ਅਮਨ ਅਰੋੜਾ ਨੇ ਬਲਾਤਾਕਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਹਿੱਤ ਮੁੱਖ ਮੰਤਰੀ ਕੋਲੋਂ ਕਾਨੂੰਨੀ ਤਰਮੀਮ ਦੀ ਮੰਗ ਕੀਤੀ

ਅਮਨ ਅਰੋੜਾ ਨੇ ਬਲਾਤਾਕਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਹਿੱਤ ਮੁੱਖ ਮੰਤਰੀ ਕੋਲੋਂ ਕਾਨੂੰਨੀ ਤਰਮੀਮ ਦੀ ਮੰਗ ਕੀਤੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਉੱਚ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਦਿਆਂ ਮੰਗ ਕੀਤੀ ਹੈ ਕਿ ਜਬਰ ਜ਼ਨਾਹ ਦੇ ਦੋਸ਼ੀਆਂ ਲਈ ਪੋਸਕੋ ਐਕਟ-2012 ਤਹਿਤ ਪੰਜਾਬ 'ਚ ਫਾਂਸੀ ਦੀ ਸਜ਼ਾ ਲਾਗੂ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦੀ ਵੀ ਮੰਗ ਕੈਪਟਨ ਅੱਗੇ ਰੱਖੀ ਹੈ ਤਾਂ ਜੋ ਭਵਿੱਖ 'ਚ ਕਿਸੇ ਵੀ ਅਪਰਾਸ਼ੀ ਅਨਸਰ ਦੀ ਅਜਿਹਾ ਘਿਣਾਉਣਾ ਜ਼ੁਰਮ ਕਰਨ ਦੀ ਹਿੰਮਤ ਨਾ ਪਵੇ ਜੋ ਧੂਰੀ ਵਾਪਰਿਆ ਹੈ। 

ਪਾਰਟੀ ਹੈੱਡਕੁਆਰਟਰ ਵੱਲੋਂ ਜਾਰੀ ਚਿੱਠੀ 'ਚ ਅਮਨ ਅਰੋੜਾ ਨੇ ਧੂਰੀ (ਸੰਗਰੂਰ) ਵਿਖੇ ਇਕ 4 ਸਾਲਾ ਸਕੂਲੀ ਬੱਚੀ ਨਾਲ ਵੈਨ ਦੇ ਕੰਡਕਟਰ ਵੱਲੋਂ ਕੀਤੇ ਗਏ ਜਬਰ-ਜ਼ਨਾਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸ਼ਰਮਨਾਕ ਘਟਨਾ ਨੇ ਹਰੇਕ ਦਾ ਹਿਰਦਾ ਵਲੂੰਧਰਿਆ ਹੈ ਅਤੇ ਹਰ ਕੋਈ ਸਦਮੇ 'ਚ ਹੈ।


ਅਮਨ ਅਰੋੜਾ

ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ 'ਚ ਲਿਖਿਆ ਕਿ ਅਜਿਹੇ ਸ਼ਰਮਸਾਰ ਕਰਨ ਵਾਲੇ ਅਣਮਨੁੱਖੀ ਜ਼ੁਰਮਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪੋਸਕੋ ਕਾਨੂੰਨ-2012 'ਚ ਤਰਮੀਮ ਕੀਤੀ ਸੀ, ਜਿਸ ਨੂੰ ਅਗਸਤ, 2018 'ਚ ਭਾਰਤੀ ਸੰਸਦ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ ਅਤੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਨੇ ਵੀ ਇਹ ਸੋਧਿਆ ਕਾਨੂੰਨ ਆਪਣੇ-ਆਪਣੇ ਸੂਬਿਆਂ 'ਚ ਲਾਗੂ ਕਰ ਲਿਆ ਹੈ। 

ਅਰੋੜਾ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਸੂਬਾ ਸਰਕਾਰ ਵੀ ਆਪਣੇ ਕਾਨੂੰਨ 'ਚ ਲੋੜੀਂਦੀ ਤਰਮੀਮ ਪਾਸ ਕਰ ਕੁ 12 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨਾਲ ਜਬਰ-ਜ਼ਨਾਹ ਲਈ ਫਾਂਸੀ ਦੀ ਸਜ਼ਾ ਯਕੀਨੀ ਬਣਾਵੇ ਅਤੇ ਅਜਿਹੇ ਕੇਸਾਂ ਦੇ ਝਟਪਟ ਨਿਪਟਾਰੇ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸ਼ਥਾਪਿਤ ਕਰੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