ਪਰਦੀਪ ਸਿੰਘ ਗਿੱਲ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਗੁਰਦੁਆਰਾ ਸਾਹਿਬ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

ਪਰਦੀਪ ਸਿੰਘ ਗਿੱਲ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਗੁਰਦੁਆਰਾ ਸਾਹਿਬ  ਦੀ ਨਵੀਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

ਸ਼ਿਕਾਗੋ/ਮੱਖਣ ਸਿੰਘ ਕਲੇਰ:
ਸਿੱਖ ਰਿਲੀਜੀਅਸ ਸੁਸਾਇਟੀ (ਸ਼ਿਕਾਗੋ) ਪੈਲਾਟਾਈਨ ਗੁਰਦੁਆਰਾ ਸਾਹਿਬ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੈਤੂ ਧਿਰ ਵਲੋਂ ਨਵੇਂ ਬੋਰਡ ਦੇ ਪ੍ਰਬੰਧਕੀ ਢਾਂਚੇ ਦਾ ਗਠਨ ਕਰ ਦਿੱਤਾ ਗਿਆ ਹੈ। ਮੁੱਖ ਸੇਵਾਦਾਰ ਦੇ ਤੌਰ ‘ਤੇ ਪਰਦੀਪ ਸਿੰਘ ਗਿੱਲ, ਐਗਜਿਕਟਿਵ ਸੈਕਟਰੀ ਇਰਵਿਨਪ੍ਰੀਤ ਸਿੰਘ, ਖਜ਼ਾਨਚੀ ਪ੍ਰੇਮਪਾਲ ਸਿੰਘ, ਸਟੇਜ ਸੈਕਟਰੀ ਗੁਰਮੀਤ ਸਿੰਘ ਬੈਂਸ, ਸਕੂਲ ਦੀ ਸੇਵਾ ਅਮਰਦੇਵ ਸਿੰਘ ਬਦੇਸ਼ਾ ਨੂੰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੋਰਡ ਵਿੱਚ ਦੂਜੇ ਗਰੁੱਪ ਵਲੋਂ ਵੀ ਆਪਣੇ ਮੈਂਬਰਾਂ ਦੇ ਨਾਂ ਪੇਸ਼ ਕੀਤੇ ਗਏ ਸਨ। ਪਰ ਉਹ ਆਪਣੇ ਹੱਕ ਵਿੱਚ ਦੂਜੇ ਮੈਂਬਰਾਂ ਦੀ ਵੋਟ ਪ੍ਰਾਪਤ ਨਹੀਂ ਕਰ ਸਕੇ ਤੇ ਉਹ ਪਹਿਲੇ ਚਾਰ ਮੁੱਖ ਅਹੁਦੇ ਲੈਣ ਵਿੱਚ ਕਾਮਯਾਬ ਨਹੀਂ ਹੋ ਸਕੇ । ਹੁਣ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਅਹੁਦਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਤੇ ਸਬ ਕਮੇਟੀਆਂ ਵੀ ਬਣਾ ਦਿੱਤੀਆਂ ਜਾਣਗੀਆਂ। ਨਵੇਂ ਬਣੇ ਬੋਰਡ ਵਲੋਂ ਆਉਣ ਵਾਲੇ ਕੁਝ ਦਿਨਾਂ ਵਿੱਚ ਆਪਣੀਆਂ ਸੇਵਾਵਾਂ ਸੰਭਾਲ ਲੈਣ ਬਾਅਦ ਪੁਰਾਣੇ ਮੈਂਬਰਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇਗਾ।