ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਕੈਲੀਫੋਰਨੀਆ ਵਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ

ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਕੈਲੀਫੋਰਨੀਆ ਵਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ

ਦਵਿੰਦਰ ਦਮਨ ਦੇ ਨਾਟਕ ‘ਬਾਬਾ ਬੰਦਾ ਸਿੰਘ ਬਹਾਦਰ’ ਦਾ ਸਫਲ ਮੰਚਨ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ
ਕੈਲੀਫੋਰਨੀਆ ਦੀਆਂ ਤਿੰਨ ਜਥੇਬੰਦੀਆਂ ਨੇ ਇਕ ਰਾਏ ਬਣਾਉਂਦਿਆਂ ਵੱਖ ਵੱਖ ਸ਼ਹਿਰਾਂ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਕਰਵਾਇਆ। ‘ਇੰਡੋ ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਆਫ਼ ਬੇ-ਏਰੀਆ’ ਨੇ ਸੈਨਹੋਜ਼ੇ ਵਿਚ, ‘ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਕੈਲੀਫੋਰਨੀਆ’ ਨੇ ਸੈਕਰਾਮੈਂਟੋ ਵਿਚ ਅਤੇ ‘ਇੰਡੀਅਨ ਐਜੂਕੇਸ਼ਨ ਐਂਡ ਕਲਚਰਲ ਆਰਗੇਨਾਈਜੇਸ਼ਨ ਆਫ਼ ਯੂਬਾ ਸਿਟੀ’ ਨੇ ਯੂਬਾ ਸਿਟੀ ਵਿਚ ਨਾਟਕ ਮੇਲਾ ਕਰਵਾਇਆ। ਲੇਖਕ ਤੇ ਫਿਲਮਸਾਜ਼ ਦਵਿੰਦਰ ਦਮਨ ਵਲੋਂ ‘ਬਾਬਾ ਬੰਦਾ ਸਿੰਘ ਬਹਾਦਰ’ ਦੀ ਜੀਵਨੀ ‘ਤੇ ਆਧਾਰਤ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਪ੍ਰੋਗਰੈਸਿਵ ਆਰਟ ਐਸੋਸੀਏਸ਼ਨ ਆਫ਼ ਅਲਬਰਟਾ’ ਦੀ ਟੀਮ ਵਲੋਂ ਖੇਡਿਆ ਗਿਆ।
‘ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਕੈਲੀਫੋਰਨੀਆ ਨੇ ‘ਪਰਫਾਰਮਿੰਗ ਆਰਟ ਸੈਂਟਰ ਸ਼ੈਲਡਨ ਹਾਈ ਸਕੂਲ ਸੈਕਰਾਮੈਂਟੋ’ ਵਿਚ ਗ਼ਦਰੀ ਬਾਬਿਆਂ ਦੀ ਯਾਦ ਵਿਚ ਜੋ ਮੇਲਾ ਕਰਵਾਇਆ ਗਿਆ, ਉਸ ਵਿਚ ਵਿਸ਼ੇਸ਼ ਤੌਰ ‘ਤੇ ਸਰੀ (ਕੈਨੇਡਾ) ਤੋਂ ਸ. ਨਿਰਮਲ ਸ਼ਰਮਾ ਮੁੱਖ ਬੁਲਾਰੇ ਸਨ। ਇਨ੍ਹਾਂ ਤੋਂ ਇਲਾਵਾ ਯੂ.