ਇੰਡਿਆਨਾ ਦੇ ਭਾਰਤੀ ਮੂਲ ਦੇ ਸਿੱਖ ਡਾਕਟਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਇੰਡਿਆਨਾ ਦੇ ਭਾਰਤੀ ਮੂਲ ਦੇ ਸਿੱਖ ਡਾਕਟਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਇੰਡਿਆਨਾ/ਬਿਊਰੋ ਨਿਊਜ਼ :
ਇੰਡਿਆਨਾ ਵਿਚ ਭਾਰਤੀ ਮੂਲ ਦੇ ਇਕ ਸਿੱਖ ਡਾਕਟਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਇੰਡਿਆਨਾ ਸਥਿਤ ਮੋਨਰੋ ਹਸਪਤਾਲ ਵਿਚ ਡਾਕਟਰ ਅਮਨਦੀਪ ਸਿੰਘ ਨੂੰ ਹਾਲ ਹੀ ਵਿਚ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਫੋਨ ‘ਤੇ ਇਕ ਸੁਨੇਹੇ ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਵੀ ਮਾਰ ਚੁੱਕਾ ਹੈ ਜੋ ਲੋਕ ਪਹਿਲਾਂ ਅਮਨਦੀਪ ਦੇ ਫੋਨ ਨੰਬਰ ਦੇ ਮਾਲਕ ਸਨ। ਇੰਡਿਆਨਾਪੋਲਿਸ ਸਥਿਤ ਸਿੱਖ ਸਿਆਸੀ ਐਕਸ਼ਨ ਕਮੇਟੀ ਨੇ ਇਕ ਬਿਆਨ ਵਿਚ ਦੱਸਿਆ ”ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਸਿੰਘ ਦੀ ਬਾਰੀ ਹੈ।” ਬਲੁਮਿੰਗਟਨ ਪੁਲੀਸ ਨੇ ਦੱਸਿਆ ਕਿ ਫੋਨ ਦਾ ਮਾਲਿਕ ਜ਼ਿਉਂਦਾ ਹੈ ਅਤੇ ਇਕ ਤੀਜੀ ਪਾਰਟੀ ਦੇ ਨੰਬਰ ਨੂੰ ਹੈਕ ਕਰ ਲਿਆ ਸੀ। ਸਿੰਘ ਨੇ ਦੱਸਿਆ ਕਿ ਸਥਾਨਕ ਪੁਲੀਸ ਘਟਨਾ ਦੀ ਜਾਂਚ ਨਸਲੀ ਕਾਰਨ ਤੋਂ ਪ੍ਰੇਰਿਤ ਝੂਠੀ ਧਮਕੀ ਦੇ ਤੌਰ ‘ਤੇ ਕਰ ਰਹੀ ਹੈ। ਭਾਰਤ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਾਲ 2003 ਤੋਂ ਸਿੰਘ ਅਮਰੀਕਾ ਵਿਚ ਰਹਿ ਰਿਹਾ ਸੀ। ਤਿੰਨ ਸਾਲ ਪਹਿਲਾਂ ਉਹ ਮੋਨਰੋ ਹਸਪਤਾਲ ਵਿਚ ਪ੍ਰਸ਼ਾਸਨਿਕ ਅਹੁਦੇ ‘ਤੇ ਇੰਡਿਆਨਾ ਆਇਆ ਸੀ।