ਵਿਦੇਸ਼ ਜਾਣ ਵਾਲਿਆਂ 'ਚੋਂ 75 ਫ਼ੀਸਦੀ ਨੇ ਛੱਡਿਆ ਪੰਜਾਬ

ਵਿਦੇਸ਼ ਜਾਣ ਵਾਲਿਆਂ 'ਚੋਂ 75 ਫ਼ੀਸਦੀ ਨੇ ਛੱਡਿਆ ਪੰਜਾਬ

*ਪਰਵਾਸ ਲਈ ਬਹੁਤੇ ਪੰਜਾਬੀ ਆਪਣੇ ਘਰ, ਜਾਇਦਾਦ, ਸੋਨਾ ਤੇ ਟਰੈਕਟਰ ਵੀ ਵੇਚ ਰਹੇ ਨੇ

*ਬੇਰੁਜ਼ਗਾਰੀ, ਭ੍ਰਿਸ਼ਟ ਸਿਸਟਮ ਅਤੇ ਨਸ਼ਿਆਂ ਦਾ ਵਧਦਾ ਪ੍ਰਚਲਨ ਪਰਵਾਸ ਦੇ ਮੁੱਖ ਕਾਰਨ 

*ਸਟੱਡੀ ਵੀਜ਼ੇ 'ਤੇ ਔਰਤਾਂ ਦਾ ਵਿਦੇਸ਼ ਵਲ ਜਾਣ ਦਾ ਹੈ ਰੁਝਾਨ ਵਧਿਆ

ਪੰਜਾਬੀ ਨੌਜਵਾਨਾਂ ’ਚ ਦੇਸ਼–ਵਿਦੇਸ਼ ਜਾ ਕੇ ਘੁੰਮਣ ਤੇ ਉੱਥੇ ਹੀ ਸੈਟਲ ਹੋਣ ਦੀ ਤਾਂਘ ਦਿਨ–ਬ–ਦਿਨ ਵਧਦੀ ਜਾ ਰਹੀ ਹੈ। ਹੁਣ ਇਹ ਖ਼ਾਹਿਸ਼ ਇੰਨੀ ਜ਼ਿਆਦਾ ਵਧ ਗਈ ਹੈ ਕਿ ਉਹ ਇਸ ਲਈ ਕਿਸੇ ਵੀ ਹੱਦ ਤੱਕ ਚਲੇ ਜਾਣਾ ਚਾਹੁੰਦੇ ਹਨ। 

ਪੰਜਾਬੀ ਨੌਜਵਾਨਾਂ ’ਚ ਦੇਸ਼–ਵਿਦੇਸ਼ ਜਾ ਕੇ ਘੁੰਮਣ ਤੇ ਉੱਥੇ ਹੀ ਸੈਟਲ ਹੋਣ ਦੀ ਤਾਂਘ ਦਿਨ–ਬ–ਦਿਨ ਵਧਦੀ ਜਾ ਰਹੀ ਹੈ। ਹੁਣ ਇਹ ਖ਼ਾਹਿਸ਼ ਇੰਨੀ ਜ਼ਿਆਦਾ ਵਧ ਗਈ ਹੈ ਕਿ ਉਹ ਇਸ ਲਈ ਕਿਸੇ ਵੀ ਹੱਦ ਤੱਕ ਚਲੇ ਜਾਣਾ ਚਾਹੁੰਦੇ ਹਨ। ਪੰਜਾਬ ਵਿੱਚ ਸਕੂਲਾਂ ਕਾਲਜਾਂ ਨਾਲੋਂ ਹਰ ਨੁੱਕਰੇ-ਆਈਲੈਟਸ ਸੈਂਟਰ ਵਧੇਰੇ ਖੁੱਲ ਚੁੱਕੇ ਹਨ। ਉਚੇਰੀ ਸਿੱਖਿਆ ਵਿੱਚ ਵਿਦਿਆਰਥੀਆਂ ਦੀ ਇਨਰੋਲਮੈਂਟ ਘਟ ਚੁੱਕੀ ਹੈ, ਸਰਕਾਰੀ ਕਾਲਜ ਖਾਲੀ ਹੋ ਚੁੱਕੇ ਹਨ। ਪੋਸਟ ਗ੍ਰੈਜੂਏਟ ਕੋਰਸ ਬਹੁਤੇ ਕਾਲਜਾਂ ’ਚ ਬੰਦ ਹੋਣ ਦੇ ਕੰਢੇ ਹਨ। ਹਰ ਬੱਚਾ, ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਬੈਂਡ ਲੈ ਕੈਨੇਡਾ ਜਾਣ ਦਾ ਚਾਹਵਾਨ ਹੈ। ਉਹਨਾਂ ਨੂੰ ਕਿਸੇ ਸਕਿੱਲ ਜਾਂ ਤਕਨੀਕੀ ਕੋਰਸ ਦਾ ਪਤਾ ਨਹੀਂ ਹੁੰਦਾ। ਬਾਕੀ ਰਹਿੰਦਾ ਕੰਮ ਆਈਲੈਟਸ ਸੈਂਟਰ ਚਲਾਉਣ ਵਾਲੇ ਪੂਰਾ ਕਰਦੇ ਹਨ। ਕਿਸੇ ਵੀ ਆਏ-ਗਏ ਕੋਰਸ ਵਿੱਚ ਦਾਖਲਾ ਕਰਵਾ ਇੱਕ ਵਾਰ ਤਾਂ ਕੈਨੇਡਾ ਧੱਕ ਦਿੰਦੇ ਹਨ ।

