ਸਿੱਖ ਕੌਮ ਦੀ ਅਦੁੱਤੀ ਸ਼ਖ਼ਸੀਅਤ: ਸ. ਰਵਿੰਦਰ ਸਿੰਘ ਆਸ਼ਾ ਸਿੰਘ *ਬੁੰਗਈ*  

ਸਿੱਖ ਕੌਮ ਦੀ ਅਦੁੱਤੀ ਸ਼ਖ਼ਸੀਅਤ: ਸ. ਰਵਿੰਦਰ ਸਿੰਘ ਆਸ਼ਾ ਸਿੰਘ *ਬੁੰਗਈ*  

ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ  ਸੋਚ ਉੱਤੇ ਪਹਿਰਾ ਦਿੰਦੇ ਹੋਏ...

ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ  ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਜੀ ਨੰਦੇੜ (ਮਹਾਰਾਸ਼ਟਰ) ਜਿਸ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਨੇ ਚੰਦੂ ਲਾਲ ਜੀ ਦੀ ਸਹਾਇਤਾ ਨਾਲ ਕਰਵਾਇਆ ਸੀ । ਇਸ ਤਖ਼ਤ ਸਾਹਿਬ ‘ਚ ਤਕਰੀਬਨ 300 ਸੌ ਸਾਲ ਤੋਂ ਉਪਰ  ਪੁਰਾਤਨ ਮਰਿਆਦਾ (ਹਜ਼ੂਰੀ ਮਰਿਯਾਦਾ) ਦੇ ਅਨੁਸਾਰ ਸੇਵਾ ਸੰਭਾਲ ਕੀਤੀ ਜਾ ਰਹੀ ਹੈ । ਇਸੇ ਪੁਰਾਤਨ ਮਰਿਯਾਦਾ ਨੂੰ ਕਾਇਮ ਰੱਖਦੇ ਹੋਏ  ਉਸ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਜੀ ਨਾਂਦੇੜ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ 17 ਮੈਂਬਰ ਹਨ ਜੋ ਸਿੱਖ ਭਾਈਚਾਰੇ ਦੀ ਉੱਘੇ ਆਗੂ ਹਨ  । ਇਨ੍ਹਾਂ ਆਗੂਆਂ ਵਿਚੋਂ ਹੀ ਸ. ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਜੀ ਦਾ ਨਾਮ ਸ਼ਾਮਲ ਹੈ ਜੋ ਕਿ ਗੁਰਦੁਆਰਾ  ਪ੍ਰਬੰਧਕ ਬੋਰਡ ਦੇ ਮੌਜੂਦਾ ਸਕੱਤਰ ਹਨ ।ਸ. ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ  ਸਿੱਖ ਕੌਮ ਦੀ ਇਕ ਅਜਿਹੀ ਸ਼ਖਸੀਅਤ ਹਨ  ਜਿਨ੍ਹਾਂ ਦੇ ਸਮਰਪਣ ਅਤੇ ਨਿਰੰਤਰ ਯਤਨਾਂ ਸਦਕਾ  ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਬਾਕੀ ਗੁਰਦੁਆਰੀਆਂ ਦੀ  ਸੇਵਾ ਸੰਭਾਲ ਚੰਗੇ ਤਰੀਕੇ ਨਾਲ ਹੋ ਰਹੀ ਹੈ । ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਲੀਆਂ ਸੰਗਤਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ  ਦਰਸ਼ਨ ਕਰਨ ਯੋਗ ਬਣਾਉਣ ਲਈ ਵਧੀਆਂ ਸੇਵਾਵਾਂ ਇਨ੍ਹਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ  ।

