ਰਾਜ ਕਰੇਗਾ ਖ਼ਾਲਸਾ,ਆਕੀ ਰਹੇ ਨਾਂ ਕੋਈ

ਰਾਜ ਕਰੇਗਾ ਖ਼ਾਲਸਾ,ਆਕੀ ਰਹੇ ਨਾਂ ਕੋਈ

ਇਨ ਗਰੀਬ ਸਿੱਖਨ ਕੋ ਪਾਤਿਸ਼ਾਹੀ ਸਤਿਗੁਰ  ਐਸ਼ੀ ਬਖ਼ਸੀ ਕੇ ਇਹਨਾਂ ਸਦੀਆਂ ਪੁਰਾਣੀ ਮੁਗਲ ਬਾਦਸ਼ਾਹੀ

ਸਾਡੀ ਨਿੱਤ ਦੀ ਅਰਦਾਸ ਦੇ ਇਹ ਅਲਫਾਜ਼ ਰਾਜ ਕਰੇਗਾ ਖ਼ਾਲਸਾ ਸ਼ਾਡੇ ਨਿਆਰੇਪਣ  ਦਾ ਪ੍ਰਤੀਕ ਹਨ ! ਸਾਡੀ ਕੌਮ ਦਾ ਇਕ ਤਬਕਾ ਜਾਂ ਤਾਂ ਇਹਨਾਂ ਲ਼ੱਫ਼ਜਾਂ ਤੋਂ ਅਣਜਾਣ ਹੈ ਜਾਂ ਫਿਰ ਢਹਿੰਦੀ ਕਲਾ ਵਿਚ ਜੀਅ ਰਿਹਾ ਹੈ ! ਓਸ਼ੋ ਵਰਗੇ ਦਾਰਸ਼ਨਿਕ ਦੇ ਇਹ ਬੋਲ ਕਿ ਜਦੋਂ ਤਕ ਧਰਤੀ ਤੇ ਇਕ ਵੀ ਸਿੱਖ ਹੈ "ਰਾਜ ਕਰੇਗਾ ਖ਼ਾਲਸਾ" ਦਾ ਸੰਕਲਪ ਜਿਊਂਦਾ ਹੈ ਬੜੇ ਮਾਹਨੇ ਰਖਦੇ ਹਨ ! ਕਿਉਕਿ ਖ਼ਾਲਸਾ ਜਦੋਂ ਤੋਂ ਪ੍ਰਗਟ ਹੋਇਆ ਹੈ ਰਾਜ ਕਰ ਰਿਹਾ ਹੈ ਤੇ ਰਾਜ ਕਰੇਗਾ ! ਕੁਝ ਲੱਕੜ ਦਿਮਾਗ ਲੋਕ ਜਾਂ ਤਾ ਓਹ ਢਹਿੰਦੀਆਂ ਕਲਾ ਚੋਂ ਨਹੀ ਨਿਕਲੇ ਜਾਂ ਫਿਰ ਓਹਨਾਂ ਦੀ ਸੋਚ ਗੁਰੂ ਕੇ ਲੰਗਰ ਤੋਂ ਸੁਰੂ ਹੋ ਕੇ ਗੋਲਕ ਤੇ ਸਮਾਪਤ ਹੋ ਜਾਂਦੀ ਹੈ ਖੈਰ ! ਏਹੋ ਜਿਹੇ ਲੋਕਾਂ ਤੇ ਤਰਸ ਕੀਤਾ ਜਾ ਸਕਦਾ ! ਰਾਜ ਕੀ ਹੁੰਦਾ ਹੈ ਪਹਿਲਾਂ ਅਸੀ ਇਹੋ ਸਮਝ ਲਈਏ  ਬਾਕੀ ਗਲਾਂ ਬਾਅਦ ਚ ! ਜਿੱਤ ਦੋ ਪ੍ਰਕਾਰ ਦੀ ਹੁੰਦੀ ਹੈ।