ਟਰੰਪ ਨੇ ਦੁਹਰਾਇਆ ਵਾਅਦਾ : ਹੁਣ ਵਿਦੇਸ਼ੀ ਨਹੀਂ ਖੋਹ ਸਕਣਗੇ ਅਮਰੀਕੀਆਂ ਦੀ ਨੌਕਰੀ

ਟਰੰਪ ਨੇ ਦੁਹਰਾਇਆ ਵਾਅਦਾ : ਹੁਣ ਵਿਦੇਸ਼ੀ ਨਹੀਂ ਖੋਹ ਸਕਣਗੇ ਅਮਰੀਕੀਆਂ ਦੀ ਨੌਕਰੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣਾ ਵਾਅਦਾ ਪੁਗਾਉਣ ਦੇ ਇਰਾਦੇ ਨਾਲ ਕਿਹਾ ਹੈ ਕਿ ਉਹ ਨੌਕਰੀਆਂ ਵਿ’ਚ ਅਮਰੀਕੀਆਂ ਦੀ ਥਾਂ ‘’ਤੇ ਵਿਦੇਸ਼ੀ ਨਾਗਰਿਕਾਂ ਨੂੰ ਥਾਂ ਬਣਾਉਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਡਿਜ਼ਨੀ ਵਰਲਡ ਅਤੇ ਉਨ੍ਹਾਂ ਦੂਜੀਆਂ ਅਮਰੀਕੀ ਕੰਪਨੀਆਂ ਦਾ ਹਵਾਲਾ ਵੀ ਦਿੱਤਾ, ਜਿੱਥੇ ਭਾਰਤੀ ਕਾਮਿਆਂ ਸਮੇਤ ਐਚ-1ਬੀ ਵੀਜ਼ਾ ’’ਤੇ ਅਮਰੀਕਾ ਪਹੁੰਚੇ ਹੋਰ ਵਿਦੇਸ਼ੀ ਲੋਕਾਂ ਨੇ ਅਮਰੀਕੀਆਂ ਦੀਆਂ ਹੀ ਨੌਕਰੀਆਂ ਖੋਹ ਲਈਆਂ। ਉਨ੍ਹਾਂ ਕਿਹਾ ਕਿ ਹੁਣ ਅਜਿਹਾ ਨਹੀਂ ਚੱਲੇਗਾ।
ਅਯੋਵਾ ਵਿ’ਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ, ”ਅਸੀਂ ਹਰ ਅਮਰੀਕੀ ਦੀ ਜ਼ਿੰਦਗੀ ਸੁਰੱਖਿਅਤ ਕਰਨ ਲਈ ਲੜਾਂਗੇ।” ਉਨ੍ਹਾਂ ਡਿਜ਼ਨੀ ਵਰਲਡ ਅਤੇ ਹੋਰ ਕੰਪਨੀਆਂ ਦਾ ਉਦਾਹਰਣ ਦਿੰਦਿਆਂ ਲੋਕਾਂ ਦੀਆਂ ਤਾੜੀਆਂ ਬਟੋਰੀਆਂ। ਟਰੰਪ ਨੇ ਕਿਹਾ, ”ਮੈਂ ਚੋਣ ਪ੍ਰਚਾਰ ਦੌਰਾਨ ਕਾਫ਼ੀ ਸਮਾਂ ਅਜਿਹੇ ਅਮਰੀਕੀ ਕਾਮਿਆਂ ਵਿਚਕਾਰ ਬਿਤਾਇਆ ਹੈ, ਜਿਨ੍ਹਾਂ ਨੇ ਵਿਦੇਸ਼ੀ ਲੋਕਾਂ ਨੂੰ ਸਿਖਾਇਆ ਅਤੇ ਬਾਅਦ ਵਿ’ਚ ਉਨ੍ਹਾਂ ਦੀ ਥਾਂ ‘’ਤੇ ਵਿਦੇਸ਼ੀਆਂ ਨੂੰ ਨੌਕਰੀ ‘’ਤੇ ਰੱਖ ਲਿਆ ਗਿਆ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।” ਟਰੰਪ ਨੇ ਅੱਗੇ ਕਿਹਾ, ”ਕੀ ਤੁਸੀਂ ਇਸ ਗੱਲ ‘’ਤੇ ਭਰੋਸਾ ਕਰੋਗੇ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੋਵੇ ਅਤੇ ਕੰਪਨੀ ਤੁਹਾਡੇ ਪੈਸੇ ਉਦੋਂ ਤਕ ਨਹੀਂ ਦੇਵੇਗੀ, ਜਦੋਂ ਤਕ ਤੁਸੀਂ ਉਨ੍ਹਾਂ ਲੋਕਾਂ ਨੂੰ ਸਿਖਲਾਈ ਨਾ ਦੇਵੋ ਜੋ ਤੁਹਾਡੀ ਥਾਂ ‘’ਤੇ ਰੱਖੇ ਜਾਣਗੇ।

ਹਜ਼ਾਰਾਂ ਭਾਰਤੀਆਂ ਦੀ ਨੌਕਰੀ ‘’ਤੇ ਸੰਕਟ
ਡੋਨਲਡ ਟਰੰਪ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਐਚ-1ਬੀ ਵੀਜ਼ਾ ਦਾ ਮੁੱਦਾ ਚੁੱਕਦੇ ਰਹੇ ਹਨ, ਹੁਣ ਅਯੋਵਾ ਭਾਸ਼ਣ ਵਿਚ ਉਨ੍ਹਾਂ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਮਗਰੋਂ ਇਸ ਦਿਸ਼ਾ ਵਿ’ਚ ਸਭ ਤੋਂ ਪਹਿਲੀ ਕੋਸ਼ਿਸ਼ ਕਰਨ ਜਾ ਰਹੇ ਹਨ। ਜੇਕਰ ਟਰੰਪ ਨੇ ਅਜਿਹਾ ਕੀਤਾ ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਉੁਥੇ ਨੌਕਰੀ ਕਰ ਰਹੇ ਭਾਰਤੀਆਂ ’’ਤੇ ਪਵੇਗਾ। ਅਮਰੀਕਾ ਵਿ’ਚ 72 ਫ਼ੀ ਸਦੀ ਤੋਂ ਵੀ ਜ਼ਿਆਦਾ ਐਚ-1ਬੀ ਵੀਜ਼ਾ ਧਾਰਕ ਭਾਰਤੀ ਹਨ। ਇਹ ਭਾਰਤੀ ਅਮਰੀਕਾ ’ਵਿਚ ਸਸਤੀਆਂ ਦਰਾਂ ’’ਤੇ ਨੌਕਰੀ ਕਰਦੇ ਹਨ, ਇਸ ਲਈ ਕੰਪਨੀਆਂ ਵੀ ਮਹਿੰਗੇ ਅਮਰੀਕੀ ਲੋਕਾਂ ਨੂੰ ਨੌਕਰੀ ਦੇਣ ਦੀ ਬਜਾਏ ਭਾਰਤੀਆਂ ਨੂੰ ਨੌਕਰੀ ‘’ਤੇ ਰੱਖਣਾ ਪਸੰਦ ਕਰਦੇ ਹਨ। ਪਰ ਨੀਤੀ ਵਿ’ਚ ਤਬਦੀਲੀ ਮਗਰੋਂ ਅਮਰੀਕੀ ਕੰਪਨੀਆਂ ਆਪਣੇ ਦੇਸ਼ ਦੇ ਲੋਕਾਂ ਨੂੰ ਜ਼ਿਆਦਾ ਤਨਖ਼ਾਹ ਦੇਣ ਲਈ ਮਜਬੂਰ ਹੋਣਗੀਆਂ। ਅਜਿਹੇ ’ਵਿਚ ਅਮਰੀਕਾ ਅੰਦਰ ਵੱਡੀ ਗਿਣਤੀ ਵਿ’ਚ ਭਾਰਤੀ ਬੇਰੁਜ਼ਗਾਰ ਹੋਣਗੇ।