ਕੈਨੇਡੀਅਨ ਭਾਰਤੀਆਂ ਦਾ ਭਾਰਤ ਸਰਕਾਰ ਵੀਜ਼ਾ ਬਹਾਲ ਕਰੇ

ਕੈਨੇਡੀਅਨ ਭਾਰਤੀਆਂ ਦਾ ਭਾਰਤ ਸਰਕਾਰ ਵੀਜ਼ਾ ਬਹਾਲ ਕਰੇ

ਕੈਨੇਡਾ ਦੀਆਂ 23 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਵਿਦੇਸ਼ ਮੰਤਰੀ ਨੂੰ ਅਪੀਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ 23 ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡੀਅਨ ਨਾਗਰਿਕਾਂ ਵਾਸਤੇ ਬੰਦ ਕੀਤੀਆਂ ਈ ਵੀਜ਼ਾ ਅਤੇ ਬੀ.ਐੱਲ.ਐੱਸ ਵਿਖੇ ਵੀਜ਼ਾ ਅਰਜ਼ੀਆਂ ਲੈਣ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ, ਤਾਂ ਜੋ ਭਾਰਤ ਜਾਣ ਦੇ ਚਾਹਾਵਾਨ ਕਿਸੇ ਕੈਨੇਡੀਅਨ ਨਾਗਰਿਕ ਨੂੰ ਕੋਈ ਮੁਸ਼ਕਿਲ ਨਾ ਆਵੇ ।ਉਨ੍ਹਾਂ ਦਾ ਕਹਿਣਾ ਹੈ ਕਿ ਸਰਦੀਆਂ ਅਤੇ ਤਿਉਹਾਰਾਂ ਮੌਕੇ ਲੱਖਾਂ ਸੈਲਾਨੀ ਕੈਨੇਡਾ ਤੋਂ ਭਾਰਤ ਜਾਂਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ । ਉਹਨਾਂ ਕਿਹਾ ਕਿ ਇਸ ਨਾਲ ਕੈਨੇਡਾ ਦਾ ਨਹੀਂ ਭਾਰਤੀ ਮੂਲ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਜੋ ਆਪਣੇ ਰਿਸ਼ਤੇਦਾਰਾਂ ,ਜਨਮ ਮਰਨ,ਵਿਆਹ ਦੀਆਂ ਰਸਮਾਂ ਨਿਭਾਉਣ ਵਿਚ ਅਸਮਰਥ ਹੋ ਗਏ ਹਨ।ਵੀਜ਼ਾ ਸੇਵਾਵਾਂ ਬਹਾਲ ਕਰਨ ਦੀ ਮੰਗ ਕਰਨ ਵਾਲਿਆਂ ਵਿਚ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਗੁਰਦੁਆਰਾ ਸਾਹਿਬ ਬਰੁੱਕਸਾਈਡ, ਬੀਅਰ ਕਰੀਕ ਗੁਰਦੁਆਰਾ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਗੁਰੂ ਗੋਬਿੰਦ ਸਿੰਘ ਸਿੱਖ ਟੈਂਪਲ, ਪਿ੍ੰਸ ਜਾਰਜ, ਗੁਰੂ ਨਾਨਕ ਸਿੱਖ ਵਿਲੀਅਮ ਲੇਕ, ਕੈਰੀਬੂ ਗੁਰਸਿੱਖ ਟੈਂਪਲ ਕੁਨੈਲ, ਵੈਨਕੂਵਰ ਆਈਲੈਂਡ ਸਿੱਖ ਕਲਚਰਲ ਸੁਸਾਇਟੀ ਡੰਕਨ, ਓਕਾਨਾਗਨ ਸਿੱਖ ਟੈਂਪਲ ਕਲੋਨਾ, ਮਿਸ਼ਨ ਸਿੱਖ ਟੈਂਪਲ, ਗੁਰਦੁਆਰਾ ਮੀਰੀ-ਪੀਰੀ ਖ਼ਾਲਸਾ ਦਰਬਾਰ ਟੈਰਸ, ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ, ਸਿੱਖ ਟੈਂਪਲ ਸੂਕਾਮਸ, ਖ਼ਾਲਸਾ ਦੀਵਾਨ ਸੁਸਾਇਟੀ ਨਨਾਇਮੋ, ਸਿੱਖ ਕਲਚਰਲ ਸੁਸਾਇਟੀ ਕੈਮਲੂਪਸ, ਮੇਰਟ ਸਿੱਖ ਟੈਂਪਲ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਰੀ ਤੇ ਗੁਰਦੁਆਰਾ ਪੋਰਟ ਅਲਬਰਨੀ ਦੇ ਨਾਂਅ ਵਰਨਣਯੋਗ ਹਨ ।