ਪੁਤਿਨ ਨਹੀਂ, ਚੀਨ ਬਣੇਗਾ ਯੂਰਪ ਦਾ 'ਨਵਾਂ ਦੁਸ਼ਮਣ'

ਪੁਤਿਨ ਨਹੀਂ, ਚੀਨ ਬਣੇਗਾ ਯੂਰਪ ਦਾ 'ਨਵਾਂ ਦੁਸ਼ਮਣ'

ਯੂਰਪ ਦੇ ਤਟਾਂ ਦੇ ਨੇੜੇ ਪਹੁੰਚਿਆ ਚੀਨ 

ਨਾਟੋ ਦੀ ਏਸ਼ੀਆ ਵਿਚ ਕਦਮ ਰੱਖਣ ਦੀ ਸੰਭਾਵਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ: ਦੂਜੇ ਵਿਸ਼ਵ ਯੁੱਧ ਤੋਂ ਬਾਅਦ 1949 ਵਿੱਚ ਨਾਟੋ ਦੀ ਸਥਾਪਨਾ ਹੋਈ ਸੀ। ਇਸ ਦੀ ਸਥਾਪਨਾ ਦਾ ਉਦੇਸ਼ ਯੂਰਪ ਵਿੱਚ ਮੁੜ ਜੰਗ ਨੂੰ ਰੋਕਣਾ ਅਤੇ ਸੋਵੀਅਤ ਸੰਘ ਨੂੰ ਵਧਣ ਤੋਂ ਰੋਕਣਾ ਸੀ। ਇਸ ਨੇ ਯੂਰਪ ਵਿਚ ਸ਼ਾਂਤੀ ਅਤੇ ਸੁਰੱਖਿਆ ਬਣਾਕੇ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਹਾਲਾਂਕਿ, ਬੀਤੇ ਸਾਲਾਂ ਦੌਰਾਨ ਨਾਟੋ ਦੇ ਮੈਂਬਰਾਂ ਨੇ ਇਸਦੀ ਸਾਰਥਕਤਾ ਅਤੇ ਸਮਰਥਾ 'ਤੇ ਸਵਾਲ ਉਠਾਏ ਹਨ। ਸਾਲ 2019 ਵਿੱਚ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਨਾਟੋ ਹੁਣ ਦਿਮਾਗੀ ਤੌਰ ਉਪਰ ਡੈਡ ਹੈ। ਉਹ ਬਹੁਤਾ ਸਰਗਰਮ ਨਹੀਂ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਯੂਰਪ 'ਤੇ ਰੂਸ ਦੇ ਹਮਲੇ ਨੇ ਇਸ ਗਠਜੋੜ ਨਾਟੋ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਕਿਉਂਕਿ ਯੂਰਪ ਦੀ ਧਰਤੀ ਯੂਕਰੇਨ ਰਾਹੀਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਭ ਤੋਂ ਵੱਡੇ ਹਮਲੇ ਦਾ ਜਵਾਬ ਦੇ ਰਹੀ ਹੈ। ਨਾਟੋ ਹੁਣ ਯੂਰਪ ਦੇ ਪੂਰਬੀ ਹਿੱਸੇ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਵਧਾਉਂਦੇ ਹੋਏ ਯੂਕਰੇਨ ਨੂੰ ਹਥਿਆਰ ਅਤੇ ਮੁਹਾਰਤ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ। ਹਾਲਾਂਕਿ, ਹੁਣ ਇਹ ਮੈਕਰੋਨ ਹੈ ਜੋ ਕਹਿੰਦਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਬਿਜਲੀ ਦੇ ਝਟਕੇ ਨਾਲ ਨਾਟੋ ਨੂੰ ਮੁੜ ਸੁਰਜੀਤ ਕੀਤਾ ਹੈ।