ਆਮ ਲੋਕ ਫ਼ੌਜਾਂ ਅਤੇ ਹਥਿਆਰਾਂ ਦੇ ਬਲਬੂਤੇ ਹਾਸਲ ਕੀਤੇ ਭੁਇ ਦੇ ਟੁੱਕੜੇ ਜਾਂ ਵੈਰੀ ਕੋਲੋਂ ਖੋਹੇ ਗਏ ਮਾਲ ਨੂੰ ਹੀ ਜਿੱਤ ਸਮਝਦੇ ਹਨ, ਪਰ ਇਹ ਜਿੱਤ ਕੇਵਲ ਜ਼ਾਹਰੀ ਤੇ ਆਰਜ਼ੀ ਹੁੰਦੀ ਹੈ। ਇਹ ਜਿੱਤ ਤਬਾਹੀ, ਬਰਬਾਦੀ ਅਤੇ ਨਫਰਤ ਲਿਆਉਂਦੀ ਹੈ। ਇਸ ਜਿੱਤ ਨਾਲ ਲੋਕਾਂ ਦੇ ਸ਼ਰੀਰਾਂ ਨੂੰ ਆਪਣੇ ਅਧੀਨ ਕਰਕੇ ਉਨ੍ਹਾਂ 'ਤੇ ਰਾਜ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੇ ਮਨਾਂ ਉੱਤੇ ਜੇਤੂ ਦਾ ਕੋਈ ਵੱਸ ਨਹੀਂ ਹੁੰਦਾ।ਇਸ ਦੇ ਮੁਕਾਬਲੇ ਵਿਚ ਦੂਜੀ ਤਰ੍ਹਾਂ ਦੀ ਜਿੱਤ ਰੂਹਾਨੀ ਹੈ, ਜਿਸ ਵਿਚ ਮਨਾਂ ਨੂੰ ਜਿੱਤਿਆ ਜਾਂਦਾ ਹੈ।ਇਸ ਜਿੱਤ ਦਾ ਪ੍ਰਭਾਵ ਕਿਤੇ ਲਮੇਰਾ ਹੁੰਦਾ ਹੈ।ਇਹ ਜਿੱਤ ਹੀ ਅਸਲ ਜਿੱਤ ਹੈ ਅਤੇ ਇਸ ਦੇ ਹਥਿਆਰ ਈਮਾਨ, ਅਖ਼ਲਾਕ, ਖੁਦਾ-ਪ੍ਰਸਤੀ ਤੇ ਨਿਮਰਤਾ ਭਾਵ ਆਦਿ ਹੁੰਦੇ ਹਨ।ਇਸ ਜਿੱਤ ਦੇ ਸਿੱਟੇ ਵਜੋਂ ਪਿਆਰ ਮੁਹੱਬਤ ਅਤੇ ਭਾਈਚਾਰੇ ਦੀ ਫਸਲ ਪੁੰਗਰਦੀ ਹੈ। ਅਸੀਂ ਵੇਖਦੇ ਆਂ ਜਦੋ ਕੋਈ ਦਸਤਾਰ ਧਾਰੀ ਸਿੱਖ (ਖਾਲਸਾ ਏਡ) ਸੀਰੀਆ ਦੇ ਖਤਰਨਾਕ ਇਲਾਕਿਆਂ ਚ ਲੰਗਰ ਵਰਤਾ ਰਿਹਾ ਹੋਵੇ ਤੇ ਮੁਸਲਿਮ ਨਿਆਣੇ ਆਣਕੇ ਲੱਤਾਂ ਨੂੰ ਚੰਬੜ ਜਾਣ ਤਾਂ ਰੂਹ ਖੁਸ਼ ਹੋ ਜਾਂਦੀ ਹੈ ਕੇ ਗੁਰੂ ਦਾ ਖ਼ਾਲਸਾ ਹੱਦਾਂ ਤੋਂ ਕੋਹਾਂ ਦੂਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ !

      ਬਿਨਾਂ ਸੱਕ ਲੋਕਾਈ ਦੇ ਦਿਲਾਂ ਤੇ ਰਾਜ ਕਰਨ ਦੀ ਪਿਰਤ ਖਾਲਸਾ ਸਾਜਣਾ ਦਿਹਾੜੇ ਤੋਂ ਲਗਭਗ ੨੦੦ ਸਾਲ ਪਹਿਲਾਂ ਗੁਰੂ ਸਾਹਿਬ ਨੇ ਅਰੰਭ ਕਰ ਦਿਤੀ ਸੀ !ਜਦੋਂ ਪਹਿਲੇ ਪਾਤਿਸ਼ਾਹ ਜਾਤਾਂ ਪਾਤਾਂ ਨੂੰ ਲਾਂਭੇ ਰਖ ਭਾਈ ਮਰਦਾਨੇ ਨਾਲ ਤੁਰ ਪਏ ਸਨ ਸਰਮਾਏਦਾਰ ਮਲਿਕ ਭਾਗੋ ਨੂੰ ਛੱਡ ਕਿਰਤੀ ਭਾਈ ਲਾਲੋ ਘਰ ਜਾ ਚੌਕੜਾ ਮਾਰਿਆ ਸੀ ਸਾਰੇ ਗੁਰੂ ਸਾਹਿਬਾਨ ਦੁਖੀਆਂ ਗਰੀਬਾਂ ਦੀ ਸੇਵਾ ਕਰ ਮਨੁਖਤਾ ਦੇ ਦਿਲਾਂ ਤੇ ਰਾਜ਼ ਕਰਦੇ ਰਹੇ ਨੌਵੇ ਪਾਤਿਸ਼ਾਹ ਨੇ ਤਾਂ ਦੂਜੇ ਧਰਮ ਹੇਤ ਸਾਕਾ ਕਰ ਵਿਲੱਖਣ ਇਤਿਹਾਸ ਸਿਰਜ ਦਿਤਾ ੧੬੯੯  ਖਾਲਸਾ ਸਾਜਣ ਦਾ ਕੌਤਕ ਇਕ ਅਦੁੱਤੀ ਵਰਤਾਰਾ ਜੋ ਦਸਮ ਪਾਤਿਸ਼ਾਹ ਨੇ ਵਰਤਾਇਆ ਉਸਨੇ ਰਾਜ ਕਰੇਗਾ ਖਾਲਸਾ ਦਾ ਸਕੰਲਪ ਹਰੇਕ ਸਿੱਖ ਨੂੰ ਪਰ੍ਪਕ ਕਰਵਾਇਆ ਕਿ ਖ਼ਾਲਸਾ ਹੱਦਾਂ ਬਨਿਆਂ ਤੋਂ ਪਰੇ ਮਨੁਖੱਤਾ ਨੂੰ ਕਲਾਵੇ ਵਿਚ ਲੈਣ ਦਾ ਨਾਂ ਹੈ ਲੋਕਾਈ ਦੇ ਦਿਲਾਂ ਤੇ ਰਾਜ ਕਰਨ ਦੀ ਇੰਤਹਾ ਓਦੋਂ ਹੋ ਗਈ ਜਦੋਂ ਸਤਿਗੁਰੂ ਨੇ ਦੱਬੇ ਕੁਚੱਲੇ ਲੋਕਾਂ ਨੂੰ ਅਮ੍ਰਿਤ ਦੀ ਦਾਤ ਬਖ਼ਸ ਖਾਲਸਾ ਬਣਾ ਦਿਤਾ ਤੇ ਆਪ ਸਚੇ ਪਾਤਿਸ਼ਾਹ ਚੇਲਾ ਬਣ ਅਮ੍ਰਿਤ ਦੀ ਦਾਤ ਮੰਗਣ ਲਗੇ ਸਮੇਂ ਨੇ ਸਿੰਘਾਂ ਨੂੰ ਹਮੇਂਸ਼ਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਵੇਖਿਆ ਬੇਸਕ ਓਹ ਕਾਬਲ ਤੋਂ ਹਿੰਦੂ ਬੀਬੀਆਂ ਨੂੰ ਛਡਾਉਣ ਦੀ ਗਲ ਹੋਵੇ ਜਾਂ ਹਰੀ ਸਿੰਘ ਜਰਨੈਲ ਵਲੋਂ ਪਠਾਨਾਂ ਦੀ ਆਈ ਹੋਈ ਧੀ ਨੂੰ ਮਾਂ ਕਹਿਕੇ ਨਿਵਾਜਣ ਦੀ ਗਲ ਹੋਵੇ ਜਾਂ ਫਿਰ ਸ਼ੇਰੇ ਪੰਜਾਬ ਦਾ ਰਾਜ ਕਾਲ ਇਹ ਵਡਿਆਈ ਵੀ ਸਿਖਾਂ ਹਿਸੇ ਹੀ ਆਊਦੀ ਹੈ ਕਿ ਅਸੀਂ ਦੁ਼ਸ਼ਮਣਾਂ ਦੇ ਦਿਲਾਂ ਤੇ ਵੀ ਰਾਜ ਕੀਤਾ ਕਦੇ ਭਾਈ ਕਨਾੱਈਆ ਦੁਸ਼ਮਣਾਂ ਦੇ ਮਲਮਾਂ ਲਾਉਦਾ ਵੇਖਿਆਂ ਗਿਆ ਤੇ ਕਦੇ ਭਾਈ ਜਿੰਦੇ ਤੇ ਸੁਖੇ ਨੂੰ ਸਜਾ ਸੁਣਾਉਣ ਵਾਲਾ ਜੱਜ ਰੋਦਾਂ ਵੇਖਿਆ ਕਿੰਨਾਂ ਅਜੀਬ ਇਤਫਾਕ ਏ ਕਿ ਕੋਈ ਜੱਜ ਕਿਸੇ ਦੀ ਮੌਤ ਦੇ ਵਰੰਟ ਤੇ ਸਾਇਨ ਕਰਕੇ ਓਹਨਾਂ ਦੀਆਂ ਤਸਵੀਰਾ ਮੰਗ ਰਿਹਾ ਹੈ ਆਪਣੇ ਘਰ ਲਾਉਣ ਲਈ ਇਹ ਹੈ ਰਾਜ ਕਰੇਗਾ ਖਾਲਸਾ

       ਇਨ ਗਰੀਬ ਸਿੱਖਨ ਕੋ ਪਾਤਿਸ਼ਾਹੀ ਸਤਿਗੁਰ  ਐਸ਼ੀ ਬਖ਼ਸੀ ਕੇ ਇਹਨਾਂ ਸਦੀਆਂ ਪੁਰਾਣੀ ਮੁਗਲ ਬਾਦਸ਼ਾਹੀ ਜੜੋਂ ਪੁਟ ਮਾਰੀ ਤੇ ਫਿਰ ਅੰਗਰੇਜਾਂ ਨੂੰ ਦਫਾ ਕਰਨ ਤਕ ਚੈਨ ਨਾਲ ਨਹੀ ਬੈਠੇ ਭਾਂਵੇ ਕੌਮ ਨੂੰ ਬੜੇ ਖਤਰਨਾਕ ਅੰਜਾਮ ਭੁਗਤਣੇ ਪਏ ਪਰ ਇਹ ਹਮੇਂਸ਼ਾਂ ਚੜਦੀ ਕਲਾ ਚ ਰਹੇ ਵਕਤ ਨੇ ਕਦੇ ਨਾਨਕਸ਼ਾਹੀ ਸਿਕੇ ਚਲਦੇ ਵੇਖੇ ਤੇ ਕਦੇ ਹਰੀਮੰਦਰ ਸਾਹਿਬ ਦੀ ਛੋਟੀਆਂ ਇਟਾਂ ਤੇ ਸੋਨਾਂ ਤੇ ਕਦੇ ਚੜ ਕੇ ਆਏ ਹਮਲਾਵਰ  ਕੁਦਰਤ ਦਾ ਨਿਯਮ ਹੈ ਬਾਦਸ਼ਾਹਤਾਂ ਆਊਦੀਆਂ ਜਾਂਦੀਆਂ ਰਹਿੰਦੀਆਂ ਹਨ ਉਹ ਸਦੀਵੀ ਨਹੀ ਹੁੰਦੀਆਂ ਪਰ ਗੁਰੂ ਵਲੋਂ ਨਿਵਾਜੀ ਪਾਤਸ਼ਾਹੀ ਸਦੀਵੀ ਏ ਅਕਾਲ ਤਖ਼ਤ ਤੇ ਵੱਜ ਰਿਹਾ ਨਗਾਰਾ ਤੇ ਸਾਰੀ ਦੁਨੀਆਂ ਵਿਚ ਝੂਲ ਰਹੇ ਨਿਸ਼ਾਨ ਸਾਹਿਬ ਰਾਜ ਕਰੇਗਾ ਖਾਲਸਾ ਦੇ ਪ੍ਰ੍ਤੀਕ ਹਨ   ਮੈਂ ਦਿਲੀ ਕਿਸੇ ਪਰ੍ਰੋਗਰਾਮ ਤੇ ਸ਼ਾਹੀ ਇਮਾਮ ਸ਼ਾਇਦ ਬੁਖਾਰੀ ਸਾਹਿਬ ਦੀ ਇਕ ਤਕਰੀਰ ਸੁਣੀ ਸੀ ਕਿ ਧੰਨ ਨੇ ਇਹ ਗੁਰੂ ਦੇ ਸਿੱਖ ਜਿੰਨਾ ਨਾਲ ੮੪ ਵਿਚ ਏਨਾਂ ਕੁਝ ਹੋਇਆ ਵਾਪਰਿਆ ਪਰ ਇਹਨਾਂ ਦੁਕਾਂਨਾਂ ਦੇ ਸ਼ਟੱਰ ਸੁੱਟ ਅਗੇ ਲਿਖਿਆ ਸੀ "ਅਸੀਂ ਥੋੜੇ ਸਮੇਂ ਲਈ ਬੰਦ ਹਾਂ ਤੇ ਅਜ ਇਹ ਫਿਰ ਚੜਦੀ ਕਲਾ ਵਿਚ ਹਨ ਤੇ ਇਹਨਾਂ ਨੂੰ ਮਾਰਨ ਵਾਲੇ ਪਾਨ ਖਾ ਖਾ ਕੇ ਕੰਧਾਂ ਲਬੇੜ ਰਹੇ ਹਨ 

      ਇਹ ਵੀ ਗੁਰੂ ਦੀ ਬਖ਼ਸਿ਼ਸ ਹੈ ਕਿ ਇਹ ਮਰਜੀਵੜਿਆਂ ਦੀ ਕੌਮ ਜੋ ਕਦੇ ਕਾਹਨੂੰਵਾਨ ਦੇ ਸੰਭਾਂ ਤੇ ਬੀਕਾਨੇਰ ਦੇ ਟਿਬਿਆਂ ਵਿਚ ਦਰਜਨਾਂ ਦੀ ਗਿਣਤੀ ਚ ਰਹਿ ਗਈ ਸੀ ਦੇ ਨਿਸ਼ਾਨ ਸਾਹਿਬ ਦੁਨੀਆਂ ਵਿਚ ਝੂਲਦੇ ਨੇ ਸਾਇਦ ਸਿਖ ਹੀ ਦੁਨੀਆਂ ਦੀ ਮਾਹਿਜ ਇਕੋ ਇਕ  ਕੌਮ ਹੈ ਜੋ ਏਨੇ ਘਲੂਘਾਰਿਆਂ, ਸੰਘਰਸ਼ਾਂ, ਤਸ਼ੱਦਦਾਂ, ਸਾਜਿਸ਼ਾਂ, ਜੁਲਮਾਂ ਦੇ ਬਾਵਜੂਦ ਸੰਸਾਰ ਵਿਚ ਚੜਦੀ ਕਲਾ ਨਾਲ ਵਿਚਰ ਰਹੀ ਸਾਰੀ ਦੁਨੀਆਂ ਵਿਚ ਆਸਮਾਨ ਨੂੰ ਛੂੰਹਦੇ  ਨਿਸ਼ਾਨ ਸਾਹਿਬ ਸਰਬੱਤ ਦੇ ਭਲੇ ਤੇ ਚੜਦੀ ਕਲਾ ਦਾ ਸ਼ਦੇੰਸ਼ ਦੇ ਰਹੇ ਹਨ ਦੁਮਾਲਿਆਂ ਨੂੰ ਵੱਜ ਰਹੇ ਸਲੂਟ ਤੇ ਦਸਤਾਰਾਂਂ ਨੂੰ ਮਿਲ ਰਹੀ ਤੋਪਾਂ ਦੀ ਸਲਾਮੀ ਦੁਸ਼ਮਣ ਦਾ ਕਲੇਜਾ ਸਾੜ ਰਹੀ ਏ ਕਦੇ ਮਹਾਂਪੁਰਸ਼ਾਂ ਦੇ ਬਚਨ ਸੁਣੇ ਸਨ ਭਾਈ ਖ਼ਾਲਸੇ ਬਣਜੋ  ਤੁਸਾਂ ਸਰ੍ਰੇਸ਼ਟੀ ਤੇ ਰਾਜ ਕਰਨਾਂ ਤੇ ਖ਼ਾਲਸਾ ਬਿਨਾਂ ਸ਼ਕ ਉਸ ਪਾਸੇ ਪੁਲਾਂਗਾਂ ਪੁਟ ਰਿਹਾ ਇਸਦੇ ਉਲਟ ਗੁਰੂ ਘਰਾਂ ਵਿਚ ਹੜਦੰਬ ਮਚਾਉਦੇ ਲੋਕਾਂ ਤੋ ਕਈ ਕੌਮੀ ਦਰਦ ਰਖਣ ਵਾਲਾ ਸਜਣ ਉਦਾਸ ਹਨ ਫਿਰ ਵੀ ਇਹਨਾਂ ਤੋਂ ਪਰੇਸ਼ਾਨ ਹੋਣ ਦੀ ਲੋੜ ਨਹੀ ਇਹਨਾਂ ਦੀ ਰੇੰਜ ਲੰਗਰ ਤੋਂ ਗੋਲਕ ਤਕ ਦੀ ਹੈ ਤੁਸੀਂ ਆਪਣੀ ਸੋਚ ਚੜਦੀ ਕਲਾ ਵਾਲੀ ਰਖੋ ਇਹ ਹਾਰੇ ਹੋਏ ਲੋਕ ਨੇ ਹਾਓਮੈਂ ਚੋਂ ਅਨੰਦ ਭਾਲਦੇ ਨੇ ਲੋਕਾਂ ਨੂੰ ਰਹਿਤ ਮਰਿਆਦਾ ਸਮਝਾਉੰਦੇ ਨੇ ਆਪਣੇ ਨਿਆਣੇ ਇਹਨਾਂ ਦੀ ਗਲ ਨਹੀ ਮੰਨਦੇ

        ਇਹ ਵੀ ਪਤਾ ਹੈ ਰਾਜ ਕਰੇਗਾ ਖਾਲਸਾ ਦੇ ਸਕੰਲਪ ਨੂੰ ਪ੍ਰਚੰਡ ਕਰਨ ਲਈ ਕੋਈ ਰਾਜਧਾਨੀ ਲੋਹਗੜ ਜਾਂ ਲਹੌਰ ਵਰਗੀ ਜਰੂਰੀ ਹੈ ਗੁਰੂ ਬੜਾ ਬੇਅੰਤ ਹੈ ਪਤਾ ਨਹੀ ਕਲ ਨੂੰ ਕੀ ਬਿਧ ਬਣਾ ਦੇਵੇ ਜਿਸ ਤਰਾਂ ਹਿਟਲਰ ਨੇ ਸੰਸਾਰ ਯੁੱਧ ਦੀ ਪੱਛੀ ਲਾਈ ਤੇ ਬ੍ਰਿਟੇਨ ਨੂੰ ਕਈ ਕਲੋਨੀਆਂ ਖਾਲੀ ਕਰਨੀਆਂ ਪਈਆਂ ਏਸ਼ੀਆ ਅੱਗ ਦੇ ਢੇਰ ਤੇ ਬੈਠਾ ਏ ਸਤਿਗੁਰ ਕਿਰਪਾ ਕਰਨ  ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਰਹਿਣ ਤੇ ਸਾਰੇ ਚੜਦੀ ਕਲਾ ਦੀ ਅਰਦਾਸ ਕਰਿਆ ਕਰੀਏ ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾਂ ਕੋਈ

        

                    ਅਰਪਿੰਦਰ ਸਿੰਘ ਬਿਟੂ

                 ੦੦੪੯੧੭੭੫੩੦੪੧੪੧