ਪੀ. ਆਰ. ਤੋਂ ਬਾਅਦ ਕਈ ਕੋਰਸਾਂ ਦੀ ਕੋਈ ਕੀਮਤ ਨਾ ਹੋਣ ਕਾਰਣ ਨੌਜਵਾਨੀ ਦੁਚਿੱਤੀ ਵਿੱਚ ਪਈ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੀ ਹੈ। ਨਤੀਜਾ ਆਤਮ-ਹੱਤਿਆਵਾਂ ਵਰਗੇ ਕੇਸ ਵੱਧ ਰਹੇ ਹਨ।

ਸੂਬੇ ਦੇ 13.34 ਫੀਸਦੀ ਪੇਂਡੂ ਪਰਿਵਾਰਾਂ ਵਿੱਚੋਂ ਘੱਟੋ-ਘੱਟ ਇੱਕ ਮੈਂਬਰ ਪਰਵਾਸ ਕਰ ਗਿਆ ਹੈ। ਇਸ ਸਰਵੇਖਣ ਅਨੁਸਾਰ ਵਿਦੇਸ਼ ਜਾਣ ਦੇ ਮਾਮਲੇ ਵਿਚ ਮਝੈਲ (20.51 ਫ਼ੀਸਦੀ) ਹੁਣ ਮੋਹਰੀ ਹਨ। ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਾਸੀ ਸਭ ਤੋਂ ਜ਼ਿਆਦਾ ਵਿਦੇਸ਼ ਜਾ ਰਹੇ ਹਨ। ਦੂਜੇ ਨੰਬਰ ’ਤੇ ਮਲਵਈ (14.28 ਫ਼ੀਸਦੀ) ਅਤੇ ਤੀਜੇ ’ਤੇ ਦੁਆਬੀਏ (11.27 ਫ਼ੀਸਦੀ) ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ 2023 ਦੌਰਾਨ ਇਕ ਲੱਖ ਤੋਂ ਵੱਧ ਪੰਜਾਬੀਆਂ ਨੇ ਵਿਦੇਸ਼ ਜਾਣਾ ਪਸੰੰਦ ਕੀਤਾ ਤੇ ਇਸ ਗਿਣਤੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਹ ਗਿਣਤੀ ਬਹੁਤ ਜ਼ਿਆਦਾ ਹੈ। ਇਕ ਨੌਜਵਾਨ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਲਈ ਔਸਤਨ 15 ਤੋਂ 25 ਲੱਖ ਰੁਪਏ ਖ਼ਰਚ ਕਰਨੇ ਪੈਂਦੇ ਹਨ ਅਤੇ ਕੁਝ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਰਕਮ ਖ਼ਰਚ ਕਰਨੀ ਪੈਂਦੀ ਹੈ। ਘੱਟ ਪੜ੍ਹੇ–ਲਿਖੇ ਜਾਂ ਗ਼ੈਰ–ਹੁਨਰਮੰਦ ਨੌਜਵਾਨਾਂ ਤੋਂ 30 ਤੋਂ 35 ਲੱਖ ਰੁਪਏ ਲੈ ਕੇ ਗ਼ੈਰ–ਕਾਨੂੰਨੀ ਤਰੀਕੇ ਅਮਰੀਕਾ ਜਾਂ ਕੈਨੇਡਾ ਦੇ ਬਾਰਡਰ ਪਾਰ ਕਰਵਾਏ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਜਾਨ ਨੂੰ ਸੌ ਫ਼ੀਸਦੀ ਖ਼ਤਰਾ ਹੁੰਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਡਰ ਨਹੀਂ ਲੱਗਦਾ ਸਗੋਂ ਵਿਦੇਸ਼ ਜਾਣ ਲਈ ਉਹ ਹਰ ਤਰ੍ਹਾਂ ਦਾ ਖ਼ਤਰਾ ਝੱਲਣ ਵਾਸਤੇ ਤਿਆਰ ਹੁੰਦੇ ਹਨ। 

ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਛੱਡ ਕੇ ਜਾਣ ਵਾਲੇ 42 ਫੀਸਦੀ ਲੋਕਾਂ ਕੈਨੇਡਾ ਗਏ ਹਨ । ਇਸ ਵਿੱਚ ਦੁਬਈ 16,ਆਸਟ੍ਰੇਲੀਆ 10,ਇਟਲੀ 6,ਯੂਰੋਪ ਅਤੇ ਇੰਗਲੈਂਡ 3-3 ਫੀਸਦੀ ਲੋਕ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਛੱਡ ਕੇ ਵਿਦੇਸ਼ ਜਾਣ ਵਾਲੇ ਲੋਕਾਂ ਦੀ 74 ਫੀਸਦੀ ਲੋਕ 2016 ਦੇ ਬਾਅਦ ਬਾਹਰ ਗਏ ਹਨ ।ਇਸ ਪਰਵਾਸ ਲਈ ਬਹੁਤੇ ਲੋਕ ਆਪਣੇ ਘਰ, ਜਾਇਦਾਦ, ਸੋਨਾ ਇੱਥੋਂ ਤੱਕ ਕਿ ਟਰੈਕਟਰ ਵੀ ਵੇਚ ਰਹੇ ਹਨ। ਰੁਜ਼ਗਾਰ ਦੇ ਮੌਕਿਆਂ ਦੀ ਘਾਟ, ਭ੍ਰਿਸ਼ਟ ਸਿਸਟਮ ਅਤੇ ਨਸ਼ਿਆਂ ਦਾ ਵਧਦਾ ਪ੍ਰਚਲਨ ਪਰਵਾਸ ਦੇ ਮੁੱਖ ਕਾਰਨ ਹਨ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ  ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ  ਦੇ ਤਾਜ਼ਾ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਛੱਡਣ ਵਾਲਿਆਂ ਵਿਚ 42 ਫੀਸਦੀ ਲੋਕਾਂ ਦਾ ਪਸੰਦੀਦਾ ਦੇਸ਼ ਕੈਨੇਡਾ ਹੈ। ਇਸ ਤੋਂ ਬਾਅਦ 16 ਫੀਸਦੀ ਲੋਕ ਦੁਬਈ, ਆਸਟ੍ਰੇਲੀਆ 10, ਇਟਲੀ 6, ਯੂਰਪ ਅਤੇ ਇੰਗਲੈਂਡ 3-3 ਫੀਸਦੀ ਲੋਕ ਪਹੁੰਚ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਜਾਣ ਵਾਲੇ 74 ਫੀਸਦੀ ਲੋਕ ਸਾਲ 2016 ਤੋਂ ਬਾਅਦ ਬਾਹਰ ਚਲੇ ਗਏ ਹਨ। ਅਧਿਐਨ ਕਰਨ ਵਾਲੀ ਟੀਮ ਵਿੱਚ ਪ੍ਰੋਫੈਸਰ ਸ਼ਾਲਿਨੀ ਸ਼ਰਮਾ, ਪ੍ਰੋਫੈਸਰ ਮਨਜੀਤ ਕੌਰ ਅਤੇ ਸਹਾਇਕ ਪ੍ਰੋਫੈਸਰ ਅਮਿਤ ਗੁਲੇਰੀਆ ਸ਼ਾਮਲ ਸਨ।

ਅਧਿਐਨ ਤੋਂ ਪਤਾ ਲੱਗਾ ਹੈ ਕਿ ਸਟੱਡੀ ਵੀਜ਼ਾ 'ਤੇ ਵਿਦੇਸ਼ ਜਾਣ ਵਾਲਿਆਂ 'ਚ ਔਰਤਾਂ ਦੀ ਗਿਣਤੀ 65 ਫੀਸਦੀ ਜਦਕਿ ਮਰਦਾਂ ਦੀ ਗਿਣਤੀ 35 ਫੀਸਦੀ ਸੀ। ਔਰਤਾਂ ਇਸ ਮਾਮਲੇ ਵਿੱਚ ਮਰਦਾਂ ਤੋਂ ਅੱਗੇ ਹਨ। ਕਈ ਪਰਿਵਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣੇ ਲੜਕਿਆਂ ਦੇ ਵਿਆਹ ਲਈ ਲੜਕੀਆਂ ਨਹੀਂ ਮਿਲ ਰਹੀਆਂ।ਪਿੰਡਾਂ ਵਿਚ ਤਾਂ ਲੜਕੀਆਂ ਧੜਾਧੜ ਬਾਹਰ ਜਾ ਰਹੀਆਂ ਹਨ।

