ਸੈਕਰਾਮੈਂਟੋ ਚ ਕਰਵਾਏ ਗਏ ਕਬੱਡੀ ਕੱਪ ਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਪਹਿਲੇ, ਰੋਜਵਿਲ ਦੀ ਟੀਮ ਦੂਜੇ ਥਾਂ ਰਹੀ

ਸੈਕਰਾਮੈਂਟੋ ਚ ਕਰਵਾਏ ਗਏ ਕਬੱਡੀ ਕੱਪ ਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਪਹਿਲੇ, ਰੋਜਵਿਲ ਦੀ ਟੀਮ ਦੂਜੇ ਥਾਂ ਰਹੀ

ਬੈਸਟ ਰੇਡਰ ਮੱਖਣ ਮੱਖੀ ਤੇ ਬੈਸਟ ਜਾਫੀ ਯੋਧਾ ਸੁਰਖਪੁਰੀਆ ਐਲਾਨਿਆ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਐਤਕਾਂ ਵੀ ਹਰ ਵਰ੍ਹੇ ਵਾਂਗ ਸੈਕਰਾਮੈਂਟੋ ਦੇ ਸ਼ਹੀਦ ਬਾਬਾ ਦੀਪ ਸਿੰਘ ਵਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ ਭਾਵੇਂ ਕਿ ਦੋ ਟੀਮਾਂ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਬਦਲੇ ਪ੍ਰਬੰਧਕਾਂ ਵਲੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਸੀ। ਇਸ ਕਬੱਡੀ ਕੱਪ ਦੌਰਾਨ ਓਪਨ ਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੀ ਟੀਮ ਨੇ ਪਹਿਲੇ ਥਾਂ ਰਹਿ ਕੇ ਟਰਾਫੀ ਜਿੱਤੀ ਤੇ 25 ਹਜਾਰ ਡਾਲਰ ਦਾ ਇਨਾਮ ਪ੍ਰਾਪਤ ਕੀਤਾ ਇਹ ਇਨਾਮ ਦੀ ਨਕਦ ਰਾਸ਼ੀ ਚੜਦਾ ਪੰਜਾਬ ਕਲੱਬ ਰੋਜਵਿਲ ਵਲੋਂ ਦਿੱਤਾ ਗਿਆ, ਦੂਜੇ ਥਾਂ ਰੋਜਵਿਲ ਦੀ ਟੀਮ ਰਹੀ ਜਿਸ ਨੂੰ ਚੜਦੀ ਕਲਾ ਕਲੱਬ ਫੇਅਰਫੀਲਡ ਵਲੋਂ 22 ਹਜਾਰ ਦਾ ਨਗਦ ਇਨਾਮ ਦਿੱਤਾ ਗਿਆ ਇਸੇ ਤਰਾਂ ਤੀਜੇ ਥਾਂ ਤੇ ਰਹਿਣ ਵਾਲੀ ਟੀਮ ਬਾਬ ਸੰਗ ਜੀ ਕਲੱਬ ਇੰਡੀਆਨਾ ਰਹੀ ਜਿਸਨੂੰ 18 ਹਜਾਰ ਦਾ ਇਨਾਮ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਵਲੋਂ ਦਿੱਤਾ ਗਿਆ। ਇਸੇ ਤਰਾਂ ਚੌਥੀ ਥਾਂ ਸੈਂਟਾ ਕਲੇਰਾ ਤੇ ਪੰਜਵੇਂ ਯੂਬਾ ਸਿਟੀ ਬ੍ਰਦਰਜ ਦੀ ਟੀਮ ਰਹੀ। ਇਸ ਕਬੱਡੀ ਕੱਪ ਵਿੱਚ ਗਵਰਨਰ ਲਈ ਚੋਣਾਂ ਲੜ ਰਹੀ ਏਲੀਨੀ ਕੌਨਾਲੇਕਸ ਮੁੱਖ ਮਹਿਮਾਨ ਵਜੋਂ ਲੰਬਾ ਸਮਾਂ ਹਾਜਿਰ ਰਹੀ, ਉਨਾਂ ਨੇ ਗਰਾਊਂਡ ਵਿੱਚ ਜਾ ਕੇ ਖਿਡਾਰੀਆਂ ਨਾਲ ਗੱਲਾ ਬਾਤਾਂ ਦੋਰਾਨ ਹੱਲਾਸ਼ੇਰੀ ਵੀ ਦਿੱਤੀ। ਇਸ ਖੇਡ ਸਮਾਗਮ ਚ ਬੋਲਦਿਆਂ ਏਲੀਨੀ ਕੌਨਾਲੇਕਸ ਨੇ ਕਿਹਾ ਕਿ ਮੈਂ ਅੱਜ ਇਸ ਭਾਈਚਾਰੇ ਦੇ ਖੇਡ ਸਮਾਗਮ ਚ ਆਣ ਕੇ ਮਾਣ ਮਹਿਸੂਸ ਕਰਦੀ ਹਾਂ ਤੇ ਇਸ ਪੰਜਾਬੀ ਭਾਈਚਾਰੇ ਨੇ ਕੈਲੀਫੋਰਨੀਆਂ ਦੀ ਤਰੱਕੀ ਚ ਅਹਿਮ ਰੋਲ ਅਦਾ ਕੀਤਾ ਹੈ, ਜਦੋਂ ਵੀ ਮੇਰੀ ਲੋੜ ਹੋਵੇ ਮੈਂ ਤੁਹਾਡੇ ਭਾਈਚਾਰੇ ਲਈ ਖੜੀ ਰਹਾਂਗੀ।“

ਇਸ ਮੌਕੇ ਮੁੱਖ ਮਹਿਮਾਨ ਏਲੀਨੀ ਕੌਨਾਲੇਕਸ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਗਟ ਸਿੰਘ ਮੇਅਰ ਗਾਲਟ ਸਿਟੀ ਵਲੋਂ ਤੇ ਗੁਰਦੁਆਰਾ ਬਰਾਡਸ਼ਾਅ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਪਲੈਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਦੇ ਸੁਰਿੰਦਰ ਸਿੰਘ ਅਟਵਾਲ ਨੇ ਸਾਰੇ ਕਬੱਡੀ ਸਮਾਗਮ ਦੀ ਦੇਖ ਰੇਖ ਕੀਤੀ। ਇਸ ਦੌਰਾਨ ਸੁਖਮਿੰਦਰ ਸਿੰਘ ਧਾਲੀਵਾਲ ਮੇਅਰ ਲੈਥਰੋਪ ਨੂੰ ਪਲੈਕ ਦੇ ਕੇ ਸਤਿਕਾਰ ਦਿੱਤਾ ਗਿਆ। ਇਸ ਕਬੱਡੀ ਟੂਰਨਮੈਂਟ ਚ ਅੰਡਰ 21 ਦੇ ਵੀ ਫਸਵੇਂ ਮੈਚ ਹੋਏ ਜਿਨਾਂ ਵੀ ਨਗਦ ਇਨਾਮ ਦਿੱਤੇ ਗਏ। ਸਟੇਜ ਤੋਂ ਸੁਚੱਜੇ ਢੰਗ ਨਾਲ ਬੀਬੀ ਆਸ਼ਾ ਸ਼ਰਮਾਂ ਸਮਾਗਮ ਨੂੰ ਤਰਤੀਬ ਦਿੰਦੇ ਰਹੇ ਮੁੱਖ ਮਹਿਮਾਨਾਂ ਨੂੰ ਰੂਬਰੂ ਕਰਵਾਉਂਦੇ ਰਹੇ ਦੂਸਰੇ ਪਾਸੇ ਗਰਾਊਂਡ ਚ ਕੁਮੈਂਟਰੀ ਮੱਖਣ ਅਲੀ, ਸਵਰਨਜੀਤ, ਇਕਬਾਲ ਗਾਲਿਬ ਤੇ ਰੰਡਿਆਲੇ ਨੇ ਹਜਾਰਾਂ ਦਰਸ਼ਕਾਂ ਨੂੰ ਆਪਣੀ ਆਪਣੀ ਕੁਮੈਂਟਰੀ ਨਾਲ ਕਬੱਡੀ ਨਾਲ ਜੋੜੀ ਰੱਖਿਆ। ਇਸ ਮੌਕੇ ਬੈਸਟ ਜਾਫੀ ਵਜੋਂ ਯੋਧਾ ਸੁਰਖਪੁਰੀਆ ਤੇ ਬੈਸਟ ਰੇਡਰ ਵਜੋਂ ਮੱਖਣ ਮੱਖੀ ਨੂੰ ਚੁਣਿਆ ਗਿਆ। ਇਸ ਮੌਕੇ ਦੋ ਟੀਮਾਂ ਜਿਨਾਂ ਚ ਬੇ ਏਰੀਆ ਤੇ ਨਾਰਥ ਅਮਰੀਕਾ ਦੀ ਟੀਮ ਨੂੰ ਨਿਯਮਾਂ ਮੁਤਾਬਕ ਨਾ ਖੇਡਣ ਤੇ ਪ੍ਰਬੰਧਕਾਂ ਵਲੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਜਿਸਦਾ ਐਲਾਨ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ ਦੇ ਸੁਰਿੰਦਰ ਸਿੰਘ ਅਟਵਾਲ ਨੇ ਕੀਤਾ। ਇਸ ਮੌਕੇ ਵਿਕੀ ਸਿਮੀਪੁਰੀਏ, ਤਾਰੀ ਡੱਬ ਤੇ ਕੁਲਵੰਤ ਧਾਮੀ ਨੇ ਪ੍ਰਬੰਧਕਾਂ ਨਾਲ ਸਟੈਂਡ ਲਿਆ। ਇਸ ਮੌਕੇ ਪ੍ਰਬੰਧਕਾਂ ਚ ਪ੍ਰਗਟ ਸਿੰਘ ਸੰਧੂ, ਧੀਰਾ ਨਿਝੱਰ, ਗੁਰਮੀਤ ਵੜੈਚ, ਬਿੱਟੁ ਰੰਧਾਵਾ, ਨਰਿੰਦਰ ਸਿੰਘ ਥਾਂਦੀ, ਹੈਪੀ ਬਰਿਆਨਾ, ਹੈਰੀ ਸੰਘਾ, ਤਰਲੋਚਨ ਅਟਵਾਲ, ਗੋਲਡੀ ਲਾਲੀ, ਹੈਪੀ ਔਲਖ, ਸ਼ੇਰੂ ਭਾਟੀਆ, , ਭੁਪਿੰਦਰ ਸੰਘੇੜਾ, ਭਿੰਦਾ ਚਾਹਲ, ਗੁਰਜੀਤ ਦਿਓਲ,ਲਾਡਾ ਕਾਹਲੋਂ, ਪੰਮਾ ਲਿੱਧੜ, ਬਲਵਿੰਦਰ ਸੰਧੂ, ਗੁਰਦੇਵ ਤੂਰ ਤੇ ਪਿਆਰਾ ਸੰਧੂ ਆਦਿ ਨੇ ਪ੍ਰਮੋਟਰਾਂ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੋਕੇ ਚੜਦਾ ਪੰਜਾਬ ਦੇ ਬਲਜੀਤ ਬਾਸੀ ਨੂੰ ਸ਼ੇਰੂ ਭਾਟੀਆ ਤੇ ਤਰਲੋਚਨ ਅਟਵਾਲ ਨੇ ਤੇ ਲਾਇਵ ਕਬੱਡੀ ਦੇ ਪ੍ਰੋਡਿਓਸਰ ਗੁਰਜੋਤ ਮੈਨੀ ਨੂੰ ਬਲਜੀਤ ਬਾਸੀ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹਰੇਕ ਖਿਡਾਰੀ ਦਾ ਪ੍ਰਬੰਧਕਾਂ ਵਲੋਂ 11 ਸੌ ਡਾਲਰ ਦੇ ਕੇ ਸਨਮਾਨ ਵੀ ਕੀਤਾ ਗਿਆ। ਬਾਕੀ ਆਫੀਸਲਜ ਚ ਸੇਵਾ ਸਿੰਘ ਰੰਧਾਵਾ, ਗੁਰਮੇਲ ਸਿੰਘ, ਰੈਫਰੀ ਦਵਿੰਦਰ ਸਿੰਘ ਚਮਕੌਰ ਸਾਹਿਬ ਦਾ ਵੀ ਵਿਸ਼ੇਸ ਸਤਿਕਾਰ ਕੀਤਾ ਗਿਆ। ਇਸ ਮੌਕੇ ਐਤਕਾਂ ਸਖਤ ਸਕਿਉਰਿਟੀ ਦਾ ਪ੍ਰਬੰਧ ਵੀ ਕੀਆ ਗਿਆ ਸੀ ਤੇ ਬੀਬੀਆਂ ਦਾ ਵੱਖਰੇ ਤੌਰ ਤੇ ਬੈਠਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਵਲੋਂ 29 ਸਤੰਬਰ 2024 ਨੂੰ ਅਗਲਾ ਕਬੱਡੀ ਕੱਪ ਕਰਵਾਏ ਜਾਣ ਦੇ ਐਲਾਨ ਨਾਲ ਇਹ ਕਬੱਡੀ ਕੱਪ ਖਤਮ ਹੋਇਆ।