ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਗੁਰੂ ਨਾਨਕ ਪਾਤਿਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ ਸੰਗਤਾਂ 'ਚ ਭਾਰੀ ਉਤਸ਼ਾਹ
ਗੁਰਦੁਆਰਾ ਸਾਹਿਬ ਦੇ ਧਾਰਮਿਕ ਅਤੇ ਸਟੇਜ ਕਮੇਟੀ ਦੀ ਕਾਰਗੁਜ਼ਾਰੀ ਢਿੱਲੀ ਰਹੀ
ਫਰੀਮੌਂਟ/ਏ.ਟੀ. ਨਿਊਜ਼ : ਗੁਰਦੁਆਰਾ ਸਾਹਿਬ ਫਰੀਮੌਂਟ ਵਿਚ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਪੁਰਬ ਵੇਲੇ ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਰ ਧਾਰਮਿਕ ਤੇ ਸਟੇਜ ਕਮੇਟੀ ਦੀ ਕਾਰਗੁਜ਼ਾਰੀ ਢਿੱਲੀ ਹੀ ਰਹੀ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀਆਂ ਤੋਂ ਬਿਨਾਂ ਕੋਈ ਚੰਗੇ ਕੀਰਤਨੀ ਜਥੇ ਜਾਂ ਢਾਡੀਆਂ ਦਾ ਪ੍ਰਬੰਧ ਨਾ ਕੀਤਾ ਗਿਆ। ਧਾਰਮਿਕ ਕਮੇਟੀ ਦੇ ਇੰਚਾਰਜ ਕੁਲਜੀਤ ਸਿੰਘ ਹਨ ਅਤੇ ਸਟੇਜ ਕਮੇਟੀ ਦੇ ਹਰਮਿੰਦਰ ਸਿੰਘ ਹਨ। ਇਹ ਸਾਰਾ ਦਿਨ ਫੇਸਬੁੱਕ 'ਤੇ ਹੋਰ ਲੋਕਾਂ ਦੀ ਨੁਕਤਾਚੀਨੀ ਜਾਂ ਗਲਤੀਆਂ ਲੱਭਣ 'ਤੇ ਲਾ ਦਿੰਦੇ ਹਨ ਇਸ ਲਈ ਆਪਣੀ ਡਿਊਟੀ ਵਿਚ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਾਂਹ ਹੀ
ਟਾਈਮ ਮਿਲਦਾ ਹੈ। ਸਾਰੀ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਫਰੀਮਾਂਟ ਵਿਚ ਇਹ ਮੱਠਾ ਹੀ ਰਿਹਾ। ਭਾਂਤ ਭਾਂਤ ਦੇ ਲੰਗਰ ਤਾਂ ਸਨ ਅਤੇ ਸੇਵਾਦਾਰਾਂ ਨੇ ਬੜੇ ਉਤਸ਼ਾਹ ਨਾਲ ਕੰਮ ਕੀਤਾ ਪਰ ਸਟੇਜ ਦੀ ਕਾਰਗੁਜ਼ਾਰੀ ਠੰਡੀ ਹੀ ਰਹੀ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਚਾਰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਕਰੀਬਨ 70 ਪਰਿਵਾਰਾਂ ਨੇ ਆਪਣੇ ਘਰਾਂ ਵਿਚ ਸਹਿਜ ਪਾਠ ਆਰੰਭ ਕੀਤੇ ਹੋਏ ਸਨ ਜਿਨ੍ਹਾਂ ਦੇ ਭੋਗ ਵੀ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।
ਗੁਰਦੁਆਰਾ ਸਾਹਿਬ ਵਿਖੇ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਪ੍ਰਕਾਸ਼ ਪੁਰਬ ਸੰਬੰਧੀ ਪ੍ਰੋਗਰਾਮ ਚੱਲ ਰਹੇ ਹਨ। ਪਿਛਲੇ ਸ਼ਨਿੱਚਰਵਾਰ ਵੀ 50
ਤੋਂ ਵੱਧ ਪਰਿਵਾਰਾਂ ਨੇ ਘਰਾਂ ਵਿਚ ਸਹਿਜ ਪਾਠ ਕੀਤੇ ਅਤੇ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ।
Comments (0)