ਕੋਵਿਡ ਵੈਕਸੀਨ ਡਰਾਈਵ ਕਰਕੇ ਸਿੱਖਸ ਫਾਰ ਹਿਉਮੈਨਿਟੀ ਅਤੇ ਗੁਰਦੂਆਰਾ ਸਾਹਿਬ ਫਰੀਮਾਂਟ ਦੀ ਹਰ ਪਾਸਿਉਂ ਸ਼ਲਾਘਾ

ਫਰੀਮਾਂਟ: ਕਰੋਨਾ ਮਾਹਮਾਰੀ ਨੇ ਦੁਨੀਆਂ ਨੂੰ ਇੱਕ ਅਜਿਹਾ ਝੱਟਕਾ ਦਿੱਤਾ ਹੈ ਜਿਸਨਾਲ ਕਾਰੋਬਾਰਾਂ ਦੇ ਨਾਨ-ਨਾਲ ਲੋਕਾਂ ਦੀ ਸੋਚ ਵਿੱਚ ਵੀ ਤਬਦੀਲੀ ਆਈ ਹੈ। ਇਸ ਮਹਾਮਾਰੀ ਦੌਰਾਨ ਜੋ ਸਿੱਖ ਕੌਮ ਨੇ ਆਪਣੇ ਸਿਧਾਂਤ ਤੇ ਖੜੇ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ ਉਹਦੀ ਪ੍ਰਸੰਸਾ ਹਰ ਪਾਸਿਉਂ ਹੋ ਰਹੀ ਹੈ। ਜਿੱਥੇ ਆਪਣੇ ਪਰਿਵਾਰ ਦੇ ਲੋਕ ਕਰੋਨਾ ਮਰੀਜ਼ ਦੀ ਸੇਵਾ ਅਤੇ ਸਸਕਾਰ ਤੋਂ ਕਿਨਾਰਾ ਕਰ ਗਏ ਉੱਥੇ ਸਿੱਖਾਂ ਨੇ ਉਹਨਾਂ ਦੀ ਸੇਵਾ ਕੀਤੀ। ਲੋਕਾਂ ਨੂੰ ਲੰਗਰ ਲਾ ਕੇ ਦੇਣੇ ਸਿੱਖਾਂ ਦੇ ਹਿੱਸੇ ਹੀ ਆਇਆ। 

ਕੈਲੇਫੋਰਨੀਆਂ ਦੀ ਸੰਸਥਾ ਸਿੱਖਸ ਫਾਰ ਹਿਉਮੈਨਿਟੀ ਨੇ 23,000 ਕਰੋਨਾ ਦੇ ਵੈਕਸੀਨ (ਟੀਕੇ) ਲਾ ਕੇ ਸਿੱਖਾਂ ਦਾ ਮਾਣ ਵਧਾਇਆ ਹੈ। ਉਹਨਾਂ ਵੱਲੋਂ ਗੁਰਦੂਆਰਾ ਸਾਹਿਬ ਫਰੀਮਾਂਟ ਬਣਾਏ ਸੈਂਟਰ ਵਿੱਚ ਹਰ ਸਨਿੱਚਰਵਾਰ ਅਤੇ ਐਤਵਾਰ ਨੂੰ ਵੈਕਸੀਨ ਡਰਾਈਵ ਹੁੰਦੀ ਹੈ। ਇਸ ਐਤਵਾਰ ਰਿਕਾਰਡ ਤੋੜ 840 ਲੋਕਾਂ ਦੇ ਵੈਕਸੀਨ ਟੀਕੇ ਲੱਗੇ। 

ਫਰੀਮਾਂਟ ਸ਼ਹਿਰ ਦੀ ਮੇਅਰ ਲਿੱਲੀ ਮੇਅ, ਕਾਊਂਸਲ ਮੈਂਬਰ ਯੈਂਗ ਸ਼ੌ ਅਤੇ ਰਿੱਕ ਜੋਨਸ , ਫ਼ਾਇਰ ਡਿਪਾਰਟਮੈਂਟ ਨੇ ਅੱਜ ਗੁਰਦੂਆਰਾ ਸਾਹਿਬ ਆ ਕੇ ਸਿੱਖਾਂ ਦਾ ਧੰਨਵਾਦ ਕੀਤਾ।