ਸ.ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਜੀ ਦਾ ਸਭ ਤੋਂ ਵੱਡਾ ਯੋਗਦਾਨ ਸਮਾਜਿਕ ਕਾਰਜਾਂ ਵਿਚ  ਸਰਗਰਮੀ ਨਾਲ ਸ਼ਾਮਲ ਹੋਣਾ ਰਿਹਾ ਹੈ ਜਿਸ ਨੂੰ ਉਹ ਤਖ਼ਤ ਸਾਹਿਬ ਜੀ ਦੀ ਅਗਵਾਈ ਵਿੱਚ ਕਰ ਰਹੇ ਹਨ, ਤੇ ਇਸ ਉੱਤੇ ਚੱਲਣ ਦੀ ਬਿਬੇਕ ਬੁੱਧੀ ਉਨ੍ਹਾਂ ਨੂੰ ਗੁਰੂ ਮਹਾਰਾਜ ਦੀ ਕ੍ਰਿਪਾ ਸਦਕੇ ਮਿਲ ਰਹੀ ਹੈ। ਇਸ ਦੇ ਨਾਲ ਹੀ ਸ.ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਜੀ ਨੇ ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ  ਵੱਲੋਂ  11ਲੱਖ ਦੀ ਮੱਦਦ ਕਰਵਾਈ । ਉਹ ਆਪਣਾ ਜੀਵਨ ਆਮ ਲੋਕਾਂ ਦੀ ਸੇਵਾ ਲਈ ਅਰਪਿਤ ਕਰ ਚੁੱਕੇ ਹਨ  ।

  ਕਲਗੀਧਰ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਚੱਲਣ ਵਾਲੇ ਸ.ਰਵਿੰਦਰ ਸਿੰਘ ਜੀ ਨੇ ਮਾਹਾਂਮਾਰੀ ਕੋਰੋਨਾ ਕਾਲ ਦੌਰਾਨ  ਬਹੁਤ ਸਾਰੇ ਸਮਾਜਿਕ ਭਲਾਈ ਵਾਲੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ। ਇਕ ਪੂਰਨ ਹਜੂਰੀ ਗੁਰਸਿੱਖ ਤਖ਼ਤ ਸਾਹਿਬ ਦੀ ਸੇਵਾ ਨਿਭਾਉਣ ਦੇ ਨਾਲ ਨਾਲ ਸਮਾਜ ਲਈ ਸ਼ੋਸ਼ਲ ਵੈਲਫੇਅਰ ਵੀ ਕਰ ਰਹੇ ਹਨ ,ਜਿਵੇਂ ਕੋਰੋਨਾ ਕਾਲ ਦੇ ਬੰਦ ਸਮੇਂ ਦੌਰਾਨ  ਸੰਗਤਾਂ ਅਤੇ ਸੇਵਾਦਾਰਾਂ ਦੇ ਘਰੀਂ ਰਾਸ਼ਨ ਪਹੁੰਚਾਉਣਾ ਤਾਂ ਜੋ ਕੋਈ ਵੀ ਭੁੱਖੇ ਪੇਟ ਨਾ ਸੋ ਸਕੇ ।ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ  ਸੋਚ ਉੱਤੇ ਪਹਿਰਾ ਦਿੰਦੇ ਹੋਏ ਸ. ਰਵਿੰਦਰ ਸਿੰਘ ਜੀ ਨੇ  ਕਿਰਤ ਕਰੋ ਅਤੇ ਵੰਡ ਛਕੋ  ਦੇ ਫਲਸਫੇ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਸੱਚਾ ਸਿੱਖ ਹੋਣ ਦਾ ਸਬੂਤ ਦਿੱਤਾ ਹੈ।ਧੁਰ ਦਰਗਾਹੋਂ ਭੇਜਿਆ ਅਜਿਹੀਆਂ ਬਹੁਤ ਹੀ ਘੱਟ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਚੱਲਣ  ।

