ਡੀ ਐਫ਼ ਡਬਲਿਓ ਇੰਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਕਰਵਾਏ ਵਿਰਾਸਤੀ ਖੇਡ ਮੇਲੇ ਤੇ ਲੱਗੀਆਂ ਭਾਰੀ ਰੌਣਕਾਂ

ਡੀ ਐਫ਼ ਡਬਲਿਓ ਇੰਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਕਰਵਾਏ ਵਿਰਾਸਤੀ ਖੇਡ ਮੇਲੇ ਤੇ ਲੱਗੀਆਂ ਭਾਰੀ ਰੌਣਕਾਂ

ਡੈਲਸ ਟੈਕਸਸ/ਹਰਜੀਤ ਢੇਸੀ:
ਸਥਾਨਕ ਡੀ ਐਫ਼ ਡਬਲਿਓ  ਇੰਟਰਨੈਸ਼ਨਲ ਸਪੋਰਟਸ ਕਲੱਬ ਵੱਲੋਂ ਇਕ ਰੋਜ਼ਾ ਪੰਜਾਬੀ ਖੇਡਾਂ ਦਾ ਵਿਰਾਸਤੀ ਮੇਲਾ ਲੰਘੇ ਸ਼ਨਿਚਰਵਾਰ ਸਿੱਖ ਟੈਂਪਲ ਆਫ਼ ਨਾਰਥ ਟੈਕਸਸ ਦੀਆਂ ਗਰਾਊਂਡਾਂ ਵਿਚ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਪਹੁੰਚ ਕੇ ਪੂਰਾ ਦਿਨ ਇਸ ਦਾ ਆਨੰਦ ਮਾਣਿਆ। ਇਸ ਖੇਡ ਮੇਲੇ ਵਿਚ ਟੈਕਸਸ ਸਟੇਟ ਤੋਂ ਇਲਾਵਾ ਅਮਰੀਕਾ ਦੇ ਹੋਰਨਾਂ ਭਾਗਾਂ ਤੋਂ ਕਬੱਡੀ ਪ੍ਰੇਮੀ ਡੈਲਸ ਵਿਚ ਪਹੁੰਚੇ। ਇਸ ਮੇਲੇ ਵਿਚ ਬਹੁਤ ਸਾਰੀਆਂ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਬਹੁਤ ਸਾਰੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ. ਇਸ ਮੇਲੇ ਵਿਚ ਖਿਡਾਰੀਆਂ ਨੂੰ ਹਜ਼ਾਰਾਂ ਡਾਲਰ ਨਕਦ ਇਨਾਮ ਦੇ ਕੇ ਉਨ੍ਹਾਂ ਦੀ  ਹੌਂਸਲਾ ਅਫਜਾਈ ਕੀਤੀ ਗਈ ਤਾਂ ਜੋ ਉਹ ਕਬੱਡੀ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਕਿ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰ ਸਕਣ.
ਇਸ ਮੇਲੇ ਵਿਚ ਮੁੱਖ ਮੁਕਾਬਲੇ ਕਬੱਡੀ ਤੇ ਵਾਲੀਵਾਲ ਦੀਆਂ ਟੀਮਾਂ ਦੇ ਹੋਏ ਕਬੱਡੀ ਵਿਚ ਮਿਲਵਾਕੀ ਦੀ ਟੀਮ ਨੇ ਡੈਲਸ ਦੀ ਟੀਮ ਨਾਲ ਸਖ਼ਤ ਮੁਕਾਬਲਾ ਕਰਦਿਆਂ ਡੈਲਸ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ ਦੇ ਫਾਈਨਲ ਮੁਕਾਬਲੇ ਵਿਚ (ਨੋਨੀ ਤੂਰ ਦੀ ਟੀਮ) ਸ਼ਿਕਾਗੋ ਨੇ ਬਾਜ਼ੀ ਮਾਰੀ. ਇਸ ਤੋਂ ਇਲਾਵਾ ਰੱਸਾ ਕਸ਼ੀ ਮਿਊਜੀਕਲ ਚੇਅਰ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਪ੍ਰਤੀਯੋਗੀਆਂ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ.
