ਮੰਦੀ ਦੇ ਕਾਲੇ ਪ੍ਰਛਾਵੇਂ ਹੇਠ ਜੀਅ ਰਹੇ ਹਨ ਕੈਨੇਡੀਅਨ !

ਮੰਦੀ ਦੇ ਕਾਲੇ ਪ੍ਰਛਾਵੇਂ ਹੇਠ ਜੀਅ ਰਹੇ ਹਨ ਕੈਨੇਡੀਅਨ !

ਅਦਾਰਿਆਂ, ਡਾਕਟਰਾਂ ਅਤੇ ਮਾਹਰਾਂ ਦੇ ਹੱਥ ਸਾਰੇ ਸਿਹਤ ਕੋਈਸਿਸਟਮ ਨੂੰ ਨਿਜੀ ਹੱਕਾਂ ਵਿੱਚ ਦੇਣਾ। ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਅਤੇ ਫਿਰ ਸਾਰੇ ਕੈਨੇਡਾ ਅੰਦਰ ਇਸ ਨੂੰ ਲਾਗੂ ਕਰਨਾ ਫੈਡਰਲ ਸਰਕਾਰ ਨੂੰ ਆਸਾਨ ਹੋ ਜਾਵੇਗਾ ?

ਇਹ ਇਕ ਅੱਜ ਰੈਫਰੈਂਡਮ ਟਰਾਇਲ ਹੈ। ਜੇਕਰ ਜਿਸ ਨੂੰ ਇਸ ਸਟੇਜ਼ ‘ਤੇ ਰੋਸ ਵਿਰੋਧਤਾ ਕਰਕੇ ਬੰਦ ਕਰਨ ਲਈ ਨਿਸ਼ਾਨਾ ਨਾ ਬਣਾਇਆ ਗਿਆ ਤਾਂ ਇਹ ਕੈਨੇਡਾ ਦੀ ਕਿਰਤੀ ਜਮਾਤ, ਘਟ ਆਮਦਨ ਵਾਲੇ ਨਾਗਰਿਕਾਂ, ਸੀਨੀਅਰਜ਼ ਅਤੇ ਪ੍ਰਵਾਸੀ ਜਿਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਅਤੇ ਸਿਸਟਮ ਅਧੀਨ ਸਹੂਲਤਾਂ ਮਿਲਦੀਆਂ ਹਨ ਉਹਨਾਂ ਤੋਂ ਹੱਥ ਧੋਣੇ ਪੈਣਗੇ ? ਜੇਕਰ ਫੈਡਰਲ ਸਰਕਾਰ ਫਿਰ ਅਜਿਹਾ ਬਿਲ ਲਿਆਵੇਗੀ ਤਾਂ ਉਹ ਸਹਿਜੇ ਹੀ ਪਾਸ ਹੋ ਜਾਵੇਗਾ, ਕਿਉਂਕਿ ਐਨ.ਡੀ.ਪੀ ਜੇਕਰ ਵਿਰੋਧ ਵੀ ਕਰੇਗੀ ਤਾਂ ਕੰਜਰਵੇਟਿਵ (ਟੋਰੀ) ਪੂਰੀ ਹਮਾਇਤ ਦੇਵੇਗੀ। 

