ਕਾਂਗਰਸ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੋਕਸਭਾ ਚੋਣ ਲੜਾਉਣ ਨੂੰ ਤਿਆਰ
ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਉਹ ਚੋਣ ਲੜਨ ਦੀ ਇੱਛਾ ਜਤਾਉਂਦੇ ਹਨ ਤਾਂ ਉਹ ਸਵਾਗਤ ਕਰਨਗੇ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੀ 2024 ਦੀਆਂ ਲੋਕਸਭਾ ਚੋਣਾਂ ਲੜ ਸਕਦੇ ਹਨ ? ਇੰਨਾਂ ਖ਼ਬਰਾਂ ਦੇ ਵਿਚਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਜੇਕਰ ਉਹ ਚੋਣ ਲੜਨ ਦੀ ਇੱਛਾ ਜਤਾਉਂਦੇ ਹਨ ਤਾਂ ਉਹ ਸਵਾਗਤ ਕਰਨਗੇ। ਸਾਡੇ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਹੋ ਸਕਦਾ ਹੈ । ਅਸੀਂ ਉਨ੍ਹਾਂ ਨੂੰ ਜ਼ਰੂਰ ਪੁੱਛਾਗੇ ਜੇਕਰ ਪਰਿਵਾਰ ਚਾਹੁੰਦਾ ਹੋਵੇਗਾ ਤਾਂ ਅਸੀਂ ਉਨ੍ਹਾਂ ਦੀ ਇੱਛਾ ਜ਼ਰੂਰ ਪੂਰੀ ਕਰਾਂਗੇ। ਸਾਡਾ ਮੂਸੇਵਾਲਾ ਦੇ ਪਰਿਵਾਰ ਨਾਲ ਦੋਸਤਾਨਾ ਸਬੰਧ ਹਨ,ਇਹ ਰਿਸ਼ਤਾ ਸਿਆਸਤ ਤੋਂ ਕਾਫੀ ਜ਼ਿਆਦਾ ਹੈ । ਰਾਜਾ ਵੜਿੰਗ ਨੇ ਕਿਹਾ ਸਿੱਧੂ ਮੂਸੇਵਾਲਾ ਆਪ ਚਾਹੁੰਦੇ ਸਨ ਚੋਣ ਲੜਨਾ ਇਸੇ ਲਈ ਉਨ੍ਹਾਂ ਨੂੰ ਪਾਰਟੀ ਨੇ ਮੈਦਾਨ ਵਿੱਚ ਉਤਾਰਿਆ ਸੀ। ਜੇਕਰ ਮਾਤਾ ਚਰਨ ਕੌਰ ਜਾਂ ਪਿਤਾ ਬਲਕੌਰ ਸਿੰਘ ਦੋਵਾਂ ਵਿੱਚੋ ਕੋਈ ਵੀ ਚੋਣ ਲੜਨਾ ਚਾਹੁੰਦਾ ਤਾਂ ਘਰ ਜਾਕੇ ਸਨਮਾਨ ਦੇਵਾਗੇ । ਹਾਲਾਂਕਿ ਰਾਜਾ ਵੜਿੰਗ ਨੇ ਇਹ ਵੀ ਸਾਫ਼ ਕੀਤਾ ਕਿ ਹੁਣ ਤੱਕ ਕਿਸੇ ਨੇ ਚੋਣ ਲੜਨ ਦੀ ਸਿੱਧੇ ਇੱਛਾ ਨਹੀਂ ਜਤਾਈ ਹੈ ।
ਬਲਕੌਰ ਸਿੰਘ ਨੇ ਹਰ ਐਤਵਾਰ ਨੂੰ ਆਪਣੇ ਘਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹਨ । ਇਸ ਦੌਰਾਨ ਉਹ ਆਪਣੇ ਪੁੱਤਰ ਦੇ ਲਈ ਇਨਸਾਫ਼ ਅਤੇ ਸੂਬੇ ਵਿੱਚ ਹੋਣ ਵਾਲੀਆਂ ਹੋਰ ਸਰਗਰਮੀਆਂ ‘ਤੇ ਆਪਣੀ ਰਾਇ ਵੀ ਖੁੱਲ ਕੇ ਰੱਖਦੇ ਹਨ । ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਕਾਂਗਰਸ ਪਾਰਟੀ ਤੋਂ ਸਰਪੰਚ ਚੋਣ ਲੜ ਚੁੱਕੀ ਹਨ ਅਤੇ ਉਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ ਸੀ। ਸਿੱਧੂ ਮੂ੍ਸੇਵਾਲਾ ਦੀ ਮੌਤ ਦਾ ਸੰਗਰੂਰ ਜ਼ਿਮਨੀ ਚੋਣ ਵਿੱਚ ਵੱਡਾ ਅਸਰ ਵੇਖਣ ਨੂੰ ਮਿਲਿਆ ਸੀ ।
ਪਰ ਵੱਡਾ ਸਵਾਲ ਇਹ ਹੈ ਕਿ ਬਲਕੌਰ ਸਿੰਘ ਲੋਕਸਭਾ ਚੋਣਾਂ ਲਈ ਕਾਂਗਰਸ ਨੂੰ ਹੀ ਚੁਣਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਬਲਕੌਰ ਸਿੰਘ ਨਜ਼ਰ ਆਏ ਸਨ । ਇਸ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਦੀ ਉਹ ਕਾਫੀ ਤਾਰੀਫ਼ ਕਰ ਚੁੱਕੇ ਹਨ ਜਿਸ ਤਰ੍ਹਾਂ ਗੈਂਗਸਟਰਾਂ ਖਿਲਾਫ਼ ਉਨ੍ਹਾਂ ਦੀ ਸਰਕਾਰ ਦਾ ਸਟੈਂਡ ਰਿਹਾ ਹੈ। ਜੇਕਰ ਮੂਸੇਵਾਲਾ ਦੇ ਪਿਤਾ ਚੋਣ ਮੈਦਾਨ ਵਿੱਚ ਉਤਰ ਦੇ ਹਨ ਤਾਂ ਪੰਜਾਬ ਦੀਆਂ 12 ਲੋਕਸਭਾ ਸੀਟਾਂ ਇੱਕ ਪਾਸੇ ਹੋਣਗੀਆਂ ਜਦਕਿ ਉਨ੍ਹਾਂ ਦਾ ਸੀਟ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਜਾਵੇਗੀ । ਲੋਕਸਭਾ ਚੋਣਾਂ ਨੂੰ ਹੁਣ ਸਿਰਫ਼ 4 ਮਹੀਨੇ ਹੀ ਬਚੇ ਹਨ । ਅਜਿਹੇ ਵਿੱਚ ਰਾਜਾ ਵੜਿੰਗ ਦਾ ਬਲਕੌਰ ਸਿੰਘ ਦੀ ਚੋਣ ਨੂੰ ਲੈਕੇ ਆਏ ਇਸ ਬਿਆਨ ਦੇ ਕਾਫੀ ਅਹਿਮ ਮਾਇਨੇ ਹਨ ।
Comments (0)