ਇਸ ਮੇਲੇ ਨੂੰ ਸਫ਼ਲ ਬਨਾਉਣ ਵਿਚ ਜਿਨ੍ਹਾਂ ਸਖ਼ਸ਼ੀਅਤਾਂ ਨੇ ਕਾਬਿਲੇ ਏ ਤਾਰੀਫ਼ ਯੋਗਦਾਨ ਪਾਇਆ ਗਰੈਡ ਸਪਾਂਸਰ ਅਜਮੇਰ ਸਿੰਘ ਮੁੱਖ ਮਹਿਮਾਨ ਪੈਨੀ ਸਿੱਧੂ ਪਲਾਟੀਨਮ ਸਪਾਂਸਰ ਸੁਰਿੰਦਰ ਥਿੰਦ, ਰਾਜੂ ਥਿੰਦ ਡਾਇਮੰਡ ਸਪਾਂਸਰ  ਜਗਜੀਤ ਮਾਂਗਟ ਬੋਬੀ ਸੰਧੂ, ਸੁਰਜੀਤ ਸਿੰਘ, ਬਲਕਾਰ ਸੰਧੂ, ਬੱਬੂ ਡੂੰਮਛੇੜੀ ਜਸਵਿੰਦਰ ਰੰਧਾਵਾ, ਸਿੰਮ ਚੱਠਾ, ਗਰਦੇਵ ਹੇਅਰ, ਗੁਰਨਾਮ ਸੰਧਾਰ ਗੋਲਡ ਸਪਾਂਸਰ ਸਨੀ ਤੁਲਸਾ, ਬਲਜੀਤ ਭਾਟੀਆ, ਜੋਲੀ ਵਾਲੀਆ ਸੋਖਾ ਭੋਪਾਲ, ਕਰਨੈਲ ਸਿੰਘ, ਕਮਰਜੀਤ ਸਿੰਘ ਯੂਨਾਈਡਿਟ ਫਰਿਡਜ ਗਰੁੱਪ ਆਫ਼ ਹਿਊਸਟਨ, ਗੁਰਪ੍ਰੀਤ ਤੂਰ ਬਖਸੀਸ ਸਿੰਘ, ਮਾਲਵਾ ਗਰੁੱਪ ਵਾਈਲੀ ਟੈਕਸਸ ਕਬੱਡੀ ਦਾ ਪਹਿਲਾ ਇਨਾਮ ਮੈਨਜਫੀਲਡ ਗਰੁੱਪ ਵੱਲੋਂ ਦਿੱਤਾ ਗਿਆ ਅਤੇ ਦੂਜਾ ਕੁਲਦੀਪ ਮੱਟੂ, ਸੁਖਚੈਨ ਧਾਲੀਵਾਲ ਵੱਲੋਂ ਪਹਿਲੀ ਇੰਨਟਰੀ ਰਾਜਾ ਸੰਧੂ, ਬਾਬੀ ਭੰਗੂ ਵੱਲੋਂ ਦੂਸਰੀ ਇੰਟਰੀ ਪੰਜਾਬ ਯੂਥ ਕਲੱਬ ਫੋਰਨ ਬਰਥ ਟੈਕਸਸ ਵੱਲੋਂ, ਵਾਲੀਵਾਲ ਦਾ ਪਹਿਲਾ ਇਨਾਮ ਰੰਧਾਵਾ ਬ੍ਰਦਰਜ਼ ਦੂਜਾ ਗਿੱਲ ਬ੍ਰਦਰਜ਼ ਵੱਲੋਂ ਇਨਾਂ੍ਹ ਤੋਂ ਇਲਾਵਾ ਲਾਲੀ ਸੋਹਲ, ਮੈਸੀ ਟਰੱਕ ਐਂਡ ਟਰੇਲਰ ਰਿਪੇਅਰ, ਯੂਨਾਈਡਿਟ ਗਰੁੱਪ ਡੀ ਐਫ਼ ਡਬਲਿਓ ਵੱਲੋਂ ਵਿਸੇਸਹਾਇਤਾ ਕੀਤੀ ਗਈ।
ਇਸ ਮੇਲੇ ਦੇ ਪਰਾਊਡ ਸਪਾਂਸਰ ਢੇਸੀ ਬਰਦਰਜ਼ ਇਸ ਮੇਲੇ ਵਿਚ ਜਿਨ੍ਹਾਂ ਮੈਂਬਰ ਸਹਿਬਾਨ ਨੇ ਵੱਡਮੁਲੀਆਂ ਸੇਵਾਵਾਂ ਨਿਭਾਈਆਂ ਸੋਨੂੰ ਢਿੱਲੋਂ, ਗੁਰਮੇਲ ਸਿੰਘ ਸੂਚ ਰਾਜ ਸਿੱਧੂ, ਗੁਰਮੇਲ ਢੇਸੀ, ਜਗਰਾਜ ਸਿੰਘ, ਮਹਿੰਦਰ ਮਸ਼ਿਆਨਾ ਜੋਗਾ ਸੰਧੂ, ਸਰਬਜੀਤ ਗਿੱਲ, ਸੋਹਣ ਸਿੰਘ ਪਾਬਲਾ, ਜਗਤਾਰ ਸਿੰਘ ਇਸ ਮੌਕੇ ਸਟੇਜ ਤੋਂ ਮਨਧੀਰ ਬੱਲ, ਹਰਦੀਪ ਗੁਰਨਾ ਵੱਲੋਂ ਬਹੁਤ ਹੀ ਰੌਚਕ ਕੁਮੈਂਟਰੀ ਕੀਤੀ ਗਈ। ਖੇਡ ਦੇ ਮੈਦਾਨ ‘ਚ ਰੰਡਿਆਲਾ ਸਾਹਿਬ ਅਤੇ ਮੱਖਣ ਅਲੀ ਵੱਲੋਂ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ ਗਿਆ। ਹਰ ਪਾਸੇ ਤੋਂ ਡੀ ਐਫ਼ ਡਬਲਿਓ ਸਪੋਰਟਸ ਕਲੱਬ ਦੇ ਉਦਮ ਦੀ ਭਰਵੀਂ ਸਹਾਰਨਾ ਕੀਤੀ ਗਈ।