ਚੀਨ ਵਧਾ ਰਿਹਾ ਹੈ ਪਰਮਾਣੂ ਹਥਿਆਰਾਂ ਦਾ ਭੰਡਾਰ, ਫੌਜ ਨੂੰ ਬਣਾ ਰਿਹਾ ਹੈ ਆਧੁਨਿਕ

ਚੀਨ ਵਧਾ ਰਿਹਾ ਹੈ  ਪਰਮਾਣੂ ਹਥਿਆਰਾਂ ਦਾ ਭੰਡਾਰ, ਫੌਜ ਨੂੰ ਬਣਾ ਰਿਹਾ ਹੈ ਆਧੁਨਿਕ

ਕੀ ਹੈ ਚੀਨੀ ਡਰੈਗਨ ਦੀ ਯੋਜਨਾ,ਅਮਰੀਕਾ ਦੀ ਰਿਪੋਰਟ ਤੋਂ ਪ੍ਰਾਪਤ ਹੋਈ ਜਾਣਕਾਰੀ?

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬੀਜਿੰਗ: ਚੀਨ ਦੀ ਸਰਕਾਰ ਲਗਾਤਾਰ ਆਪਣੀ ਫੌਜੀ ਤਾਕਤ ਵਧਾ ਰਹੀ ਹੈ। ਚੀਨ ਦੀ ਪਰਮਾਣੂ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਕਰਦੇ ਹੋਏ, ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਅਤੇ ਵਿਸਥਾਰ 'ਤੇ ਧਿਆਨ ਦੇ ਰਹੇ ਹਨ। ਚੀਨ ਅੰਤਰਰਾਸ਼ਟਰੀ ਸਰਹੱਦਾਂ 'ਤੇ ਦਬਾਅ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਫੌਜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦਾ ਫੌਜੀ ਆਧੁਨਿਕੀਕਰਨ ਖਾਸ ਤੌਰ 'ਤੇ ਇਸ ਦੇ ਪ੍ਰਮਾਣੂ ਵਿਸਥਾਰ ਅਤੇ ਵਿਸ਼ਵ ਵਿਸਤਾਰਵਾਦੀ ਨੀਤੀ ਦਾ ਹਿੱਸਾ ਹੈ।

ਖੁਫੀਆ ਸੂਤਰਾਂ ਮੁਤਾਬਕ ਪਰਮਾਣੂ ਸ਼ਕਤੀ ਬਣਨ ਤੋਂ ਬਾਅਦ ਚੀਨ ਸਿਰਫ ਜ਼ਮੀਨ 'ਤੇ ਆਧਾਰਿਤ ਬੈਲਿਸਟਿਕ ਮਿਜ਼ਾਈਲਾਂ ਤੱਕ ਸੀਮਤ ਹੋ ਗਿਆ ਸੀ। ਇਸ ਕੋਲ ਬਹੁਤ ਘੱਟ ਹਵਾਈ ਅਤੇ ਸਮੁੰਦਰੀ ਪ੍ਰਮਾਣੂ ਹਥਿਆਰ ਸਨ। ਜਦੋਂ ਕਿ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਕੋਲ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਹਮਲਾ ਕਰਨ ਦੀ ਸਮਰੱਥਾ ਹੈ। ਇਸ ਵਿਚ ਪ੍ਰਮਾਣੂ ਹਮਲੇ ਨਾਲ ਨਜਿੱਠਣ ਦੀ ਸਮਰੱਥਾ ਵੀ ਹੈ। ਚੀਨ ਨੇ ਪਿਛਲੇ ਦਹਾਕੇ 'ਚ ਦੁਨੀਆ ਵਿਚ ਪ੍ਰਮਾਣੂ ਹਥਿਆਰਾਂ ਦੇ ਵਾਧੇ 'ਚ ਵੱਡੀ ਭੂਮਿਕਾ ਨਿਭਾਈ ਹੈ। ਚੀਨ ਕੋਲ 2022 ਵਿੱਚ 400 ਪਰਮਾਣੂ ਬੰਬ ਸਨ, ਜੋ 2023 ਵਿੱਚ ਵੱਧ ਕੇ 500 ਹੋ ਜਾਣਗੇ। ਚੀਨ ‘ਨੋ ਫਸਟ ਯੂਜ਼’ ਨੀਤੀ ਨਾਲ ਸਹਿਮਤ ਹੈ ਪਰ ਇਹ ਵੀ ਸੱਚ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਕਿਸੇ ਵੀ ਜ਼ਮੀਨੀ ਹਮਲੇ ਦੀ ਸਥਿਤੀ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦੀ ਹੈ।

ਚੀਨ ਪ੍ਰਮਾਣੂ ਹਥਿਆਰ ਵਧਾ ਰਿਹਾ ਹੈ

ਖੁਫੀਆ ਅਨੁਮਾਨਾਂ ਮੁਤਾਬਕ ਅਗਲੇ ਪੰਜ ਸਾਲਾਂ ਵਿਚ ਚੀਨ ਦੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1000 ਤੱਕ ਪਹੁੰਚ ਸਕਦੀ ਹੈ, ਜੋ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਚੀਨ ਦੇ ਹਾਲ ਹੀ ਵਿੱਚ ਵਿਕਸਤ ਕੀਤੇ ਹਥਿਆਰਾਂ ਦੀ ਗੱਲ ਕਰੀਏ ਤਾਂ ਡੀਐਫ-41 ਇੱਕ ਬੈਲਿਸਟਿਕ ਮਿਜ਼ਾਈਲ ਹੈ, ਜਿਸ ਨੂੰ 2020 ਵਿੱਚ ਤਿਆਰ ਕੀਤਾ ਗਿਆ ਸੀ। ਇਸਦੀ ਅਨੁਮਾਨਿਤ ਮਾਰ ਅਰਥਾਤ ਰੇਂਜ 12,000-15,000 ਕਿਲੋਮੀਟਰ ਹੈ। ਡੀਐਫ-41 ਦੀ ਸੰਚਾਲਨ ਰੇਂਜ ਦੁਨੀਆ ਦੀ ਕਿਸੇ ਵੀ ਹੋਰ ਮਿਜ਼ਾਈਲ ਨਾਲੋਂ ਜ਼ਿਆਦਾ ਹੈ।

ਅਮਰੀਕਾ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਚੀਨ ਦੀ ਟਾਈਪ 094 ਹੁਣ ਨਵੀਂ ਜੇਐਲ-3 ਪਣਡੁੱਬੀ-ਲਾਂਚਡ ਬੈਲਿਸਟਿਕ ਮਿਜ਼ਾਈਲ (ਐਸਐਲਬੀਐਮ) ਨਾਲ ਲੈਸ ਹਨ। ਜੇਐਲ-3 ਦੀ ਰੇਂਜ ਲਗਭਗ 10,000 ਕਿਲੋਮੀਟਰ ਹੈ, ਮਤਲਬ ਕਿ ਇਹ ਅਮਰੀਕਾ ਨੂੰ ਛੂਹ ਸਕਦੀ ਹੈ। ਚੀਨ ਨੇ ਇਸ ਤੋਂ ਇਲਾਵਾ ਆਪਣੇ ਬੇੜੇ ਵਿੱਚ ਦੋ ਟਾਈਪ 094 ਪਰਮਾਣੂ ਬੈਲਿਸਟਿਕ ਮਿਜ਼ਾਈਲ ਪਣਡੁੱਬੀਆਂ ਵੀ ਸ਼ਾਮਲ ਕੀਤੀਆਂ ਹਨ। ਇਹਨਾਂ ਵਿੱਚੋਂ ਹਰ ਇੱਕ 12 ਜੇਐਲ-3 ਤੱਕ ਲਿਜਾ ਸਕਦੀ ਹੈ, ਜਿਸ ਨਾਲ ਚੀਨ ਨੂੰ ਅੰਦਾਜ਼ਨ ਕੁੱਲ 72 ਪ੍ਰਮਾਣੂ ਹਥਿਆਰ ਮਿਲਣਗੇ । ਚੀਨ ਇੱਕ ਨਵਾਂ ਪਰਮਾਣੂ-ਸਮਰੱਥ ਸਬਸੋਨਿਕ ਰਣਨੀਤਕ ਸਟੀਲਥ ਬੰਬ, ਜਿਆਨਏ ਐਚ-20 ਵੀ ਵਿਕਸਤ ਕਰ ਰਿਹਾ ਹੈ। ਇਸ ਦੀ ਰੇਂਜ 10,000 ਕਿਲੋਮੀਟਰ ਹੈ।