ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਪੰਜਾਬਣਾਂ ਛਾਈਆਂ

ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਪੰਜਾਬਣਾਂ ਛਾਈਆਂ

ਪਟਿਆਲਾ/ਬਿਊਰੋ ਨਿਊਜ਼ :
ਕੌਮੀ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਪੰਜਾਬ ਦੀਆਂ ਖਿਡਾਰਣਾਂ ਨੇ ਸ਼ਾਨਦਾਰ ਆਗਾਜ਼ ਕੀਤਾ ਹੈ। ਸੰਤੋਸ਼ ਦੱਤਾ, ਕੋਚ ਸੁਰਿੰਦਰ ਕੌਰ ਅਤੇ ਰੂਬਨਦੀਪ ਧਾਲੀਵਾਲ ਦੀ ਅਗਵਾਈ ਵਿਚ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਣ ਵਾਲੀ ਉਕਤ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ ਮੈਚਾਂ ਵਿਚ ਜਿੱਤ ਦਰਜ ਕਰਕੇ 9 ਖਿਡਾਰਣਾਂ ਨੇ ਕੁਆਰਟਰਫਾਈਨਲਜ਼ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਜੋ ਖਿਡਾਰਣਾਂ ਆਖ਼ਰੀ ਅੱਠ ਵਿਚ ਪੁੱਜੀਆਂ ਹਨ, ਉਨ੍ਹਾਂ ਵਿਚ ਬਬੀਤਾ ਰਾਣੀ 48 ਕਿੱਲੋ, ਕਮਲਜੀਤ ਕੌਰ 51 ਕਿੱਲੋ, ਹਰਪ੍ਰੀਤ ਕੌਰ 54 ਕਿੱਲੋ, ਮਨਦੀਪ ਕੌਰ 57 ਕਿੱਲੋ, ਅਮਨਦੀਪ ਕੌਰ 60 ਕਿੱਲੋ, 64 ਰੁਪਿੰਦਰ ਕੌਰ, 69 ਕਿੱਲੋ ਅਰੁਨਦੀਪ ਕੌਰ, 75 ਕਿੱਲੋ ਅਵਨੀਤ ਕੌਰ, 81 ਕਿੱਲੋ ਪਰਵੀਨ ਕੌਰ ਅਤੇ 81 ਕਿੱਲੋ ਤੋਂ ਵੱਧ ਵਰਗ ਵਿਚ ਰੁਪਿੰਦਰ ਕੌਰ ਸ਼ਾਮਲ ਹਨ। ਲੜਕਿਆਂ ਦੇ ਵਰਗ ਵਿਚ 48 ਕਿੱਲੋ ਸ਼ੁਭਮ, 51 ਗੁਰਪ੍ਰੀਤ ਸਿੰਘ ਅਤੇ 91 ਤੋਂ ਵੱਧ ਵਰਗ ਵਿਚ ਜਸ਼ਨਦੀਪ ਸਿੰਘ ਵੀ ਕੁਆਰਟਰਫਾਈਨਲ ਵਿਚ ਪੁੱਜ ਗਏ ਹਨ।