ਆਪ ਦੇ ਇੱਕ ਹੋਰ ਐਮ.ਐਲ.ਏ ਨੇ ਛੱਡੀ ਪਾਰਟੀ; ਭਾਜਪਾ ਵਿੱਚ ਸ਼ਾਮਿਲ ਹੋਇਆ

ਆਪ ਦੇ ਇੱਕ ਹੋਰ ਐਮ.ਐਲ.ਏ ਨੇ ਛੱਡੀ ਪਾਰਟੀ; ਭਾਜਪਾ ਵਿੱਚ ਸ਼ਾਮਿਲ ਹੋਇਆ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਅੱਜ ਝਾੜੂ ਛੱਡ ਭਾਜਪਾ ਦਾ ਪੱਲਾ ਫੜ ਲਿਆ ਹੈ। ਦਿੱਲੀ ਦੀ ਬਿਜਵਾਸਨ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਦਵਿੰਦਰ ਸਿੰਘ ਸਹਿਰਾਵਤ ਨੇ ਅੱਜ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਆਗੂ ਵਿਜੈ ਗੋਇਲ ਅਤੇ ਵਿਜੇਂਦਰ ਗੁਪਤਾ ਮੋਜੂਦ ਸਨ।

ਪਿਛਲੇ ਹਫਤੇ ਹੀ ਦਿੱਲੀ ਦੇ ਗਾਂਧੀ ਨਗਰ ਇਲਾਕੇ ਤੋਂ ਆਪ ਵਿਧਾਇਕ ਅਨਿਲ ਬਾਜਪਈ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ। ਇੱਕ ਹਫਤੇ ਅੰਦਰ ਦਿੱਲੀ ਵਿੱਚ ਆਪ ਨੂੰ ਇਹ ਦੂਜਾ ਝਟਕਾ ਲੱਗਿਆ ਹੈ। 

ਸਹਿਰਾਵਤ ਨੇ ਆਪ 'ਤੇ ਦੋਸ਼ ਲਾਏ ਕਿ ਉਸਨੂੰ ਪਾਰਟੀ ਵਿਚ ਕਿਨਾਰੇ ਲਾਇਆ ਜਾ ਰਿਹਾ ਸੀ ਤੇ ਉਸਨੂੰ ਪਾਰਟੀ ਸਮਾਗਮਾਂ ਵਿੱਚ ਵੀ ਨਹੀਂ ਬੁਲਾਉਂਦੇ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਦੋਸ਼ ਲਾਇਆ ਹੈ ਕਿ ਉਹ ਆਪ ਵਿਧਾਇਕਾਂ ਨੂੰ ਖਰੀਦ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