ਕੇ. ਤੋਂ ਰੂਪ ਦਵਿੰਦਰ ਕੌਰ ਅਤੇ ਅਸ਼ੋਕ ਭਰਾ ਨੂੰ ਵਾਰੋ-ਵਾਰੀ ਬੁਲਾਉਣ ਤੋਂ ਪਹਿਲਾਂ ਸਟੇਜ ਦੀ ਸੇਵਾ ਨਿਭਾਅ ਰਹੀ ਬੀਬੀ ਆਸ਼ਾ ਸ਼ਰਮਾ ਨੇ ਸਭ ਨੂੰ ਮੇਲੇ ਅਤੇ ਨਵੇਂ ਸਾਲ ਦੀ ਹਾਰਦਿਕ ਵਧਾਈ ਦਿੱਤੀ। ਇਸ ਮਗਰੋਂ ਸੰਸਥਾ ਦੇ ਜਨਰਲ ਸਕੱਤਰ ਸ. ਜਗਜੀਤ ਸਿੰਘ ਕੰਧੋਲਾ ਨੇ ਪ੍ਰਧਾਨਗੀ ਮੰਡਲ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਗੀਤ ਗਾਇਆ ਅਤੇ ਇਸ ਮਗਰੋਂ ਗਾÎਿÂਕ ਅਨੂਪ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਬੋਹਰਾ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਗੀਤ ਗਾਏ। ਡਾ. ਗੁਰੂਮੇਲ ਸਿੱਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਸ. ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਹੋਰਨਾਂ ਸ਼ਹੀਦਾਂ ਨੂੰ ਵੀ ਓਨਾ ਹੀ ਯਾਦ ਰੱਖਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਨਾਲ ਹੀ ਸ਼ਹੀਦ ਹੋਏ ਸਨ ਅਤੇ ਉਨ੍ਹਾਂ ਬਾਰੇ ਵੀ ਓਨਾ ਹੀ ਲਿਖਣ ਦੀ ਜ਼ਰੂਰਤ ਹੈ। ਸ੍ਰੀ ਮੁਲਖ ਰਾਜ ਸ਼ਰਮਾ ਨੇ ਗ਼ਦਰੀ ਬਾਬਿਆਂ ਨੂੰ ਯਾਦ ਕਰਦਿਆਂ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਜੋ ਵੀ ਅਸੀਂ ਇੱਥੇ ਇਕੱਤਰ ਹੋਏ ਹਾਂ, ਇਹ ਸਭ ਉਨ੍ਹਾਂ ਗ਼ਦਰੀ ਬਾਬਿਆਂ ਦੀ ਆਪਣੇ ਮੁਲਕ ਨੂੰ ਆਜ਼ਾਦ ਕਰਾਉਣ ਦੀਆਂ ਲਾਸਾਨੀ ਕੁਰਬਾਨੀਆਂ ਦਾ ਸਿੱਟਾ ਹੈ।
ਉਚੇਚੇ ਤੌਰ ‘ਤੇ ਪੁੱਜੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਨੇ ਸਰੋਤਿਆਂ ਨਾਲ ਆਪਣੀ ਸਾਂਝ ਪਾਉਂਦਿਆਂ ਹਾਰਦਿਕ ਵਧਾਈ ਦਿੱਤੀ। ਡਾ. ਜਸਬੀਰ ਸਿੰਘ ਗਿੱਲ ਨੇ ਵੀ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੁਰਜੀਤ ਸਿੰਘ ਅਟਵਾਲ, ਜੈਸੀ ਅਟਵਾਲ, ਰਣਵੀਰ ਸਿੰਘ ਸੰਧੂ ਮੰਡੇਰਾ, ਮਲਕੀਤ ਸਿੰਘ ਸੰਧੂ, ਅਵਤਾਰ ਸਿੰਘ ਤਾਰੀ, ‘ਦੇਸ਼ ਦੁਆਬਾ’ ਦੇ ਮੁੱਖ ਸੰਪਾਦਕ ਪ੍ਰੇਮ ਕੁਮਾਰ ਚੁੰਬਰ, ਹਰਭਜਨ ਸਿੰਘ ਸਹੋਤਾ, ਬਹਾਦਰ ਸਿੰਘ ਚੀਮਾ, ਅਮਰੀਕ ਸਿੰਘ ਖੁੰਡਲੀਆਂ, ਅਜੀਤ ਸਿੰਘ ਸਰਪੰਚ (ਸਿੰਬਲ ਮਜਾਰਾ), ਮਹਿੰਦਰ ਸਿੰਘ ਢਾਅ, ਮੱਖਣ ਸਿੰਘ ਬਾਸੀ, ਨਛੱਤਰ ਸਿੰਘ ਸਰਾਂ, ਮਹਿੰਦਰ ਸਿੰਘ ਸਰਾਂ, ਸੁਰਿੰਦਰ ਸਿੰਘ ਮੰਡਾਲੀ, ਚੀਨਾ ਜਿਊਲਰਜ਼, ਜੈਸੀ ਅਟਵਾਲ (ਅਟਾਰਨੀ ਐਟ ਲਾਅ) ਅਤੇ ਸ਼ਿੰਗਾਰਾ ਰਾਮ ਵੀ ਸ਼ਾਮਲ ਸਨ।