ਅਮਰੀਕਾ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 2 ਮੌਤਾਂ ਤੇ 4 ਜ਼ਖਮੀ, ਸ਼ੱਕੀ ਹਮਲਾਵਰ ਵੀ ਮਾਰਿਆ ਗਿਆ

ਅਮਰੀਕਾ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 2 ਮੌਤਾਂ ਤੇ 4 ਜ਼ਖਮੀ, ਸ਼ੱਕੀ ਹਮਲਾਵਰ ਵੀ ਮਾਰਿਆ ਗਿਆ
ਕੈਪਸ਼ਨ ਅਰਕੰਸਾਸ ਵਿਚ ਹੋਈ ਗੋਲੀਬਾਰੀ ਉਪਰੰਤ ਮੌਕੇ 'ਤੇ ਪੁਲਿਸ ਵੱਲੋਂ ਕੀਤੀ ਘੇਰਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਅਰਕੰਸਾਸ ਰਾਜ ਵਿਚ ਜੋਨਸਬੋਰੋ ਵਿਖੇ ਗੋਲੀਬਾਰੀ ਦੀ ਵਾਪਰੀ ਇਕ ਘਟਨਾ ਵਿਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 4 ਹੋਰ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਇਸ ਘਟਨਾ ਵਿਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਜੋਨਸਬੋਰੋ ਪੁਲਿਸ ਵਿਭਾਗ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਘਟਨਾ ਤੜਕਸਾਰ ਸਵੇਰੇ 5 ਵਜੇ ਤੋਂ ਪਹਿਲਾਂ ਇਕ ਨਿੱਜੀ ਪਾਰਟੀ ਵਿਚ ਵਾਪਰੀ। ਪੁਲਿਸ ਦੇ ਬੁਲਾਰੇ ਸੈਲੀ ਸਮਿੱਥ ਨੇ ਕਿਹਾ ਹੈ ਕਿ ਸ਼ੱਕੀ ਹਮਲਾਵਰ  ਗੋਲੀਬਾਰੀ ਵਿਚ ਮਾਰੇ ਗਏ ਇਕ ਵਿਅਕਤੀ ਤੇ ਔਰਤ ਨੂੰ ਜਾਣਦਾ ਸੀ ਜਦ ਕਿ ਉਹ ਜਖਮੀ ਹੋਈ ਇਕ ਹੋਰ ਔਰਤ ਦਾ ਵੀ ਜਾਣਕਾਰ ਸੀ। ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸ਼ੱਕੀ ਹਮਲਾਵਰ ਦੀ ਮੌਤ ਕਿਸ ਤਰਾਂ ਹੋਈ ਹੈ ਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।