ਪਹਿਲਾਂ ਵੀ ਤਬਾਹੀ ਮਚਾ ਚੁੱਕੇ ਕੋਰੋਨਾ ਲਈ ਟੀਕਾ ਕਿਉਂ ਨਹੀਂ ਬਣਿਆ?

ਪਹਿਲਾਂ ਵੀ ਤਬਾਹੀ ਮਚਾ ਚੁੱਕੇ ਕੋਰੋਨਾ ਲਈ ਟੀਕਾ ਕਿਉਂ ਨਹੀਂ ਬਣਿਆ?

ਮਾਰੀਆ ਐਲੀਨਾ ਨਵਾਸ
ਸਾਲ 2002 ਵਿੱਚ ਚੀਨ ਦੇ ਗਵਾਇੰਝੋ ਸੂਬੇ ਵਿੱਚ ਇੱਕ ਅਣਪਛਾਤੇ ਵਾਇਰਸ ਕਾਰਨ ਸਾਰਸ ਮਹਾਂਮਰੀ ਫੈਲ ਗਈ ਸੀ। ਜਿਸ ਦਾ ਮਤਲਬ ਸੀ ਸਾਹ ਦੀ ਇੱਕ ਬੀਮਾਰੀ। ਇਹ ਸੰਭਾਵੀ ਤੌਰ 'ਤੇ ਜਾਨਵਰਾਂ ਵਿੱਚੋਂ ਇਨਸਾਨਾਂ ਵਿੱਚ ਆਇਆ ਹੈ। ਕੁਝ ਹੀ ਸਮੇਂ ਵਿੱਚ ਵਾਇਰਸ ਦੁਨੀਆਂ ਦੇ 29 ਮੁਲਕਾਂ ਵਿੱਚ ਫ਼ੈਲ ਗਿਆ ਅਤੇ 8000 ਤੋਂ ਵਧੇਰੇ ਲੋਕਾਂ ਨੂੰ ਬੀਮਾਰ ਕਰਕੇ ਲਗਭਗ 800 ਜਣਿਆਂ ਦੀ ਬਲੀ ਲੈ ਲਈ। ਉਸ ਸਮੇਂ ਭੜਥੂ ਪਿਆ ਸੀ ਕਿ ਇਸ ਦੀ ਵੈਕਸੀਨ ਕਦੋਂ ਤੱਕ ਆਵੇਗੀ। ਦੁਨੀਆਂ ਭਰ ਦੇ ਸਾਇੰਸਦਾਨ ਖੋਜ ਵਿੱਚ ਲੱਗ ਗਏ। ਕਈ ਲੋਕ ਮੈਦਾਨ ਵਿੱਚ ਆਏ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਤਿਆਰ ਵੈਕਸੀਨਾਂ ਦੇ ਕਲੀਨੀਕਲ ਟਰਾਇਲਜ਼ ਲਈ ਤਿਆਰ ਹਨ। ਉਸੇ ਦੌਰਾਨ ਮਹਾਂਮਾਰੀ ਉੱਪਰ ਕਾਬੂ ਪਾ ਲਿਆ ਗਿਆ ਅਤੇ ਜਾਰੀ ਖੋਜ ਦਾ ਕੰਮ ਠੱਪ ਹੋ ਗਿਆ। ਕੁਝ ਸਾਲਾਂ ਬਾਅਦ ਇਸੇ ਕੋਰੋਨਾ ਵਾਇਰਸ ਪਰਿਵਾਰ ਦੇ ਇੱਕ ਹੋਰ ਵਾਇਰਸ ਨੇ ਮਰਸ-ਕੋਵ ਦਾ ਕਹਿਰ ਢਾਹਿਆ। ਇਹ ਵਾਇਰਸ ਉੱਠਾਂ ਤੋਂ ਮਨੁੱਖਾਂ ਵਿੱਚ ਆਇਆ ਸੀ। ਸਾਇੰਸਦਾਨਾਂ ਨੇ ਇੱਕ ਵਾਰ ਮੁੜ ਇਸ ਦੀ ਵੈਕਸੀਨ ਤਿਆਰ ਕਰਨ ਦੀ ਲੋੜ ਵੱਲ ਵਿਸ਼ਵ ਭਾਈਚਾਰੇ ਦੀ ਧਿਆਨ ਦਵਾਇਆ। ਹੁਣ ਲਗਭਗ 20 ਸਾਲਾਂ ਬਾਅਦ ਇਸੇ ਪਰਿਵਾਰ ਦੇ S1RS-3ov-੨ ਨੇ ਲਗਭਗ 15 ਲੱਖ ਲੋਕਾਂ ਨੂੰ ਲਾਗ਼ ਲਾਈ ਹੈ। ਹੁਣ ਦੁਨੀਆਂ ਫਿਰ ਪੁੱਛ ਰਹੀ ਹੈ ਦਵਾਈ ਕਦੋਂ ਬਣੇਗੀ। ਕੋਰੋਨਾਵਾਇਰਸ ਦੇ ਹਮਲੇ ਦੀਆਂ ਪਿਛਲੀਆਂ ਘਟਨਾਵਾਂ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਿਆ। ਜਦਕਿ ਚੰਗੀ ਤਰ੍ਹਾਂ ਪਤਾ ਸੀ ਕਿ ਕੋਵਿਡ-19 ਵਰਗੀ ਜਾਨਲੇਵਾ ਬੀਮਾਰੀ ਹੋ ਸਕਦੀ ਹੈ। ਅਜਿਹੇ ਵਿੱਚ ਖੋਜ-ਕਾਰਜ ਨੂੰ ਅੱਗੇ ਕਿਉਂ ਨਹੀਂ ਵਧਾਇਆ ਗਿਆ?
ਮਾਹਰਾਂ ਦੀ ਰਾਇ ਹੈ ਕਿ ਜੋ ਸਾਰਸ ਅਤੇ ਮਰਸ ਬੀਮਾਰੀਆਂ ਉੱਪਰ ਖੋਜ ਜਾਰੀ ਰਹਿੰਦੀ ਤਾਂ ਅੱਜ ਅਸੀਂ ਕੋਵਿਡ-19 ਲਈ ਬਿਹਤਰ ਤਿਆਰ ਹੁੰਦੇ। ਮਾਹਿਰਾਂ ਦੀ ਰਾਇ ਹੈ ਕਿ ਜੋ ਸਾਰਸ ਅਤੇ ਮਰਸ ਬੀਮਾਰੀਆਂ ਉੱਪਰ ਖੋਜ ਜਾਰੀ ਰਹਿੰਦੀ ਤਾਂ ਅੱਜ ਅਸੀਂ ਕੋਵਿਡ-19 ਲਈ ਬਿਹਤਰ ਤਿਆਰ ਹੁੰਦੇ। ਖ਼ੈਰ ਇਸ ਦੌਰਾਨ ਅਮਰੀਕਾ ਦੇ ਹਿਊਸਟਨ ਵਿੱਚ ਸਾਇੰਸਦਾਨਾਂ ਨੇ ਇਸ ਉੱਪਰ ਕੰਮ ਕਰਨਾ ਜਾਰੀ ਰੱਖਿਆ।
ਸਾਲ 2006 ਵਿੱਚ ਉਹ ਆਪਣੇ ਯਤਨਾਂ ਵਿੱਚ ਸਫ਼ਲ ਹੋ ਗਏ ਅਤੇ ਦਵਾਈ ਤਿਆਰ ਕਰ ਲਈ।
ਬੇਯਲਰ ਕਾਲਜ ਆਫ਼ ਮੈਡੀਸਨ ਦੇ ਨੈਸ਼ਨਲ ਸਕੂਲ ਆਫ਼ ਟਰੌਪੀਕਲ ਮੈਡੀਸਨਜ਼ ਦੀ ਸਹਿ-ਨਿਰਦੇਸ਼ਕ ਮਾਰੀਆ ਐਲੀਨਾ ਬੋਟਾਜ਼ੀ ਨੇ ਦੱਸਿਆ, ''ਅਸੀਂ ਟਰਾਇਲਜ਼ ਮੁਕਾਅ ਲਏ ਸਨ। ਫਿਰ ਅਸੀਂ ਐੱਨਐੱਚਆਈ (ਯੂਐੱਸ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ) ਕੋਲ ਗਏ ਅਤੇ ਪੁੱਛਿਆ ਕਿ 'ਵੈਕਸੀਨ ਨੂੰ ਕਲੀਨੀਕ ਤੱਕ ਜਲਦੀ ਪਹੁੰਚਾਉਣ ਲਈ ਕੀ ਕਰ ਸਕਦੇ ਹਾਂ? ਉਨ੍ਹਾਂ ਦਾ ਜਵਾਬ ਸੀ, ' ਦੇਖੋ, ਫ਼ਿਲਹਾਲ ਸਾਨੂੰ ਇਸ ਵਿੱਚ ਦਿਲਚਸਪੀ ਨਹੀਂ' ਹੈ।”
ਇਹ ਟੀਕਾ ਸਾਲ 2002 ਵਿੱਚ ਫ਼ੈਲੀ ਸਾਰਸ ਮਹਾਂਮਾਰੀ ਲਈ ਤਿਆਰ ਕੀਤਾ ਗਿਆ ਸੀ। ਕਿਉਂਕਿ ਜਿਸ ਦੇਸ਼ (ਚੀਨ) ਵਿੱਚੋਂ ਇਸ ਦੀ ਸ਼ੁਰੂਆਤ ਹੋਈ ਸੀ, ਉੱਥੇ ਹੀ ਇਸ ਉੱਪਰ ਕਾਬੂ ਪਾ ਲਿਆ ਗਿਆ। ਜਿਸ ਕਾਰਨ ਸਾਇੰਸਦਾਨ ਇਸ ਉੱਪਰ ਕੰਮ ਕਰਨ ਲਈ ਪੈਸਾ ਨਾ ਜੁਟਾ ਸਕੇ। 
ਯੂਨੀਵਰਸਿਟੀ ਆਫ਼ ਪੈਨਸਲਵੇਨੀਆ ਵਿੱਚ ਮਾਈਕ੍ਰੋਬਾਇਓਲੌਜੀ ਦੀ ਪ੍ਰੋਫ਼ੈਸਰ ਸੁਜ਼ੈਨ ਵੀਜ਼ ਕਹਿੰਦੀ ਹੈ ਕਿ ਕਿ 7-8 ਮਹੀਨਿਆਂ ਤੋਂ ਬਾਅਦ ਜਦੋਂ ਇਹ ਮਹਾਂਮਾਰੀ ਖ਼ਤਮ ਹੋ ਗਈ ਤਾਂ ਲੋਕਾਂ, ਸਰਕਾਰਾਂ ਅਤੇ ਫਾਰਮਾ ਕੰਪਨੀਆਂ ਦੀ ਕੋਰੋਨਾਵਾਇਰਸ ਦੀ ਖੋਜ ਵਿੱਚ ਦਿਲਚਸਪੀ ਖ਼ਤਮ ਹੋ ਗਈ।
ਸਾਰਸ ਅਤੇ ਮਰਸ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕੋਰੋਨਾਵਾਇਰਸ ਦੇ ਖ਼ਤਰੇ ਤੋਂ ਪਹਿਲਾਂ ਦੇ ਸੰਕੇਤ ਸਨ। ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸੀ। ਸਗੋਂ ਖੋਜ ਜਾਰੀ ਰਹਿਣੀ ਚਾਹੀਦੀ ਸੀ। ਹਾਲਾਂਕਿ ਡਾ. ਮਾਰੀਆ ਦਾ ਵੈਕਸੀਨ ਇਸ ਲਾਗ਼ ਵਿੱਚ ਕਾਰਜਸ਼ੀਲ ਕੋਰੋਨਾਵਾਇਰਸ ਲਈ ਨਹੀਂ ਸੀ। ਸਗੋਂ ਸਾਰਸ ਮਹਾਂਮਾਰੀ ਲਈ ਸੀ। ਫਿਰ ਵੀ ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਜੇ ਉਹ ਵੈਕਸੀਨ ਤਿਆਰ ਹੋ ਜਾਂਦਾ ਤਾਂ ਭਵਿੱਖ ਦੀਆਂ ਮਹਾਂਮਾਰੀਆਂ ਲਈ ਨਵੇਂ ਟੀਕੇ ਦਾ ਵਿਕਾਸ ਜ਼ਿਆਦਾ ਤੇਜ਼ ਰਫ਼ਤਾਰ ਨਾਲ ਹੋ ਸਕਣਾ ਸੀ। ਯੇਲ ਯੂਨੀਵਰਸਿਟੀ ਵਿੱਚ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਜੈਸਨ ਸਕਾਰਟਰਜ਼ ਕਹਿੰਦੇ ਹਨ ਕਿ ਕੋਵਿਡ-19 ਦੀ ਮਹਾਂਮਾਰੀ ਦੇ ਖ਼ਿਲਾਫ਼ ਤਿਆਰੀਆਂ 2002 ਦੀ ਸਾਰਸ ਮਹਾਂਮਾਰੀ ਦੇ ਸਮੇਂ ਹੀ ਵਿੱਢ ਦੇਣੀਆਂ ਚਾਹੀਦੀਆਂ ਦੀਆਂ ਸਨ। ਉਨ੍ਹਾਂ ਨੇ ਕਿਹਾ, ''ਜੇ ਅਸੀਂ ਸਾਰਸ ਵੈਕਸੀਨ ਦਾ ਕੰਮ ਅੱਧਵਾਟਿਓਂ ਨਾ ਰੋਕਿਆ ਹੁੰਦਾ ਤਾਂ ਇੱਕ ਨਵੇਂ ਕੋਰੋਨਾ ਵਾਇਰਸ ਉੱਪਰ ਰਿਸਰਚ ਕਰਨ ਲਈ ਸਾਡੇ ਕੋਲ ਕੋਈ ਮੁੱਢਲੀ ਸਟੱਡੀ ਮੌਜੂਦ ਹੁੰਦੀ।''
ਨਵਾਂ ਵਾਇਰਸ ਸਾਰਸ-ਕੋਵ-2 ਉਸੇ ਕੋਰੋਨਾਵਾਇਰਸ ਪਰਿਵਾਰ ਦਾ ਜੀਅ ਹੈ ਜਿਸ ਨੇ ਸਾਲ 2002 ਵਿੱਚ ਸਾਰਸ ਮਹਾਂਮਾਰੀ ਫ਼ੈਲਾਈ ਸੀ। ਡਾ. ਮਾਰੀਆ ਮੁਤਾਬਕ ਦੋਵੇਂ ਜੱਦ ਦੇ ਪੱਖੋਂ 80 ਫ਼ੀਸਦੀ ਇੱਕੋ-ਜਿਹੇ ਹਨ। ਡਾ. ਮਾਰੀਆ ਕਹਿੰਦੇ ਹਨ, ''15 ਲੱਖ ਡਾਲਰ ਵਿੱਚ ਅਸੀਂ ਇਨਸਾਨਾਂ ਉੱਪਰ ਇਸ ਵੈਕਸੀਨ ਦੇ ਅਸਰ ਦਾ ਕਲੀਨੀਕਲ ਅਧਿਐਨ ਪੂਰਾ ਕਰ ਲੈਂਦੇ। ਜਦਕਿ ਸਾਡਾ ਕੰਮ ਉਸ ਮੁਕਾਮ ਉੱਪਰ ਆ ਕੇ ਰੋਕ ਦਿੱਤਾ ਗਿਆ ਜਦੋਂ ਅਸੀਂ ਦਿਲਚਸਪ ਨਤੀਜਿਆਂ ਤੱਕ ਪਹੁੰਚਣ ਦੇ ਨੇੜੇ ਸੀ।”
