ਕਿਸਾਨ ਮੋਰਚਾ 2024 ਦੇ ਪਹਿਲੇ ਸ਼ਹੀਦ ਬਾਪੂ ਗਿਆਨ ਸਿੰਘ ਨੂੰ ਸ਼ੰਭੂ ਬਾਰਡਰ ਤੇ ਦਿੱਤੀ ਗਈ ਸ਼ਰਧਾਂਜਲੀ

ਕਿਸਾਨ ਮੋਰਚਾ 2024 ਦੇ ਪਹਿਲੇ ਸ਼ਹੀਦ ਬਾਪੂ ਗਿਆਨ ਸਿੰਘ ਨੂੰ ਸ਼ੰਭੂ ਬਾਰਡਰ ਤੇ ਦਿੱਤੀ ਗਈ ਸ਼ਰਧਾਂਜਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਕਿਸਾਨ ਮੋਰਚਾ 2024 ਦੇ ਪਹਿਲੇ ਸ਼ਹੀਦ ਕਿਸਾਨ ਬਾਪੂ ਗਿਆਨ ਸਿੰਘ, ਨੂੰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਛੱਡੇ ਆਸੂ ਗੈਸ ਦੇ ਗੋਲਿਆਂ ਦੀ ਚਪੇਟ ਵਿੱਚ ਆਉਣ ਦੇ ਬਾਅਦ ਉਨ੍ਹਾਂ ਨੂੰ ਲਗਾਤਾਰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਦੇ ਚਲਦੇ ਬਾਪੂ ਗਿਆਨ ਸਿੰਘ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਉਹ ਗੁਰਦਾਸਪੁਰ ਤੋਂ ਸੀ ਤੇ ਉਹਨਾਂ ਦੀ ਉਮਰ 63 ਸਾਲ ਸੀ। ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਬੇਰਹਿਮੀ ਕਾਰਨ ਹੁਣ ਤੱਕ 100 ਤੋਂ ਵੱਧ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।