6 ਮੁਸਲਿਮ ਦੇਸ਼ਾਂ ਦੇ ਵਸਨੀਕਾਂ ਨੂੰ ਵੀਜ਼ਾ ਸਬੰਧੀ ਨਵੇਂ ਨਿਯਮ ਲਾਗੂ

6 ਮੁਸਲਿਮ ਦੇਸ਼ਾਂ ਦੇ ਵਸਨੀਕਾਂ ਨੂੰ ਵੀਜ਼ਾ ਸਬੰਧੀ ਨਵੇਂ ਨਿਯਮ ਲਾਗੂ

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ 6 ਮੁਸਲਿਮ ਦੇਸ਼ਾਂ ਦੇ ਬਿਨੈਕਾਰਾਂ ਅਤੇ ਸ਼ਰਨਾਰਥੀਆਂ ਲਈ ਨਵੇਂ ਮਾਪਦੰਡ ਤਿਆਰ ਕੀਤੇ ਹਨ. ਹੁਣ ਇਨ੍ਹਾਂ 6 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਲਈ ਅਮਰੀਕਾ ਨਾਲ ਪਰਿਵਾਰਿਕ ਜਾਂ ਵਪਾਰਕ ਸਬੰਧਾਂ ਦੀ ਜ਼ਰੂਰਤ ਹੋਵੇਗੀ. ਪ੍ਰਸ਼ਾਸਨ ਦਾ ਇਹ ਨਵਾਂ ਕਦਮ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਕੀ ਆਦੇਸ਼ ਨੂੰ ਅੰਸ਼ਿਕ ਤੌਰ ‘ਤੇ ਬਹਾਲ ਕਰਨ ਤੋਂ ਬਾਅਦ ਆਇਆ ਹੈ, ਜਿਸ ਨੂੰ ਮੁਸਲਮਾਨਾਂ ‘ਤੇ ਪਾਬੰਧੀ ਦੇ ਤੌਰ ‘ਤੇ ਵੇਖਿਆ ਜਾ ਰਿਹਾ ਸੀ ਅਤੇ ਉਸ ਦੀ ਆਲੋਚਨਾ ਕੀਤੀ ਜਾ ਰਹੀ ਸੀ ਗ਼ ਅਮਰੀਕੀ ਦੂਤ ਘਰਾਂ ਨੂੰ ਬੁੱਧਵਾਰ ਨੂੰ ਭੇਜੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ 6 ਦੇਸ਼ਾਂ ਦੇ ਬਿਨੈਕਾਰਾਂ ਨੂੰ ਅਮਰੀਕਾ ‘ਚ ਆਪਣੇ ਮਾਤਾ-ਪਿਤਾ, ਬੱਚੇ, ਪਤੀ-ਪਤਨੀ, ਬਾਲਗ ਬੇਟਾ ਜਾਂ ਬੇਟੀ, ਜਵਾਈ, ਨੂੰ ਹ ਜਾਂ ਭਰਾ-ਭੈਣ ਦੇ ਨਾਲ ਆਪਣੇ ਸਬੰਧਾਂ ਦੇ ਸਬੂਤ ਦੇਣੇ ਹੋਣਗੇ ਗ਼ ਵਿਦੇਸ਼ ਮੰਤਰਾਲੇ ਦੇ ਕੇਬਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਦਿਸ਼ਾ- ਨਿਰਦੇਸ਼ਾਂ ਅਨੁਸਾਰ ਦਾਦਾ-ਦਾਦੀ, ਪੋਤੇ-ਪੋਤੀਆਂ, ਚਾਚਾ, ਭਾਣਜਾ-ਭਾਣਜੀ, ਭਤੀਜਾ-ਭਤੀਜੀ, ਦੇਰ-ਦਰਾਣੀ, ਜੇਠ-ਜਿਠਾਣੀ, ਸਾਲਾ ਅਤੇ ਉਸ ਦੀ ਪਤਨੀ, ਮੰਗੇਤਰ ਜਾਂ ਹੋਰ ਮੈਂਬਰਾਂ ਨੂੰ ਨਜ਼ਦੀਕੀ ਸਬੰਧ ਵਾਲਾ ਨਹੀਂ ਮੰਨਿਆਂ ਜਾਵੇਗਾ।