ਚੀਨ ਹੋਵੇਗਾ ਨਵਾਂ ਦੁਸ਼ਮਣ 

ਪਿਛਲੇ ਅੱਠ ਦਹਾਕਿਆਂ ਵਿੱਚ ਯੂਰਪ ਨੇ  ਸਭ ਤੋਂ ਵੱਡੇ ਸ਼ਰਨਾਰਥੀ ਸੰਕਟ ਨੂੰ ਦੇਖਿਆ ਹੈ,  ਹਜ਼ਾਰਾਂ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਲੱਖਾਂ ਲੋਕ ਆਪਣੀ ਜ਼ਮੀਨ ਛੱਡਣ ਲਈ ਮਜਬੂਰ ਹੋਏ ਸਨ। ਅਮਰੀਕੀ ਰਾਸ਼ਟਰਪਤੀ ਬਿਡੇਨ ਸਮੇਤ ਨਾਟੋ ਦੇ ਨੇਤਾ ਲਿਥੁਆਨੀਆ ਵਿੱਚ ਇੱਕ ਮੀਟਿੰਗ ਲਈ ਇਕੱਠੇ ਹੋ ਰਹੇ ਹਨ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ  ਸਭ ਤੋਂ ਅੱਗੇ ਯੂਕਰੇਨ ਦਾ ਮੁੱਦਾ ਹੋਵੇਗਾ। ਯੂਕਰੇਨ ਯੁੱਧ ਨੇ ਦਿਖਾ ਦਿਤਾ ਹੈ ਕਿ ਨਾਟੋ ਦਾ ਮਜ਼ਬੂਤ ​​ਰਹਿਣਾ ਕਿੰਨਾ ਜ਼ਰੂਰੀ ਹੈ। ਪਰ ਲੰਬੇ ਸਮੇਂ ਤੋਂ, ਇਹ ਪੁਤਿਨ ਨਹੀਂ ਬਲਕਿ ਚੀਨ  ਨੂੰ ਨਾਟੋ ਦੇ ਸਾਹਮਣੇ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾ ਰਿਹਾ ਹੈ, ਜੋ ਯੂਰਪ ਦੇ ਤਟਾਂ ਦੇ ਨੇੜੇ ਪਹੁੰਚ ਗਿਆ ਹੈ।

ਨਾਟੋ ਚੀਨ ਦੇ ਨੇੜੇ ਆ ਜਾਵੇਗਾ

ਨਾਟੋ ਦੇ ਕੁਝ ਮੈਂਬਰ ਚੀਨ ਨੂੰ ਖ਼ਤਰੇ ਵਜੋਂ ਦੇਖਦੇ ਹਨ। ਇਸ ਕਾਰਨ ਉਹ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਾਟੋ ਚੀਨ ਦੇ ਨੇੜੇ ਫੌਜੀ ਅਭਿਆਸਾਂ ਲਈ ਵੀ ਉਤਸੁਕ ਹੈ। ਪਰ ਨਾਟੋ ਨੂੰ ਇਸ ਉਦੇਸ਼ ਲਈ ਫਿੱਟ ਰੱਖਣਾ ਕੋਈ ਆਸਾਨ ਕੰਮ ਨਹੀਂ ਹੈ। ਕੁਝ ਮੈਂਬਰ ਇਸ ਨੂੰ ਯੂਰਪ ਤੋਂ ਬਾਹਰ ਨਹੀਂ ਲਿਜਾਣਾ ਚਾਹੁੰਦੇ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਨਾਟੋ ਨੂੰ ਆਪਣਾ ਪ੍ਰਭਾਵ  ਡਰੈਗਨ ਉਪਰ ਪਾਉਣਾ ਚਾਹੀਦਾ ਹੈ, ਕਿਉਂਕਿ ਚੀਨ ਦਾ ਯੂਰਪ ਵੱਲ ਵਧਣਾ ਬੰਦ ਨਹੀਂ ਹੋਵੇਗਾ। ਹਾਲਾਂਕਿ, ਕੁਝ ਦਾ ਮੰਨਣਾ ਹੈ ਕਿ ਨਾਟੋ ਦਾ ਬਾਹਰ ਜਾਣਾ ਅਮਰੀਕੀ ਵਿਦੇਸ਼ ਨੀਤੀ ਲਈ ਕੰਮ ਕਰਨ ਵਰਗਾ ਹੋਵੇਗਾ। ਇਸ ਸਮੇਂ ਵੱਡਾ ਸਵਾਲ ਇਹ ਹੈ ਕਿ ਅਗਲੇ ਦਹਾਕੇ ਵਿੱਚ ਨਾਟੋ ਕਿੱਥੇ ਹੋਵੇਗਾ?