ਬਾਇਓਟੈਕ ਕੰਪਨੀ ਆਰਏ ਕੈਪੀਟਲ ਦੇ ਡਾਇਰੈਕਟਰ ਅਤੇ ਵਿਸ਼ਾਣੂ- ਮਾਹਰ ਪੀਟਰ ਕੋਲਚਿੰਸਕੀ ਦੱਸਦੇ ਹਨ, ''ਕਿਉਂਕਿ ਇਸ ਵੈਕਸੀਨ ਦਾ ਕੋਈ ਬਾਜ਼ਾਰ ਨਹੀਂ ਸੀ। ਇਸ ਲਈ ਇਸ ਵਾਸਤੇ ਪੈਸਾ ਦੇਣਾ ਬੰਦ ਕਰ ਦਿੱਤਾ ਗਿਆ। ਅੱਜ ਸਾਡੇ ਕੋਲ ਕੋਰੋਨਾਵਾਇਰਸ ਦੇ ਸੈਂਕੜੇ ਵੈਕਸੀਨ ਹਨ ਪਰ ਉਹ ਸਾਰੇ ਸੂਰਾਂ, ਮੁਰਗੇ-ਮੁਰਗੀਆਂ ਅਤੇ ਗਾਵਾਂ ਵਰਗੇ ਜਾਨਵਰਾਂ ਲਈ ਹਨ। 
ਅੱਜ ਦਾ ਸੱਚ ਤਾਂ ਇਹੀ ਹੈ ਕਿ ਸਾਨੂੰ ਕੋਵਿਡ-19 ਲਈ ਵੈਕਸੀਨ ਚਾਹੀਦੀ ਹੈ। ਇਸ ਗੱਲ਼ ਦੀ ਸੰਭਾਵਨਾ ਘੱਟ ਰਹੀ ਹੈ ਕਿ ਆਉਣ ਵਾਲੇ 12 ਤੋਂ 18 ਮਹੀਨਿਆਂ ਵਿੱਚ ਕੋਈ ਵੈਕਸੀਨ ਆ ਸਕੇਗੀ। ਡਾਕਟਰ ਮਾਰੀਆ ਅਤੇ ਉਨ੍ਹਾਂ ਦੀ ਟੀਮ 2016 ਵਿੱਚ ਤਿਆਰ ਕੀਤੇ ਗਏ ਵੈਕਸੀਨ ਨੂੰ ਅਪਗ੍ਰੇਡ ਕਰਨ ਦਾ ਕੰਮ ਕਰ ਰਹੇ ਹਨ। ਜਿਸ ਨਾਲ ਕਿ ਕੋਵਿਡ-19 ਦਾ ਨਵਾਂ ਟੀਕਾ ਬਣ ਸਕੇ। ਹਾਲੇ ਵੀ ਉਨ੍ਹਾਂ ਨੂੰ ਖੋਜ ਲਈ ਪੈਸਾ ਜੁਟਾਉਣ ਲਈ ਮੁਸ਼ਕੱਤ ਕਰਨੀ ਪੈ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ, ''2016 ਦੀ ਵੈਕਸੀਨ ਦੇ ਅਪਡੇਟ ਦੇ ਕੰਮ ਨੂੰ ਤੇਜ਼ ਕਰਨ ਲਈ ਪੈਸਾ ਮਿਲ ਰਿਹਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਵੀ ਚਾਰ ਲੱਖ ਡਾਲਰ ਜਾਰੀ ਕੀਤੇ ਹਨ। ਲੇਕਿਨ ਇਹ ਪੂਰੀ ਪ੍ਰਕਿਰਿਆ ਨਿਰਾਸ਼ ਕਰਨ ਵਾਲੀ ਹੈ।”