ਸਾਬਕਾ ਪਤਨੀ ਤੇ ਉਸਦੇ ਪਤੀ ਦਾ ਕਾਤਲ ਸਾਯੰਤਨ ਘੋਸ਼ ਮੈਕਸੀਕੋ ਦੀ ਸਰਹੱਦ ਤੋਂ ਕਾਬੂ

ਸਾਬਕਾ ਪਤਨੀ ਤੇ ਉਸਦੇ ਪਤੀ ਦਾ ਕਾਤਲ ਸਾਯੰਤਨ ਘੋਸ਼ ਮੈਕਸੀਕੋ ਦੀ ਸਰਹੱਦ ਤੋਂ ਕਾਬੂ

ਹਿਊਸਟਨ/ਬਿਊਰੋ ਨਿਊਜ਼:
ਅਮਰੀਕਾ ‘ਚ ਰਹਿਣ ਵਾਲੇ ਸਾਯੰਤਨ ਘੋਸ਼ ਨਾਂਅ ਦੇ ਇਕ ਭਾਰਤੀ-ਅਮਰੀਕੀ ਨੇ ਆਪਣੀ ਸਾਬਕਾ ਪਤਨੀ ਤੇ ਉਸ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਦੋਂ ਘੋਸ਼ (41 ਸਾਲ) ਨੇ ਉਨ੍ਹਾਂ ਨੂੰ ਗੋਲੀ ਮਾਰੀ ਤਾਂ ਦੋਵੇਂ ਆਪਣੇ ਘਰ ‘ਚ ਮੌਜੂਦ ਸਨ। ਪੁਲਿਸ ਨੇ ਘੋਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਲਵੇਸਟਨ ਕਾਊਂਟੀ ਡਿਸਟ੍ਰਿਕਟ ਦੇ ਅਟਾਰਨੀ ਆਫ਼ਿਸ ਮੁਤਾਬਿਕ ਘੋਸ਼ ਨੂੰ ਨਿਊ ਮੈਕਸੀਕੋ ‘ਚ ਸਰਹੱਦੀ ਚੈੱਕ ਪੁਆਇੰਟ ‘ਤੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘੋਸ਼ ਨੇ ਬੁੱਧਵਾਰ ਰਾਤ ਕਰੀਬ 9:00 ਵਜੇ ਮੇਹਿਲ ਰਿਜ ਲੇਨ ਦੇ 700 ਬਲਾਕ ‘ਚ ਘਟਨਾ ਨੂੰ ਅੰਜਾਮ ਦਿੱਤਾ। ਲੀਗ ਸਿਟੀ ਪੁਲਿਸ ਮੁਤਾਬਿਕ 43 ਸਾਲਾ ਕਲੇਰੇਂਸ ਵੇਨ ਹੈਰਿਸ-2 ਦੀ ਲਾਸ਼ ਘਰ ਦੀ ਗੈਲਰੀ ‘ਚ ਮਿਲੀ। ਉਸ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ। 36 ਸਾਲਾ ਅਮਾਂਡਾ ਹੈਰਿਸ ਜ਼ਖ਼ਮੀ ਹਾਲਤ ‘ਚ ਮਿਲੀ, ਜਿਸ ਨੂੰ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਅਮਾਂਡਾ ਦੇ ਘਰ ਪਾਰਟੀ ‘ਚ ਸ਼ਾਮਿਲ ਹੋਣ ਲਈ ਆਇਆ ਸੀ, ਪਰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਇਸ ਦੇ ਬਾਅਦ ਘੋਸ਼ ਨੇ ਅਮਾਂਡਾ ਤੇ ਉਸ ਦੇ ਪਤੀ ‘ਤੇ ਗੋਲੀਆਂ ਚਲਾ ਦਿੱਤੀਆਂ।