ਕਬਾਇਲੀ ਡਾਕਰਟਨੀ ਦੇ ਖੁਦਕੁਸ਼ੀ ਮਾਮਲੇ 'ਚ ਤਿੰਨ ਡਾਕਟਰਨੀਆਂ ਗ੍ਰਿਫਤਾਰ
ਮੁੰਬਈ: ਸਾਥੀ ਡਾਕਟਰਾਂ ਵੱਲੋਂ ਕੀਤੀਆਂ ਜਾਂਦੀਆਂ ਜਾਤੀਸੂਚਕ ਟਿੱਪਣੀਆਂ ਤੋਂ ਤੰਗ ਆ ਕੇ ਔਰਤ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਹੋਰ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਗ੍ਰਿਫਤਾਰੀਆਂ ਨਾਲ ਇਸ ਮਾਮਲੇ 'ਚ ਕੁੱਲ ਤਿੰਨ ਡਾਕਟਰ ਗ੍ਰਿਫਤਾਰ ਹੋ ਚੁੱਕੇ ਹਨ। ਗ੍ਰਿਫਤਾਰ ਕੀਤੇ ਡਾਕਟਰਾਂ ਵਿੱਚ ਭਗਤੀ ਮਹਿਰੇ, ਹੇਮਾ ਅਹੁਜਾ ਅਤੇ ਅੰਕਿਤਾ ਖੰਡੇਲਵਾਲ ਦੇ ਨਾਂ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਬੀਵਾਈਐੱਲ ਨਾਇਰ ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾ. ਪਾਇਲ ਤਡਵੀ ਨੇ ਹਸਪਤਾਲ ਦੇ ਹੋਸਟਲ ਵਿੱਚ ਪਿਛਲੇ ਹਫਤੇ ਖੁਦਕੁਸ਼ੀ ਕਰ ਲਈ ਸੀ। 26 ਸਾਲਾ ਤਡਵੀ ਨੇ ਹੋਸਟਲ ਵਿਚਲੇ ਆਪਣੇ ਕਮਰੇ ਵਿੱਚ ਫਾਹਾ ਲੈ ਲਿਆ ਸੀ। ਤਡਵੀ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਹ ਸਾਥੀ ਡਾਕਟਰਾਂ ਵੱਲੋਂ ਉਸ ਪ੍ਰਤੀ ਕੀਤੀਆਂ ਜਾਂਦੀਆਂ ਭੱਡੀਆਂ ਜਾਤੀਸੂਚਕ ਟਿੱਪਣੀਆਂ ਤੋਂ ਮਾਨਸਿਕ ਤਕਲੀਫ ਵਿੱਚ ਸੀ। ਤਡਵੀ ਅਨੂਸੂਚਿਤ ਕਬੀਲੇ ਨਾਲ ਸਬੰਧਿਤ ਸੀ।
ਤਡਵੀ ਦੀ ਮੌਤ ਤੋਂ ਬਾਅਦ ਦਲਿਤ ਅਤੇ ਕਬਾਇਲੀ ਜਥੇਬੰਦੀਆਂ ਵੱਲੋਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੋਸ਼ੀ ਡਾਕਟਰਾਂ ਖਿਲਾਫ ਅਨੂਸੁਚਿਤ ਜਾਤੀ ਅਤੇ ਕਬੀਲਾ (ਅਤਿਆਚਾਰ ਰੋਕੂ) ਕਾਨੂੰਨ, ਰੈਗਿੰਗ ਵਿਰੋਧੀ ਕਾਨੂੰਨ, ਆਈਟੀ ਕਾਨੂੰਨ ਅਤੇਭਾਰਤੀ ਪੈਨਲ ਕੋਡ ਦੀ ਧਾਰਾ 306 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)