ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਗਾਰੰਟੀ ਵਾਂਗ ਨਹੀਂ ਲੈਣਾ ਚਾਹੀਦਾ : ਬੇਰਾ

ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਗਾਰੰਟੀ ਵਾਂਗ ਨਹੀਂ ਲੈਣਾ ਚਾਹੀਦਾ : ਬੇਰਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਐਮੀ ਬੇਰਾ ਭਾਰਤ-ਅਮਰੀਕੀ ਰਿਸ਼ਤਿਆਂ ਦੇ ਭਵਿੱਖ ਬਾਰੇ ਆਸਵੰਦ ਹਨ ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਇਨ੍ਹਾਂ ਰਿਸ਼ਤਿਆਂ ਨੂੰ ਗਾਰੰਟੀ ਵਜੋਂ ਨਹੀਂ ਲੈਣਾ ਚਾਹੀਦਾ ਕਿਉਂਕਿ ਨਸਲੀ ਅਪਰਾਧ ਵਰਗੀਆਂ ਘਟਨਾਵਾਂ ਰਾਹੀਂ ਰਿਸ਼ਤਿਆਂ ਵਿੱਚ ਚਾਣਚੱਕ ਰੁਕਾਵਟ ਆਏਗੀ।
ਕੈਲੀਫੋਰਨੀਆ ਤੋਂ ਤੀਜੀ ਵਾਰ ਡੈਮੋਕਰੈਟਿਕ ਮੈਂਬਰ ਬਣੇ ਸ੍ਰੀ ਬੇਰਾ ਨੇ ਕਿਹਾ ਕਿ ਉਹ ਭਾਰਤ-ਅਮਰੀਕਾ ਰਿਸ਼ਤਿਆਂ ਪ੍ਰਤੀ ਕਾਫ਼ੀ ਆਸਵੰਦ ਹਨ ਪਰ ਅਸੀਂ ਇਨ੍ਹਾਂ ਰਿਸ਼ਤਿਆਂ ਨੂੰ ਗਾਰੰਟੀ ਵਜੋਂ ਨਹੀਂ ਲੈ ਸਕਦੇ। ਉਨ੍ਹਾਂ ਨਸਲੀ ਅਪਰਾਧਾਂ ਤੇ ਪਰਵਾਸ ਬਾਰੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਰਾਹ ਵਿੱਚ ਕਈ ਰੁਕਾਵਟਾਂ ਹਨ। ਉਨ੍ਹਾਂ ਕਿਹਾ ਕਿ ”ਭਾਰਤੀ-ਅਮਰੀਕੀ ਇਨ੍ਹਾਂ ਰਿਸ਼ਤਿਆਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਸਾਨੂੰ ਸਥਿਤੀ ਦਾ ਵਿਆਪਕ ਪਹਿਲੂ ਦੇਖਣਾ ਚਾਹੀਦਾ ਹੈ।” ਉਹ ਇੱਥੇ ‘ਅਮਰੀਕਾ-ਭਾਰਤ ਫਰੈਂਡਸ਼ਿਪ ਕੌਂਸਲ’ ਤੇ ‘ਅਮਰੀਕਾ-ਭਾਰਤ ਬਿਜ਼ਨਸ ਕੌਂਸਲ’ ਵੱਲੋਂ ਕੈਪੀਟਲ ਵਿਜ਼ਿਟਰ ਸੈਂਟਰ ਵਿੱਚ ਕਰਵਾਏ ਸਮਾਰੋਹ ਵਿੱਚ ਬੋਲ ਰਹੇ ਸਨ।