ਸ. ਸਿੰਘ ਰਵਿੰਦਰ ਆਸ਼ਾ ਸਿੰਘ ਬੁੰਗਈ ਜੀ ਦਾ ਜੋ ਸਮਾਜਿਕ ਯੋਗਦਾਨ ਰਿਹਾ ਹੈ , ਉਨ੍ਹਾਂ ਵਿੱਚ ਸਭ ਤੋਂ ਪਹਿਲਾਂ  2019 ਵਿੱਚ ਜਦੋਂ ਮਹਾਰਾਸ਼ਟਰ ਦੇ ਕੋਹਲਾਪੁਰ ਸਾਂਗਲੀ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਗਿਆ  ਸੀ ਤਾਂ  ਉਸ ਸਮੇਂ  ਉਨ੍ਹਾਂ ਨੇ 50 ਬੰਦਿਆਂ ਦੇ ਜਥੇ ਨਾਲ ਪ੍ਰਭਾਵਿਤ ਖੇਤਰਾਂ ਵਿਚ ਲੰਗਰ ,ਮੈਡੀਸਨ, ਪਾਣੀ ਆਦਿ  ਦੀ ਸੇਵਾ ਆਪ ਖ਼ੁਦ ਜਾ ਕੇ ਕੀਤੀ ।ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ  ਅਤੇ ਦੂਜਿਆਂ  ਨੂੰ ਵੀ ਇਸ ਵੱਲ ਆਉਣ ਲਈ ਪ੍ਰੇਰਿਤ ਕੀਤਾ।

ਕਿਸਾਨੀ ਅੰਦੋਲਨ ਪੱਖੀ ਗੱਲ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਉੱਥੇ ਰਹਿ ਕੇ ਆਪਣੀ ਟੀਮ ਨਾਲ ਲੰਗਰ ਦੀ ਸੇਵਾ ਵੀ ਕੀਤੀ  । ਉਹ ਆਪਣਾ ਜੀਵਨ ਆਮ ਲੋਕਾਂ ਦੀ ਸੇਵਾ ਲਈ ਅਰਪਿਤ ਕਰ ਚੁੱਕੇ ਹਨ  । ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੇ ਕਰਮਚਾਰੀਆਂ ਲਈ ਇਕ ਮੈਡੀਕਲ ਪਾਲਿਸੀ ਸ਼ੁਰੂ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਰਮਚਾਰੀਆਂ ਦੇ ਮਾਤਾ ਪਿਤਾ ਨੂੰ ਵੀ ਸ਼ਾਮਿਲ ਕੀਤਾ ਗਿਆ । ਵਿਧਵਾ ਬੇਸਹਾਰਾ  500 ਤੇ ਗ਼ਰੀਬ ਬੀਬੀਆਂ ਲਈ  ਮਹੀਨਾਵਾਰ ਪੈਨਸ਼ਨ ਸਕੀਮ ਲਾਗੂ ਕੀਤੀ ।ਮਹਾਰਾਸ਼ਟਰ ਖੇਤਰ ਨਾਲ ਸਬੰਧਿਤ  ਸਿੱਖ ਬੱਚਿਆਂ ਦੀ ਪੜ੍ਹਾਈ ਅਤੇ ਉੱਚ ਸਿੱਖਿਆ ਦੇ ਲਈ  ਬਾਹਰਲੇ ਦੇਸ਼ ਵਿਚ ਪੜ੍ਹਨ ਜਾਣ ਵਾਲੇ  ਚਾਹਵਾਨ ਸਿੱਖ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ  ਸਕਾਲਰਸ਼ਿਪ ਸਕੀਮ ਸ਼ੁਰੂ ਕਰਵਾਈ ਹੈ । ਸਿਕਲੀਗਰ ਅਤੇ ਸਿੱਖ ਸਮਾਜ ਦੇ ਕੁਝ ਲੋਕ ਜਿਨ੍ਹਾਂ ਨੂੰ ਪੂਰੀ  ਸੁਵਿਧਾ ਨਹੀਂ ਮਿਲਦੀ ਉਨ੍ਹਾਂ ਦੇ ਵਿਆਹ ਕਾਰਜ  ਪਹਿਲਾਂ ਅਗਨੀ ਦੇ ਫੇਰੇ ਲੈ ਕੇ ਹੁੰਦੇ ਸਨ , ਪਰ  ਸ ਰਵਿੰਦਰ ਸਿੰਘ ਦੇ ਯਤਨਾਂ ਸਦਕਾ ਉਨ੍ਹਾਂ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ,ਰਾਗੀ ਜੱਥਾ, ਗ੍ਰੰਥੀ ਸਿੰਘ  ਆਦਿ ਦਾ ਪ੍ਰਬੰਧ ਕਰ ਕੇ ਉਨ੍ਹਾਂ ਦਾ ਕਾਰਜ ਸਿੱਖੀ ਸਿਧਾਂਤ ਅਨੁਸਾਰ ਕਰਵਾਇਆ ਜਾਣ ਲੱਗਾ ।ਇਸ ਦੇ ਨਾਲ ਹੀ ਧਰਮ ਪ੍ਰਚਾਰ ਲਈ ਨਗਰ ਕੀਰਤਨ  ਲਈ ਗੁਰੂ ਮਹਾਰਾਜ ਜੀ ਦੇ ਘੋੜੇ, ਪਾਲਕੀ ਸਾਹਿਬ ਦੀ ਗੱਡੀ ਆਦਿ ਬਿਨਾਂ ਕਿਸੇ ਭੇਟਾਂ ਤੋਂ  ਮੁਹੱਈਆ ਕਰਵਾਈ ਜਾਣ ਲੱਗੀ । ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ  550 ਸਾਲਾਂ ਦਿਵਸ ਨੂੰ ਸਮਰਪਿਤ ਪਾਕਿਸਤਾਨ ਤੋਂ ਸ਼ਬਦ ਗੁਰੂ ਯਾਤਰਾ ਦਾ  ਦੱਖਣ ਵਿੱਚ ਸਾਰਾ ਦੇਖ ਰੇਖ ਦਾ ਪ੍ਰਬੰਧ ਸਰਦਾਰ ਰਵਿੰਦਰ ਸਿੰਘ ਜੀ ਪਾਸ ਸੀ ।ਜਿਸ ਨੂੰ ਉਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ  ਨਿਭਾਇਆ  ।

 ਬਿਨਾਂ ਕਿਸੇ ਭੇਦ-ਭਾਵ ਤੋਂ ਉਨ੍ਹਾਂ ਦਾ ਬੱਚਿਆ ਪ੍ਰਤੀ ਪਿਆਰ  ਚੰਗਾ ਇਨਸਾਨ ਹੋਣ ਦੇ ਨਾਲ ਮਨੁੱਖਤਾ ਦਾ ਸੇਵਾ ਦਾ ਪੈਗ਼ਾਮ ਦੇਂਦਾ ਹੈ।ਮੌਜੂਦਾ ਸਮੇਂ ਦੌਰਾਨ ਉਹ ਗੁਰੂਘਰ ਦੀ ਸੇਵਾ ਦੇ ਨਾਲ ਨਾਲ ਸਮਾਜਿਕ ਕਾਰਜਾਂ ਨੂੰ ਵੀ ਪਹਿਲ ਦੇ ਰਹੇ ਹਨ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸਾਏ ਰਾਹ ਉੱਤੇ ਚੱਲ ਕੇ  ਜੀਵਨ ਨੂੰ ਸਫਲ  ਬਣਾਇਆ  ਜਾ ਸਕੇ । ਗੁਰੂ ਪਾਤਸ਼ਾਹ ਜੀ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਸ.ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਜੀ ਬਿਨਾਂ ਕਿਸੇ ਮੱਤਭੇਦ ਤੋਂ  ਆਮ ਲੋਕਾਈ ਦੀ ਸੇਵਾ ਲਈ  ਹਰ ਸਮੇਂ ਹਾਜ਼ਰ ਰਹਿੰਦੇ ਹਨ । ਅਸੀਂ ਅਰਦਾਸ ਕਰਦੇ ਹਾਂ ਕਿ ਸਰਦਾਰ ਰਵਿੰਦਰ ਸਿੰਘ ਆਸ਼ਾ ਸਿੰਘ ਬੁੰਗਈ ਜੀ ਨੂੰ ਅਕਾਲ ਪੁਰਖ  ਨੇਕ ਉੱਦਮ ਅਤੇ ਉਤਸ਼ਾਹ ਬਖ਼ਸ਼ਦੇ ਰਹਿਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਇਨ੍ਹਾਂ ਦੇ ਨਕਸ਼ੇ ਕਦਮ ਉੱਤੇ ਚੱਲ ਕੇ  ਜੀਵਨ ਸਫਲ ਕਰ ਸਕਣ।

 

ਸਰਬਜੀਤ ਕੌਰ *ਸਰਬ*