ਅਖੀਰ ਫਤਹਿਵੀਰ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਬੋਰ ਵਿੱਚੋਂ
ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ ਵਿੱਚ ਡਿਗੇ 2 ਸਾਲਾਂ ਦੇ ਫਤਹਿਵੀਰ ਸਿੰਘ ਨੂੰ ਅੱਜ ਸਵੇਰੇ ਲਗਭਗ 6 ਵੇਂ ਦਿਨ ਬਾਹਰ ਕੱਢਿਆ ਗਿਆ। ਪਿਛਲੇ 5 ਦਿਨਾਂ ਤੋਂ ਲਗਾਤਾਰ ਫਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ ਨਾਲ ਇੱਕ ਹੋਰ ਬੋਰ ਪੁੱਟ ਕੇ ਯਤਨ ਕੀਤੇ ਜਾ ਰਹੇ ਸਨ ਪਰ ਜਦੋਂ ਇਸ ਢੰਗ ਨਾਲ ਫਤਹਿਵੀਰ ਸਿੰਘ ਨੂੰ ਬਾਹਰ ਨਾ ਕੱਢਿਆ ਜਾ ਸਕਿਆ ਤਾਂ ਕੰਢੀਆਂ ਦੀ ਮਦਦ ਨਾਲ ਉਸੇ ਬੋਰ ਵਿੱਚੋਂ ਫਤਹਿਵੀਰ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਜਿਸ ਵਿੱਚ ਉਹ ਡਿਗਿਆ ਸੀ।
ਫਤਹਿਵੀਰ ਨੂੰ ਭਾਹਰ ਕੱਢਦਿਆਂ ਹੀ ਹਸਪਤਾਲ ਲਿਜਾਇਆ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਸਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਆਏ ਹਨ। ਜਦ ਕਿ ਉਸਦੀ ਸਿਹਤ ਬਾਰੇ ਫਿਲਹਾਲ ਕੁੱਝ ਵੀ ਸਾਫ ਨਹੀਂ ਹੋ ਸਕਿਆ ਹੈ।
ਜਿੱਥੇ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ ਉੱਥੇ ਲੋਕਾਂ ਵਿੱਚ ਇਸ ਸਾਰੇ ਰੈਸਕਿਊ ਅਪਰੇਸ਼ਨ ਦੀ ਜ਼ਿੰਮੇਵਾਰੀ ਲੈਣ ਵਾਲੇ ਡੇਰਾ ਸਿਰਸਾ ਪ੍ਰੇਮੀਆਂ ਖਿਲਾਫ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬੀਤੇ 5 ਦਿਨਾਂ ਤੋਂ ਸਰਕਾਰੀ ਅਮਲਾ ਲਗਭਗ ਹੱਥ 'ਤੇ ਹੱਥ ਰੱਖੀ ਬੈਠਾ ਸਾਰਾ ਕੁੱਝ ਦੇਖਦਾ ਰਿਹਾ ਤੇ ਜਿਵੇਂ ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਵੇਲੇ ਫੌਜ ਦੀ ਮਦਦ ਲਈ ਜਾਂਦੀ ਹੈ, ਫੌਜ ਨੂੰ ਇਸ ਵਾਰ ਨਹੀਂ ਬੁਲਾਇਆ ਗਿਆ।
ਡੇਰਾ ਪ੍ਰੇਮੀਆਂ ਵੱਲੋਂ ਆਪਣੀਆਂ ਖਾਸ ਵਰਦੀਆਂ ਪਾ ਕੇ ਪਿਛਲੇ 5 ਦਿਨਾਂ ਤੋਂ ਇਹੀ ਕਿਹਾ ਜਾ ਰਿਹਾ ਹੈ ਕਿ ਬੱਚਾ ਕੁੱਝ ਸਮੇਂ ਵਿੱਚ ਬਾਹਰ ਆ ਜਾਵੇਗਾ ਪਰ ਅੱਜ ਆਖਿਰ 6ਵੇਂ ਦਿਨ ਬੱਚੇ ਨੂੰ ਕੁੰਢੀਆਂ ਦੇ ਸਹਾਰੇ ਬਾਹਰ ਕੱਢਿਆ ਗਿਆ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)