ਜੇਲ੍ਹ ਤੋਂ ਬਾਹਰ ਨਿੱਕਲਣ ਲਈ ਹਾਈ ਕੋਰਟ ਪਹੁੰਚੀ ਹਨੀਪ੍ਰੀਤ

ਜੇਲ੍ਹ ਤੋਂ ਬਾਹਰ ਨਿੱਕਲਣ ਲਈ ਹਾਈ ਕੋਰਟ ਪਹੁੰਚੀ ਹਨੀਪ੍ਰੀਤ
ਹਨੀਪ੍ਰੀਤ

ਚੰਡੀਗੜ੍ਹ: ਬਲਾਤਕਾਰ ਅਤੇ ਕਤਲ ਮਾਮਲਿਆਂ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਹਿਯੋਗੀ ਅਤੇ ਪੰਚਕੂਲਾ ਹਿੰਸਾ ਮਾਮਲੇ 'ਚ ਜੇਲ੍ਹ ਅੰਦਰ ਬੰਦ ਹਨੀਪ੍ਰੀਤ ਇੰਸਾ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਪੀਲ ਦਰਜ ਕੀਤੀ ਹੈ। ਇਸ ਜ਼ਮਾਨਤ ਲਈ ਉਸਨੇ ਆਪਣੀ 'ਲੰਬੀ' ਜੇਲ੍ਹ ਨਜ਼ਰਬੰਦੀ ਨੂੰ ਅਧਾਰ ਬਣਾਇਆ ਹੈ।

ਹਨੀਪ੍ਰੀਤ ਨੇ ਕਿਹਾ ਹੈ ਕਿ ਉਸਨੇ ਅਕਤੂਬਰ 2017 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਹ ਜਿਸ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹੈ ਉਸ ਮਾਮਲੇ ਦੇ ਕਈ ਦੋਸ਼ੀ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ।

ਬਲਾਤਕਾਰ ਦੇ ਦੋਸ਼ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਨੂੰ ਅਗਸਤ 2017 'ਚ ਸਜ਼ਾ ਸੁਣਾਈ ਗਈ ਸੀ ਤਾਂ ਉਸ ਮੌਕੇ ਪੰਚਕੂਲਾ ਵਿਖੇ ਭੜਕੀ ਹਿੰਸਾ ਲਈ ਹਨੀਪ੍ਰੀਤ ਨੂੰ ਮੁੱਖ ਦੋਸ਼ੀ ਅਤੇ ਸਾਜਿਸ਼ਕਰਤਾ ਮੰਨਿਆ ਜਾਂਦਾ ਹੈ। ਉਸ ਉੱਤੇ ਦੋਸ਼ ਹੈ ਕਿ ਉਹ ਗੁਰਮੀਤ ਰਾਮ ਰਹੀਮ ਨੂੰ ਹਿੰਸਾ ਦੀ ਆੜ ਵਿੱਚ ਛਡਵਾਉਣਾ ਚਾਹੁੰਦੀ ਸੀ। ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਨੇ ਕਈ ਦਿਨਾਂ ਬਾਅਦ ਗ੍ਰਿਫਤਾਰ ਕੀਤਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