ਮੁਸਲਮਾਨਾਂ ਦੀ ਬਸਤੀ ਵਿਚ ਪੁਲਿਸ 'ਤੇ ਅੱਗ ਲਾਉਣ ਦਾ ਦੋਸ਼; 200 ਝੁੱਗੀਆਂ ਜਲੀਆਂ

ਮੁਸਲਮਾਨਾਂ ਦੀ ਬਸਤੀ ਵਿਚ ਪੁਲਿਸ 'ਤੇ ਅੱਗ ਲਾਉਣ ਦਾ ਦੋਸ਼; 200 ਝੁੱਗੀਆਂ ਜਲੀਆਂ

ਮੇਰਠ: ਮੇਰਠ ਸ਼ਹਿਰ ਵਿਚ ਸਥਿਤ ਮੁਸਲਮਾਨਾਂ ਦੀਆਂ ਝੁੱਗੀਆਂ ਵਾਲੀ ਬਸਤੀ ਵਿਚ ਬੀਤੇ ਦਿਨੀਂ ਲੱਗੀ ਅੱਗ ਕਾਰਨ 200 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਬਸਤੀ ਦੇ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਇਹ ਅੱਗ ਪੁਲਿਸ ਪ੍ਰਸ਼ਾਸਨ ਨੇ ਲਾਈ ਤਾਂ ਕਿ ਲੋਕ ਇਸ ਜਗ੍ਹਾ ਨੂੰ ਖਾਲੀ ਕਰਕੇ ਚਲੇ ਜਾਣ। ਉਨ੍ਹਾਂ ਦਾ ਦੋਸ਼ ਹੈ ਕਿ ਮੁਸਲਮਾਨਾਂ ਨੂੰ ਧਾਰਮਿਕ ਨਫਰਤ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਬੁੱਧਵਾਰ ਨੂੰ ਪ੍ਰਸ਼ਾਸਨ ਵਲੋਂ ਇਸ ਬਸਤੀ ਨੂੰ ਗੈਰਕਾਨੂੰਨੀ ਦਸਦਿਆਂ ਖਾਲੀ ਕਰਾਉਣ ਲਈ ਵੱਡੀ ਫੋਰਸ ਲਾਈ ਗਈ ਸੀ। ਬਸਤੀ ਖਾਲੀ ਕਰਾਉਣ ਆਏ ਪ੍ਰਸ਼ਾਸਨ ਦਾ ਲੋਕਾਂ ਨੇ ਵਿਰੋਧ ਕੀਤਾ। ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਲੋਕਾਂ ਨੂੰ ਘਰਾਂ ਵਿਚੋਂ ਕੱਢ ਦਿੱਤਾ। ਵਸਨੀਕਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਤੋਂ ਬਾਅਦ ਬਸਤੀ ਵਿਚ ਅੱਗ ਲਗਾ ਦਿੱਤੀ। 

ਪੁਲਿਸ ਨੇ ਇਸ ਦੋਸ਼ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਹੈ ਕਿ ਬਸਤੀ ਵਿਚ ਅੱਗ ਵਸਨੀਕਾਂ ਨੇ ਖੁਦ ਲਗਾਈ ਹੈ। 

ਸਮਾਜਿਕ ਕਾਰਕੁੰਨ ਬਦਰ ਅਲੀ ਨੇ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਕੋਈ ਵੀ ਇਨਸਾਨ ਆਪਣੇ ਘਰ ਨੂੰ ਅੱਗ ਕਿਉਂ ਲਾਵੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