ਖਾੜਕੂ ਭਾਈ ਗੁਰਸੇਵਕ ਸਿੰਘ ਬਬਲੇ ਨੂੰ ਅਦਾਲਤ ਵਿੱਚ ਪੇਸ਼ ਕੀਤਾ

ਖਾੜਕੂ ਭਾਈ ਗੁਰਸੇਵਕ ਸਿੰਘ ਬਬਲੇ ਨੂੰ ਅਦਾਲਤ ਵਿੱਚ ਪੇਸ਼ ਕੀਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਕੰਮਾਡੋ ਫੋਰਸ ਦੇ ਚੋਟੀ ਦੇ ਖਾੜਕੂ ਗੁਰਸੇਵਕ ਸਿੰਘ ਬਬਲਾ ਨੂੰ ਦਿੱਲੀ ਪੁਲਿਸ ਦੀ ਸਖਤ ਸੁਰੱਖਿਆ ਹੇਠ ਜੱਜ ਸੁਧੀਰ ਸਰੋਹੀ ਦੀ ਅਦਾਲਤ ਅੰਦਰ ਐਫਆਈਆਰ ਨੰ. 39/17 ਅਧੀਨ ਪੇਸ਼ ਕੀਤਾ ਗਿਆ।

ਅੱਜ ਅਦਾਲਤ ਅੰਦਰ ਜੱਜ ਦੂਜੇ ਕੇਸ ਅੰਦਰ ਮਸ਼ਰੂਫ ਹੋਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ। ਗੁਰਸੇਵਕ ਸਿੰਘ ਬਬਲਾ ਨੂੰ ਜੈਪੁਰ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ ਮੁੜ ਦਿੱਲੀ ਦੀ ਤਿਹਾੜ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਚੱਲ ਰਹੇ ਮਾਮਲੇ ਵਿਚ ਦਿੱਲੀ ਸਪੈਸ਼ਲ ਸੈਲ ਨੇ ਭਾਈ ਬਬਲੇ ਨੂੰ ਦੇਸੀ ਕੱਟੇ ਨਾਲ ਦਿੱਲੀ ਦੇ ਬਸ ਅੱਡੇ ਤੋਂ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਸੀ ਜਦਕਿ ਭਾਈ ਬਬਲਾ ਉਸ ਸਮੇਂ ਅਦਾਲਤ ਅੰਦਰ ਅਪਣੀ ਤਰੀਕ ਭੁਗਤਣ ਜਾ ਰਹੇ ਸਨ। 

ਜ਼ਿਕਰਯੋਗ ਹੈ ਕਿ ਭਾਈ ਬਬਲੇ ੳੁਪਰ ਵੱਖ-ਵੱਖ ਸੂਬਿਆਂ ਵਲੋਂ ਤਕਰੀਬਨ 74-75 ਕੇਸ ਪਾਏ ਗਏ ਸਨ ਜਿਹਨਾਂ ਕਰਕੇ ਉਹਨਾਂ ਦੀ ਉਮਰ ਦੇ 55 ਸਾਲ ਵਿਚੋਂ 35 ਸਾਲ ਭਾਰਤੀ ਜੇਲ੍ਹ ਅੰਦਰ ਹੀ ਬੀਤ ਗਏ ਹਨ ਤੇ ਪੁਲਿਸ ਵਾਲੇ ਹਾਲੇ ਵੀ ਪਿੱਛਾ ਨਹੀ ਛੱਡ ਰਹੇ ਹਨ। 

ਅਦਾਲਤ ਅੰਦਰ ਅਜ ਭਾਈ ਬਬਲਾ ਵਲੋਂ ਉਨ੍ਹਾਂ ਦੀ ਵਕੀਲ ਅੰਜਲੀ ਦੇ ਬਿਮਾਰ ਹੋਣ ਕਰਕੇ ਉਨ੍ਹਾਂ ਦੇ ਸਹਾਇਕ ਸੁਮੀਤ ਪੇਸ਼ ਹੋਏ ਸਨ ਅਤੇ ਭਾਈ ਬਬਲਾ ਨੂੰ ਮਿਲਣ ਲਈ ਉਨ੍ਹਾਂ ਦੀ ਪਤਨੀ ਜਸਮੇਲ ਕੌਰ ਅਤੇ ਮਨਪ੍ਰੀਤ ਸਿੰਘ ਖਾਲਸਾ ਹਾਜਿਰ ਹੋਏ ਸਨ। ਚੱਲ ਰਹੇ ਮਾਮਲੇ ਦੀ ਸੁਣਵਾਈ 20 ਦਸੰਬਰ ਨੂੰ ਹੋਵੇਗੀ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।