ਅਮਰੀਕਾ ਦੇ ਇਕ ਸਕੂਲ ਦੇ 5 ਵਿਦਿਆਰਥੀ ਮਿੱਠੀਆਂ ਗੋਲੀਆਂ ਖਾਣ ਨਾਲ ਹੋਏ ਬਿਮਾਰ

ਅਮਰੀਕਾ ਦੇ ਇਕ ਸਕੂਲ ਦੇ 5 ਵਿਦਿਆਰਥੀ ਮਿੱਠੀਆਂ ਗੋਲੀਆਂ ਖਾਣ ਨਾਲ ਹੋਏ ਬਿਮਾਰ
ਕੈਪਸ਼ਨ ਕਲੀਫੋਰਡ ਡੂਗਨ ਤੇ ਸੱਜੇ ਨਿਕੋਲ ਸੈਂਡਰਜ

ਗੋਲੀਆਂ ਵਿਚ ਪਾਇਆ ਗਿਆ ਖਤਰਨਾਕ ਫੈਂਟਾਨਾਇਲ ਡਰੱਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਵਿਰਜੀਨੀਆ ਰਾਜ ਦੇ ਇਕ ਐਲਮੈਂਟਰੀ ਸਕੂਲ ਦੇ 5 ਵਿਦਿਆਰਥੀ ਮਿੱਠੀਆਂ ਗੋਲੀਆਂ ਖਾਣ ਨਾਲ ਬਿਮਾਰ ਹੋਣ ਦੀ ਖਬਰ ਹੈ। ਐਮਹਰਸਟ ਕਾਊਂਟੀ ਪਬਲਿਕ ਸਕੂਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਹਿਲਾਂ ਲੱਗਦਾ ਸੀ ਕਿ ਵਿਦਿਆਰਥੀਆਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੋਈ ਹੈ ਪਰੰਤੂ ਸ਼ੈਰਿਫ ਦਫਤਰ ਵੱਲੋਂ ਪਲਾਸਟਿਕ ਲਿਫਾਫਾ ਜਿਸ ਵਿਚ ਗੋਲੀਆਂ ਸਨ, ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਖਤਰਨਾਕ ਫੈਂਟਾਨਾਇਲ ਡਰੱਗ ਪਾਇਆ ਗਿਆ। ਸ਼ੈਰਿਫ ਦੇ ਬੁਲਾਰੇ ਲੈਫਟੀਨੈਂਟ ਡਲਾਸ ਹਿਲ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੇ ਇਕ ਪਲਾਸਟਿਕ ਲਿਫਾਫੇ ਵਿਚੋਂ ਮਿੱਠੀਆਂ ਗੋਲੀਆਂ ਖਾਧੀਆਂ ਸਨ ਜਿਸ ਲਿਫਾਫੇ ਵਿਚਲੀ ਰਹਿੰਦ ਖੂੰਹਦ ਦਾ ਟੈਸਟ ਕੀਤਾ ਗਿਆ ਤਾਂ ਉਸ ਵਿਚ ਫੈਂਟਾਨਾਇਲ ਪਦਾਰਥ ਪਾਇਆ ਗਿਆ। ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਦੀ ਪਛਾਣ ਕਲੀਫੋਰਡ ਡੂਗਨ ਤੇ ਨਿਕੋਲ ਸੈਂਡਰਜ ਵਜੋਂ ਹੋਈ ਹੈ।