ਲੋਕਸਭਾ ਚੋਣਾਂ ਦੇ ਲਈ ਭਾਜਪਾ ਹੁਣ ਡੇਰੇਦਾਰਾਂ ਦਾ ਲਵੇਗੀ ਸਹਿਯੋਗ

ਲੋਕਸਭਾ ਚੋਣਾਂ ਦੇ ਲਈ ਭਾਜਪਾ ਹੁਣ ਡੇਰੇਦਾਰਾਂ ਦਾ ਲਵੇਗੀ ਸਹਿਯੋਗ

ਪੰਜਾਬ ਲਈ ਦਿੱਲੀ ਵਿਚ ਬਣੀ ਵਿਉਂਤਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ : ਰਾਮ ਮੰਦਰ ਦੀ ਪਾਣ ਪ੍ਰਤਿਸ਼ਠਾ ਤੋਂ ਬਾਅਦ ਹੁਣ ਬੀਜੇਪੀ ਸਾਰੇ ਧਰਮਾਂ ਦੇ ਆਗੂਆਂ ਨੂੰ ਆਪਣੇ ਨਾਲ ਕਰਨ ਦੇ ਲਈ ਸਿਆਸੀ ਰਣਨੀਤੀ ਤਿਆਰ ਕਰ ਰਹੀ ਹੈ। ਇਸੇ ਰਣਨੀਤੀ ਦੇ ਤਹਿਤ ਸਾਰੇ ਧਰਮਾਂ ਦੇ ਆਗੂਆਂ ਅਤੇ ਡੇਰੇਦਾਰਾਂ ਨੂੰ ਪਾਰਲੀਮੈਂਟ ਵਿੱਚ ਬੁਲਾਇਆ ਗਿਆ ।

ਦੇਸ਼ ਦੇ ਧਾਰਮਿਕ ਗੁਰੂਆਂ ਨੂੰ ਲੋਕਸਭਾ ਦੀ ਲਾਈਵ ਕਾਰਵਾਈ ਵਿਖਾਈ ਗਈ । ਇਸ ਦੌਰਾਨ ਸਿੱਖ, ਮੁਸਲਮਾਨ,ਬੋਧੀ,ਹਿੰਦੂ ਅਤੇ ਇਸਾਈ ਆਗੂ ਪਾਰਲੀਮੈਂਟ ਵਿੱਚ ਪਹੁੰਚੇ । ਡੇਰਾ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਵੀ ਨਵੀਂ ਪਾਰਲੀਮੈਂਟ ਵੇਖਣ ਲਈ ਪਹੁੰਚੇ । ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਮੁਲਾਕਾਤ ਕੀਤੀ । ਪੰਜਾਬ ਦੇ ਨਾਲ ਹੋਰ ਸੂਬਿਆਂ ਵਿੱਚ ਡੇਰੇ ਦਾ ਕਾਫੀ ਵੋਟ ਬੈਂਕ ਹੈ । ਇਸ ਨੂੰ ਧਿਆਨ ਵਿੱਚ ਰੱਖ ਦੇ ਹੋਏ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਰਾਮ ਮੰਦਰ ਦੇ ਉਦਘਾਟਨ ਮੌਕੇ ਵੀ ਡੇਰਾ ਬਿਆਸ ਮੁਖੀ ਅਯੁੱਧਿਆ ਪਹੁੰਚੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਡੇਰਾ ਬਿਆਸ ਜਾ ਚੁੱਕੇ ਹਨ ।

ਸੌਦਾ ਸਾਧ ਦੇ ਡੇਰੇ ਵਾਂਗ ਹਾਲਾਂਕਿ ਡੇਰਾ ਬਿਆਸ ਸਿੱਧੇ ਤੌਰ ‘ਤੇ ਕਿਸੇ ਪਾਰਟੀ ਨੂੰ ਹਮਾਇਤ ਕਰਨ ਲਈ ਆਪਣੇ ਸ਼ਰਧਾਲੂਆਂ ਨੂੰ ਨਹੀਂ ਕਹਿੰਦਾ ਹੈ । ਪਰ ਵਾਰ-ਵਾਰ ਡੇਰਾ ਬਿਆਸ ਮੁੱਖੀ ਗੁਰਵਿੰਦਰ ਸਿੰਘ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਪੈਰਾਕਾਰਾਂ ਨੂੰ ਵੱਡਾ ਇਸ਼ਾਰਾ ਦਿੰਦੀਆਂ ਹਨ । ਬੀਜੇਪੀ ਪੰਜਾਬ ਵਿੱਚ ਇਸੇ ਪਲਾਨ ‘ਤੇ ਕੰਮ ਕਰ ਰਹੀ ਹੈ । ਡੇਰਾ ਮੁਖੀ ਬਿਆਸ ਖਾਸ ਕਰਕੇ ਦੁਆਬੇ ਦੀ ਸੀਟ ਨੂੰ ਲੈਕੇ ਬੀਜੇਪੀ ਡੇਰਿਆਂ ‘ਤੇ ਦਾਅ ਲੱਗਾ ਰਹੀ ਹੈ।