ਖ਼ਾਲਸਾ ਕੇਅਰ ਫਾਉਂਡੇਸ਼ਨ ਵਿਖੇ ਹੇਮਕੁੰਡ ਕੀਰਤਨ ਮੁਕਾਬਲੇ ਹੋਏ

ਖ਼ਾਲਸਾ ਕੇਅਰ ਫਾਉਂਡੇਸ਼ਨ ਵਿਖੇ ਹੇਮਕੁੰਡ ਕੀਰਤਨ ਮੁਕਾਬਲੇ ਹੋਏ

ਉੱਜਲ ਦਿਦਾਰ ਫਾਉਂਡੇਸ਼ਨ ਵਲੋਂ ਭਾਸ਼ਣ ਮੁਕਾਬਲੇ 22 ਅਪ੍ਰੈਲ ਨੂੰ
ਲਾਸ ਏਂਜਲਸ/ਬਿਊਰੋ ਨਿਊਜ਼ :
ਹੇਮਕੁੰਡ ਫਾਉਂਡੇਸ਼ਨ ਵਲੋਂ ਸਿੱਖ ਨੌਜਵਾਨਾਂ ਦੇ ਵੱਖ ਵੱਖ ਉਮਰ ਵਰਗ ਦੇ ਕੀਰਤਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਖ਼ਾਲਸਾ ਕੇਅਰ ਫਾਉਂਡੇਸ਼ਨ ਵਿਖੇ ਜੋ ਕੇ.ਸੀ.ਐਫ. ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਭਰਵੀਂ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰਤੀਯੋਗੀਆਂ ਵਲੋਂ ਪੇਸ਼ ਰਸਭਿੰਨੇ ਕੀਰਤਨ ਤੋਂ ਉਨ੍ਹਾਂ ਵਲੋਂ ਕੀਤੀ ਮਿਹਨਤ ਸਾਫ਼ ਮਹਿਸੂਸ ਹੋ ਰਹੀ ਸੀ। ਸਥਾਨਕ ਪ੍ਰਤੀਯੋਗੀਆਂ ਤੋਂ ਇਲਾਵਾ ਸਾਨ ਫਰਨਾਡੋ ਵੈਲੀ ਦੇ ਸਿੱਥ ਟੈਂਪਲਸ ਤੋਂ ਵੀ ਨੌਜਵਾਨਾਂ ਨੇ ਮੁਕਾਬਲਿਆਂ ਵਿਚ ਹਿੱਸਾ ਲਿਆ। ਕੁਝ ਪ੍ਰਤੀਯੋਗੀ ਰਿਵਰਸਾਈਡ ਅਤੇ ਸਾਨ ਡਿਆਗੋ ਤੋਂ ਵੀ ਆਏ ਸਨ। ਰਿਵਰਸਾਈਡ ਗਰੁੱਪ ਦੇ ਪ੍ਰਤੀਯੋਗੀਆਂ ਨੂੰ ਉੱਘੇ ਸੰਗੀਤ ਮਾਸਟਰ ਪ੍ਰੋ. ਰਣਜੀਤ ਸਿੰਘ ਨੇ ਸਿਖਲਾਈ ਦਿੱਤੀ ਜਦਕਿ ਸਾਨ ਡਿਆਗੋ ਤੋਂ ਸ਼ਾਮਲ ਪ੍ਰਤੀਯੋਗੀਆਂ ਨੂੰ ਗਜਿੰਦਰ ਸਿੰਘ ਨੇ ਸਿਖਲਾਈ ਦਿੱਤੀ ਸੀ। ਕੌਰ ਐਂਡ ਸਿੰਘ ਅਕੈਡਮੀ ਅਤੇ ਨਾਨਕ ਸਦਨ ਗੁਰਦੁਆਰਾ ਦੇ ਗਰੁੱਪਾਂ ਨੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋ. ਰਣਜੀਤ ਸਿੰਘ ਨਾਲ ਗਰੁੱਪ ਨੇ ਵੀ ਆਪਣੀ ਪ੍ਰਤੀਭਾ ਦਾ ਮੁਜ਼ਾਹਰਾ ਕੀਤਾ। ਸਾਰੇ ਪ੍ਰਤੀਯੋਗੀਆਂ ਅਤੇ ਸੰਗਤ ਲਈ ਗੁਰਦੁਆਰਾ ਸਾਹਿਬ ਵਿਖੇ ਸਨੈਕਸ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ। ਜੇਤੂ ਗਰੁੱਪਾਂ ਨੂੰ ਟਰਾਫ਼ੀਆਂ ਦਿੱਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਖ਼ਾਲਸਾ ਕੇਅਰ ਫਾਉਂਡੇਸ਼ਨ ਪੰਜਾਬੀ ਸਕੂਲ ਅਤੇ ਉੱਜਲ ਦਿਦਾਰ ਫਾਉਂਡੇਸ਼ਨ ਵਲੋਂ ਭਾਸ਼ਣ ਮੁਕਾਬਲੇ 22 ਅਪ੍ਰੈਲ ਨੂੰ ਕਰਵਾਏ ਜਾਣਗੇ, ਜਿਸ ਦਾ ਪਹਿਲਾ ਰਾਉਂਡ ਕੇ.ਸੀ.ਐਫ. ਵਿਖੇ ਹੋਵੇਗਾ। ਬਾਕੀ ਥਾਵਾਂ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