.ਅਧਿਐਨ ਦੇ ਅਨੁਸਾਰ, ਲਗਭਗ 56 ਪ੍ਰਤੀਸ਼ਤ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪੈਸੇ ਉਧਾਰ ਲਏ ਹਨ। ਪਰਵਾਸੀ ਪਰਿਵਾਰਾਂ ਵੱਲੋਂ ਉਧਾਰ ਲਈ ਗਈ ਔਸਤ ਰਕਮ 3.13 ਲੱਖ ਰੁਪਏ ਪ੍ਰਤੀ ਪਰਿਵਾਰ ਸੀ। ਪ੍ਰਤੀ ਪਰਵਾਸੀ ਪਰਿਵਾਰ ਦੇ ਕੁੱਲ ਉਧਾਰ ਵਿੱਚੋਂ, ਗੈਰ-ਸੰਸਥਾਗਤ ਉਧਾਰ 38.8 ਪ੍ਰਤੀਸ਼ਤ ਅਤੇ ਸੰਸਥਾਗਤ ਉਧਾਰ 61.2 ਪ੍ਰਤੀਸ਼ਤ ਸੀ। ਰਾਜ ਪੱਧਰ 'ਤੇ ਪ੍ਰਵਾਸ ਲਈ ਲਗਭਗ 14,342 ਕਰੋੜ ਰੁਪਏ ਉਧਾਰ ਲਏ ਗਏ ਸਨ।

ਪਰਵਾਸ ਨੂੰ ਰੋਕਣ ਲਈ ਹੁਨਰ ਵਿਕਾਸ ਅਤੇ ਕਿੱਤਾਮੁਖੀ ਸਿਖਲਾਈ ਜ਼ਰੂਰੀ

ਅਧਿਐਨ ਦਾ ਅਨੁਮਾਨ ਹੈ ਕਿ ਇਸ ਪ੍ਰਵਾਸ ਨੂੰ ਰੋਕਣ ਲਈ ਹੁਨਰ ਵਿਕਾਸ, ਉੱਦਮਤਾ ਅਤੇ ਕਿੱਤਾਮੁਖੀ ਸਿਖਲਾਈ ਰਾਹੀਂ ਰੁਜ਼ਗਾਰ ਪੈਦਾ ਕਰਨ ਅਤੇ ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨ ਦੀ ਫੌਰੀ ਲੋੜ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਗੈਰ-ਵਿਹਾਰਕ ਅਤੇ ਆਰਥਿਕ ਤੌਰ 'ਤੇ ਸੁਸਤ ਖੇਤੀ ਸੈਕਟਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਜੋ ਕਿ ਸਰਕਾਰੀ ਦਖਲ ਅਤੇ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ ਹੈ। 

ਰਿਪੋਰਟ ਪੇਸ਼ ਕਰਨ ਵੇਲੇ ਰਿਸਰਚ ਦੌਰਾਨ 22 ਜ਼ਿਲ੍ਹਿਆਂ ਦੇ 9,492 ਘਰਾਂ ਦਾ ਸਰਵੇਂ ਕੀਤਾ ਗਿਆ ਹੈ । ਜਿੰਨਾਂ ਵਿੱਚ 44 ਪਿੰਡ ਸ਼ਾਮਲ ਹਨ ।

ਇਸ ਪ੍ਰਵਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰਾਂ ਨੂੰ ਕਿੱਤਾਮੁਖੀ ਸਿਖਿਆ ਉੱਪਰ ਜੋਰ ਦਿੱਤਾ ਜਾਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਕਿ ਉਹ ਪੰਜਾਬ ਵਿੱਚ ਵੀ ਬੁਲੰਦੀਆਂ ਨੂੰ ਛੋਹ ਸਕਦੇ ਹਨ ਜੇਕਰ ਉਹ ਦਿਨ ਰਾਤ ਜਿਹੜੀ ਮਿਹਨਤ ਬਾਹਰਲੇ ਮੁਲਕਾਂ ਵਿੱਚ ਕਰਦੇ ਹਨ, ਪੰਜਾਬ ਵਿੱਚ ਕਰਨ।

 

ਬਘੇਲ ਸਿੰਘ ਧਾਲੀਵਾਲ