85 ਸਾਲਾ ਨਿਹੰਗ ਨੇ ਆਪਣੇ ਦੰਦਾਂ ਨਾਲ ਕਰੀਬ 125 ਕਿਲੋ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਬਣਾਇਆ

85 ਸਾਲਾ ਨਿਹੰਗ  ਨੇ ਆਪਣੇ ਦੰਦਾਂ ਨਾਲ ਕਰੀਬ  125 ਕਿਲੋ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਬਣਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੁਧਿਆਣਾ: ਇਨ੍ਹੀਂ ਦਿਨੀਂ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਨਿਹੰਗ ਜਥੇਦਾਰ ਸਤਨਾਮ ਸਿੰਘ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 85 ਸਾਲਾ ਨਿਹੰਗ ਜਥੇਦਾਰ ਸਤਨਾਮ ਸਿੰਘ ਨੇ ਆਪਣੇ ਦੰਦਾਂ ਨਾਲ ਕਰੀਬ 1.25 ਕੁਇੰਟਲ (125 ਕਿਲੋ) ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਕ ਟਰੱਕ ਅਤੇ ਇੱਕ ਵੱਡਾ ਟੈਂਪੂ ਵੀ ਖਿੱਚ ਕੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ।

ਜਦੋਂ ਸਤਨਾਮ ਸਿੰਘ ਨੂੰ ਉਸਦੀ ਤਾਕਤ ਅਤੇ ਪ੍ਰਤਿਭਾ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ, "ਮੈਂ ਕਦੇ ਕੋਈ ਨਸ਼ਾ ਨਹੀਂ ਲਿਆ। ਮੇਰੀ ਸਵੇਰ ਦੀ ਖੁਰਾਕ ਵਿੱਚ ਕਾਜੂ, ਬਦਾਮ, ਕਾਲੇ ਛੋਲੇ ਅਤੇ ਕਾਲੀ ਮਿਰਚ ਤੋਂ ਬਣਿਆ ਪਾਊਡਰ ਸ਼ਾਮਲ ਹੈ।" ਸਤਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਨਾਲ ਇੱਕ ਟੀਵੀ ਸੀਰੀਅਲ ਦੇਖਣ ਤੋਂ ਬਾਅਦ ਸਟੰਟ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਦੰਦਾਂ ਦੀ ਵਰਤੋਂ ਕਰਕੇ 40 ਕਿਲੋ ਭਾਰ ਚੁੱਕਿਆ ਸੀ। ਇਸ ਤੋਂ ਉਸ ਨੂੰ ਕੁਝ ਵੱਖਰਾ ਕਰਨ ਦੀ ਪ੍ਰੇਰਨਾ ਮਿਲੀ ਅਤੇ ਉਸ ਨੇ ਪੱਥਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।

45 ਨਿਹੰਗਾਂ ਨੂੰ ਬੈਠਾ ਕੇ ਖਿੱਚਿਆ ਟਰੱਕ

ਇਸ ਤੋਂ ਬਾਅਦ ਜਦੋਂ ਸਤਨਾਮ ਸਿੰਘ ਨੇ ਆਪਣੇ ਦੰਦਾਂ ਨਾਲ 1.25 ਕੁਇੰਟਲ ਵਜ਼ਨ ਖਿੱਚਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਮਿਲੀ ਮਾਨਤਾ ਨੇ ਉਸ ਨੂੰ ਇੱਕ ਹੋਰ ਪ੍ਰਾਪਤੀ ਦਿੱਤੀ। ਉਸ ਨੇ ਇੱਕ 709 ਟੈਂਪੂ ਨੂੰ ਦੰਦਾਂ ਨਾਲ ਖਿੱਚ ਲਿਆ ਅਤੇ ਥੋੜ੍ਹੇ ਸਮੇਂ ਬਾਅਦ ਇੱਕ ਵੱਡਾ 32 ਫੁੱਟ ਦਾ ਟਰੱਕ ਖਿੱਚ ਲਿਆ, ਜਿਸ ਵਿੱਚ 45 ਨਿਹੰਗ ਬੈਠੇ ਸਨ। ਫਿਰ ਕੀ, ਉਨ੍ਹਾਂ ਨੂੰ ਬਾਲੀਵੁੱਡ ਤੋਂ ਵੀ ਸੱਦਾ ਮਿਲਿਆ। ਉਨ੍ਹਾਂ ਨੇ ਮਨੋਰੰਜਨ ਜਗਤ 'ਚ ਆਪਣੇ ਹੁਨਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ।

ਰੇਲਵੇ ਇੰਜਣ ਨੂੰ ਖਿੱਚਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ

ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਦਿੱਲੀ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਇਹ ਮੋਰਚਾ ਜਿੱਤ ਗਿਆ ਤਾਂ ਉਹ ਰੇਲਵੇ ਇੰਜਣ ਨੂੰ ਖਿੱਚਣਗੇ। ਫਿਲਹਾਲ ਉਹ ਕਈ ਵਾਰ ਰੇਲਵੇ ਵਿਭਾਗ ਕੋਲ ਜਾ ਕੇ ਟਰੇਨ ਦਾ ਇੰਜਣ ਖਿੱਚਣ ਦੀ ਇਜਾਜ਼ਤ ਮੰਗ ਚੁੱਕੇ ਹਨ, ਜਦੋਂ ਵੀ ਉਨ੍ਹਾਂ ਨੂੰ ਰੇਲ ਇੰਜਣ ਖਿੱਚਣ ਦੀ ਇਜਾਜ਼ਤ ਮਿਲਦੀ ਹੈ ਤਾਂ ਉਹ ਇਸ ਨੂੰ ਖਿੱਚਣ ਲਈ ਤਿ

ਆਰ ਹੋ ਜਾਣਗੇ।