ਅਮਰੀਕਾ ਦੇ ਡੈਟਰਾਇਟ ਸ਼ਹਿਰ ਵਿਚ ਮਾਰੀ ਯਹੂਦੀ ਨੇਤਾ ਨੂੰ ਕੀਤਾ ਸਪੁਰਦੇ ਖਾਕ

ਅਮਰੀਕਾ ਦੇ ਡੈਟਰਾਇਟ ਸ਼ਹਿਰ ਵਿਚ ਮਾਰੀ ਯਹੂਦੀ ਨੇਤਾ ਨੂੰ ਕੀਤਾ ਸਪੁਰਦੇ ਖਾਕ
ਕੈਪਸ਼ਨ ਸਮੰਥਾ ਵੌਲ

* ਇਹ ਨਫਰਤੀ ਹੱਤਿਆ ਨਹੀਂ-ਪੁਲਸ ਮੁਖੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸ਼ੀਗਨ ਰਾਜ ਦੇ ਡੈਟਰਾਇਟ ਸ਼ਹਿਰ ਵਿਚ ਇਕ ਅਣਪਛਾਤੇ ਹਮਲਾਵਰ ਦੇ ਹਮਲੇ ਵਿਚ ਮਾਰੀ ਗਈ ਯਹੂਦੀ ਨੇਤਾ ਸਮੰਥਾ ਵੌਲ ਜੋ ਡੈਟਰਾਇਟ ਸਿਨਾਗਾਗ ਬੋਰਡ ਦੀ ਪ੍ਰਧਾਨ ਸੀ, ਦੀਆਂ ਅੰਤਿਮ ਰਸਮਾਂ ਮੌਕੇ ਭਾਰੀ ਤਦਾਦ ਵਿਚ ਲੋਕ ਇਕੱਠੇ ਹੋਏ ਜਿਥੇ ਵਿਛੜੀ ਆਗੂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੀਤੇ ਦਿਨ ਸਮੰਥਾ ਵੌਲ ਦੀ ਉਸ ਦੇ ਘਰ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਉਪਰ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਇਸੇ ਦੌਰਾਨ ਜਾਂਚਕਾਰਾਂ ਨੇ ਕਿਹਾ ਹੈ ਲੱਗਦਾ ਹੈ ਕਿ ਇਹ ਭਿਆਨਕ ਅਪਰਾਧ ਨਸਲੀ ਹਿੰਸਾ ਤੋਂ ਪ੍ਰੇਰਤ ਨਹੀਂ ਹੈ। ਪੁਲਿਸ ਮੁਖੀ ਜੇਮਜ ਵਾਈਟ ਨੇ ਕਿਹਾ ਹੈ ਕਿ ਸ਼ੁਰੂਆਤੀ ਸੰਕੇਤ ਤੋਂ ਪਤਾ ਲੱਗਦਾ ਹੈ ਕਿ ਇਹ ਹੱਤਿਆ ਨਫਰਤੀ ਅਪਰਾਧ ਨਹੀਂ ਹੈ। ਉਨਾਂ ਕਿਹਾ ਕਿ ਜਾਂਚਕਾਰ ਐਫ ਬੀ ਆਈ ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਇਸ ਸਬੰਧੀ ਹੋਰ ਜਾਣਕਾਰੀ ਛੇਤੀ ਦਿੱਤੀ ਜਾਵੇਗੀ। ਇਥੇ ਜਿਕਰਯੋਗ ਹੈ ਕਿ 40 ਸਾਲਾ ਸਮੰਥਾ ਵੌਲ ਇਸਾਕ ਐਗਰੀ ਡਾਊਨਟਾਊਨ ਡੈਟਰਾਇਟ ਸਿਨਾਗਾਗ ਦੀ ਪ੍ਰਧਾਨ ਹੋਣ ਦਾ ਨਾਲ ਨਾਲ ਸਥਾਨਕ , ਰਾਜ ਤੇ ਰਾਸ਼ਟਰੀ ਪੱਧਰ 'ਤੇ ਰਾਜਨੀਤੀ ਵਿਚ ਸਰਗਰਮ ਸੀ।