ਅਮਲ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਅੰਦਰ ਪਿਛਲੀਆਂ ਬਾਈ-ਇਲੈਕਸ਼ਨ ਵੇਲੇ ਕੈਨੇਡਾ ਦੇ ਨਾਗਰਿਕਾਂ ਨੂੰ ਜੋ ਸਹੂਲਤਾਂ ਸਿਹਤ ਰੁਜ਼ਗਾਰ, ਮਹਿੰਗਾਈ ਰੋਕਣ, ਮਾਨਸਿਕ ਸਿਹਤ ਲਈ, ਮਕਾਨਾਂ ਦੀ ਉਸਾਰੀ, ਆਮ ਲੋਕਾਂ ਤੇ 14-ਟੈਕਸਾਂ ਦਾ ਬੋਝ ਘੱਟ ਕਰਨ ਦੇ ਵਾਅਦੇ ਕੀਤੇ ਸਨ। ਲਿਬਰਲ ਰਾਜਗੱਦੀ ਤੇ ਕਾਬਜ਼ ਹੋਣ ਤੋਂ ਬਾਦ ਸਭ ਵਾਅਦੇ ਭੁਲ ਗਏ ਹਨ। ਸਗੋਂ ਟੋਰੀ ਜਿਹੜੇ ਵਿਰੋਧੀ ਧਿਰ ‘ਚ ਬੈਠੇ ਹੋਏ ਹਨ ਉਹਨਾਂ ਨੇ ਵੀ ਕੋਈ ਖਾਸ ਲੋਕ ਹਿਤੂ ਰੋਲ ਨਹੀਂ ਅਦਾ ਕੀਤਾ। ਦੋਨੋ ਧਿਰਾਂ ਦੇਸ਼ ਅੰਦਰ ਪੂੰਜੀਵਾਦੀ ਕਾਰਪੋਰੇਟ ਘਰਾਣਿਆ ਨੂੰ ਹੀ ਵੱਧ ਛੋਟਾਂ ਦੇ ਕੇ ਉੋਹਨਾਂ ਨੂੰ ਉਚਾ ਚੁੱਕ ਰਹੇ ਹਨ। ਕੈਨੇਡਾ ‘ਚ ਆਵਾਮ ਸਾਹਮਣੇ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਮਕਾਨਾਂ ਲਈ ਲਏ ਕਰਜ਼ਿਆਂ ਦੇ ਵਿਆਜ ਦਰਾਂ ‘ਚ ਬੇਵਹਾ-ਵਾਧਾ ਅਤੇ ਪੈਦਾ ਹੋਏ ਮਾਨਸਿਕ ਦਬਾਅ ਨੇ ਸਾਹ ਸੂਤੇ ਹੋਏ ਹਨ। ਇਹ ਵੀ ਵਿਬੰਡਨਾਂ ਹੈ ਕਿ ਜੇਕਰ ਟਰੂਡੋ ਦੀ ਲਿਬਰਲ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਤਾਂ ਰਾਜਗੱਦੀ ‘ਤੇ ਬੈਠਣ ਵਾਲੀ ਟੋਰੀ ਪਾਰਟੀ ਵੀ ਕਿਹੜੀ ਲੋਕ-ਪੱਖੀ ਹੈ। 

 ਕੈਨੇਡਾ ਦੇ ਲੋਕਾਂ ਨੂੰ ਮਿਲਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਦੁਸ਼ਵਾਰੀਆਂ ਦੇ ਖਾਤਮੇ ਲਈ ਕਿਰਤੀਆਂ, ਆਮ ਲੋਕਾਂ, ਟਰੇਡ ਯੂਨੀਅਨਾਂ, ਵਿਦਿਆਰਥੀਆਂ ਅੰਦਰ ਆਪਸੀ ਬੈਠਕੇ ਇਕ ਜਨਤਕ ਦਬਾਅ ਪੈਦਾ ਕਰਕੇ ਹਾਕਮਾਂ ਨੂੰ ਸਹੂਲਤਾਂ ਦੇਣ ਲਈ ਮਜਬੂਰ ਕਰਨਾ ਚਾਹੀਦਾ ਹੈ। ਇਸ ਦਬਾਅ ਲਈ ਜਮਹੂਰੀ ਲੋਕ, ਖੱਬੇ ਪੱਖੀ ਸ਼ਕਤੀਆਂ ਅਤੇ ਟਰੇਡ ਯੂਨੀਅਨਾਂ ਨੂੰ ਮਿਲ ਕੇ ਇਕ ਮੰਚ ਬਣਾ ਕੇ ਉਪਰਾਲਾ ਕਰਨਾ ਚਾਹੀਦਾ ਹੈ। ਇਸ ਵਿੱਚ ਹੀ ਸਾਰੇ ਕੈਨੇਡੀਅਨ ਲੋਕਾਂ ਦਾ ਭਲਾ ਹੋਵੇਗਾ। ਨਾਟੋ ਦੇ ਮੈਂਬਰ ਵਲੋਂ ਜੋ ਕੈਨੇਡਾ ਮਿਲੀਅਨ ਡਾਲਰ ਜੰਗ ਲਈ ਖਰਚਦਾ ਹੈ ਉਹ ਬੰਦ ਕਰਕੇ ਲੋਕਾਂ ਦੀ ਭਲਾਈ ਲਈ ਖਰਚਣਾ ਚਾਹੀਦਾ ਹੈ। ਕੈਨੇਡਾ ਦੀ ਆਰਥਿਕਤਾ ਇਸ ਵੇਲੇ ਘੋਰ ਮੰਦੇ ਦੇ ਕਾਲੇ ਪਰਛਾਵੇਂ ਹੇਠ ਆ ਰਹੀ ਹੈ। ਆਓ! ਇਸ ਪ੍ਰਤੀ ਲੋਕਾਂ ਨੂੰ ਸੁਚੇਤ ਕਰੀਏ।  

 

ਜਗਦੀਸ਼ ਸਿੰਘ ਚੋਹਕਾ  

001-403-285-4208 ਕੈਲਗਰੀ (ਕੈਨੇਡਾ) 

Email-jagdishchohka@gmail.com