ਬੰਦੀ ਸਿੰਘਾਂ ਦੀ ਬੰਦ ਖਲਾਸੀ ਲਈ "ਬੰਦੀ ਛੋੜ ਦਿਵਸ" ਮੌਕੇ ਤਿਹਾੜ ਜੇਲ੍ਹ ਮੁਹਾਰੇ ਹੋਵੇਗੀ ਅਰਦਾਸ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅਤੇ ਵੱਖ ਵੱਖ ਰਾਜਾਂ ਅੰਦਰ ਬੀਤੇ ਲੰਮੇ ਸਮੇਂ ਤੋਂ ਬੰਦ ਸਿੱਖ ਸਿਆਸੀ ਬੰਦੀਆਂ ਦੀ ਬੰਦ ਖਲਾਸੀ ਲਈ ਜਾਗੋ ਪਾਰਟੀ ਤਿਹਾੜ ਜੇਲ੍ਹ ਮੁਹਾਰੇ ਪਿਛਲੇ ਕੁਝ ਸਾਲਾਂ ਤੋਂ ਅਰਦਾਸ ਕਰਦੀ ਆ ਰਹੀ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ ਦੀਆਂ ਸਮੂਹ ਪੰਥ ਦਰਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ "ਬੰਦੀ ਛੋੜ ਦਿਵਸ" ਮੌਕੇ ਤਿਹਾੜ ਜੇਲ੍ਹ ਦੇ ਬਾਹਰ "ਬੰਦੀ ਛੋੜ ਦਿਵਸ" ਮੌਕੇ "ਬੰਦੀ ਛੋੜ ਦਿਵਸ" ਦੇ ਨਾਲ-ਨਾਲ 12 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਗੁਰੂ ਸ. ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ। ਜਾਗੋ ਪਾਰਟੀ ਦੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਸਿਆ ਕਿ ਦਿੱਲੀ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਆਪਣੀ ਕੈਦ ਦੇ ਤੀਜੇ ਦਹਾਕੇ ਵਿੱਚ ਪ੍ਰਵੇਸ਼ ਕਰ ਚੁੱਕੇ “ਸਿੱਖ ਸਿਆਸੀ ਕੈਦੀਆਂ” ਦੀ ਰਿਹਾਈ ਸਾਰੇ ਸਿੱਖਾਂ ਦੀ ਮੰਗ ਅਤੇ ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਸਾਰ ਹੈ। ਉਨ੍ਹਾਂ ਸਮੂਹ ਪੰਥਦਰਦੀਆਂ ਨੂੰ ਇਸ ਮੌਕੇ ਤਿਹਾੜ ਜੇਲ੍ਹ ਦੇ ਗੇਟ ਨੰਬਰ 3 ਕੋਲ ਵੱਧ ਤੋਂ ਵੱਧ ਹਾਜ਼ਿਰੀ ਭਰ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਜਾਣ ਵਾਲੀ ਅਰਦਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।
Comments (0)