ਦਿੱਲੀ ਵਿੱਚ ਸਿੱਖਾਂ 'ਤੇ ਪੁਲਸੀਆ ਤਸ਼ੱਦਦ ਖਿਲਾਫ ਬੋਲੇ ਕੇਜਰੀਵਾਲ, ਬਾਦਲ ਤੇ ਕੈਪਟਨ; ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

ਦਿੱਲੀ ਵਿੱਚ ਸਿੱਖਾਂ 'ਤੇ ਪੁਲਸੀਆ ਤਸ਼ੱਦਦ ਖਿਲਾਫ ਬੋਲੇ ਕੇਜਰੀਵਾਲ, ਬਾਦਲ ਤੇ ਕੈਪਟਨ; ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

ਨਵੀਂ ਦਿੱਲੀ: ਬੀਤੇ ਕੱਲ੍ਹ ਦਿੱਲੀ ਵਿੱਚ ਦਿੱਲੀ ਪੁਲਿਸ ਵੱਲੋਂ ਵਹਿਸ਼ੀਆਨਾ ਢੰਗ ਨਾਲ ਕੁੱਟੇ ਗਏ ਸਿੱਖ ਪਿਓ-ਪੁੱਤ ਨਾਲ ਮੁਲਾਕਾਤ ਕਰਨ ਲਈ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਖ ਦੇ ਘਰ ਪਹੁੰਚੇ। ਇਸ ਮੌਕੇ ਕੇਜਰੀਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਉਪ ਰਾਜਪਾਲ ਅਤੇ ਭਾਰਤ ਦੇ ਗ੍ਰਹਿ ਮੰਤਰੀ ਤੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਟਵੀਟ ਕਰਦਿਆਂ ਕੇਜਰੀਵਾਲ ਨੇ ਲਿਖਿਆ, "ਮੁਖਰਜੀ ਨਗਰ ਵਿੱਚ ਦਿੱਲੀ ਪੁਲਿਸ ਦਾ ਜ਼ੁਲਮ ਬਹੁਤ ਨਿੰਦਣੀਏ ਅਤੇ ਅਯੋਗ ਹੈ। ਮੈਂ ਇਸ ਪੂਰੀ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ। ਲੋਕਾਂ ਦੇ ਰਾਖਿਆਂ ਨੂੰ ਵਹਿਸ਼ੀ ਹਿੰਸਕ ਭੀੜ ਬਣਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ।"

Delhi Police brutality in Mukherjee Nagar is highly condemnanble and unjustified.
I demand an impartial probe into the whole incident & strict action against the guilty.
Protectors of citizens can't be allowed to turn into uncontrolled violent mobsters.

— Arvind Kejriwal (@ArvindKejriwal) June 17, 2019

ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਪ ਆਗੂ ਮਨੀਸ਼ ਸਿਸੋਦੀਆ ਨੇ ਇਸ ਮਾਮਲੇ 'ਤੇ ਟਵੀਟ ਕਰਦਿਆਂ ਕੁੱਟਮਾਰ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ, "ਜਿੱਥੇ ਤੱਕ ਮੈਨੂੰ ਯਾਦ ਹੈ ਦਿੱਲੀ ਵਿੱਚ ਭਾਜਪਾ ਦੇ ਸੱਤ ਸੰਸਦ ਮੈਂਬਰ ਚੁਣੇ ਗਏ ਹਨ। ਉਹਨਾਂ ਦਾ ਕੁੱਝ ਅਤਾ ਪਤਾ ਨਹੀਂ ਹੈ? ਉਹਨਾਂ ਦੀ ਪਾਰਟੀ ਦੀ ਪੁਲਿਸ ਆਮ ਆਦਮੀ ਨੂੰ ਸੜਕ 'ਤੇ ਘਸੀਟ ਰਹੀ ਹੈ। ਕੋਈ ਸੰਸਦ ਮੈਂਬਰ ਕੁੱਝ ਕਰੇਗਾ ਜਾ ਸਾਰੇ ਅਗਲੀਆਂ ਚੌਣਾਂ ਤੱਕ ਕਮੈਂਟਰੀ ਕਰਕੇ ਪੈਸਾ ਕਮਾਉਣ ਵਿੱਚ ਹੀ ਰੁੱਝੇ ਹੋਏ ਹਨ?

जहाँ तक मुझे याद है दिल्ली में बीजेपी के सात सांसद चुने गए थे.. उनका कुछ अता-पता है? उनकी पार्टी की पुलिस आम आदमी को सड़क पर घसीट रही है.. कोई सांसद कुछ करेगा या सब अगले चुनाव तक कमेंट्री करके पैसा कमाने में बिजी हैं? https://t.co/kKG55g7ka3

— Manish Sisodia (@msisodia) June 17, 2019

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੁੱਟਮਾਰ ਦੀ ਨਿੰਦਾ ਕਰਦਿਆਂ ਟਵੀਟ 'ਤੇ ਲਿਖਿਆ ਕਿ ਦਿੱਲੀ ਪੁਲਿਸ ਵੱਲੋਂ ਇੱਕ ਛੋਟੇ ਜਿਹੇ ਮਾਮਲੇ 'ਤੇ ਵਹਿਸ਼ੀਆਨਾ ਢੰਗ ਨਾਲ ਸਰਬਜੀਤ ਸਿੰਘ ਅਤੇ ਬਲਵੰਤ ਸਿੰਘ ਨੂੰ ਕੁੱਟਣਾ ਸ਼ਰਮਨਾਕ ਹੈ ਤੇ ਉਹਨਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਨਸਾਫ ਕਰਨ ਦੀ ਅਪੀਲ ਕੀਤੀ।

Shameful incident of @DelhiPolice ruthlessly beating up Sarabjeet Singh & Balwant Singh over a petty issue. Request HM @AmitShah to ensure justice.

— Capt.Amarinder Singh (@capt_amarinder) June 17, 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਪੁਲਸੀਆ ਤਸ਼ੱਦਦ ਦੇ ਇਸ ਮਾਮਲੇ ਨੂੰ ਉੱਚ ਪੱਧਰ ਤੱਕ ਚੁੱਕਣਗੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣਗੇ। 

We are taking up the issue of police brutality against innocent Sikhs in Delhi yesterday at the highest level. This is a disgraceful and unforgivable act. We will ensure that the guilty are brought to book.

— Sukhbir Singh Badal (@officeofssbadal) June 17, 2019

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦਾ ਪ੍ਰਬੰਧ ਦਿੱਲੀ ਸਰਕਾਰ ਦੇ ਹੱਥਾਂ ਵਿੱਚ ਨਹੀਂ ਬਲਕਿ ਭਾਰਤ ਦੀ ਕੇਂਦਰ ਸਰਕਾਰ ਦੇ ਹੱਥ ਹੁੰਦਾ ਹੈ ਤੇ ਇਸ ਦੀ ਜ਼ਿੰਮੇਵਾਰੀ ਭਾਰਤ ਦੇ ਗ੍ਰਹਿ ਮੰਤਰਾਲੇ ਕੋਲ ਹੁੰਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