ਭਾਰਤ ਤੇ ਅਮਰੀਕਾ ਅਤਿਵਾਦ ਦੇ ਟਾਕਰੇ ਲਈ ਇੱਕਮੁਠ

ਭਾਰਤ ਤੇ ਅਮਰੀਕਾ ਅਤਿਵਾਦ ਦੇ ਟਾਕਰੇ ਲਈ ਇੱਕਮੁਠ

*ਦੋਵਾਂ ਮੁਲਕਾਂ ਦੀ ਸਾਂਝ ਪੂਰੀ ਦੁਨੀਆ ਨੂੰ ਵਾਸਤੇ ਲਾਹੇਵੰਦ:ਮੋਦੀ 
* ਪਰਵਾਸੀ ਭਾਰਤੀਆਂ ਦਾ ਦੇਸ਼ ਲਈ ਵੱਡਾ ਯੋਗਦਾਨ

This handout photograph from the Indian Press Information Bureau (PIB) taken on June 25, 2017 shows Indian Prime Minister Narendra Modi attending a reception to meet members of the Indian community in the United States, in Washington DC on June 25, 2017. Donald Trump hosts Indian Prime Minister Narendra Modi on June 26 for a first tete-a-tete aimed at building a personal rapport in spite of very real divergences between the two leaders, whether on climate change or immigration.  / AFP PHOTO / PIB / - / RESTRICTED TO EDITORIAL USE - MANDATORY CREDIT "AFP PHOTO / PIB" - NO MARKETING NO ADVERTISING CAMPAIGNS - DISTRIBUTED AS A SERVICE TO CLIENTS

ਕੈਪਸ਼ਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਤੋਂ ਪਹਿਲਾਂ ਇਕੱਤਰ ਲੋਕਾਂ ਦੀਆਂ ਸ਼ੁਭਕਾਮਨਾਵਾਂ ਕਬੂਲਦੇ ਹੋਏ। 

ਵਾਸ਼ਿੰਗਟਨ/ਬਿਊਰੋ ਨਿਊਜ਼:
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਨੂੰ ‘ਨਿਰਵਿਵਾਦ’ ਤਰਕ ‘ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਮੁਲਕ ਦੁਨੀਆਂ ਨੂੰ ਦਹਿਸ਼ਤਗਰਦੀ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗ਼ੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਤੋਂ ਬਚਾਉਣ ਦੇ ਚਾਹਵਾਨ ਹਨ। ਉਨ੍ਹਾਂ ਇਹ ਗੱਲ ਅਮਰੀਕੀ ਅਖ਼ਬਾਰ ‘ਵਾਲ ਸਟਰੀਟ ਜਰਨਲ’ ਵਿੱਚ ਛਪੇ ਆਪਣੇ ਲੇਖ ਵਿੱਚ ਕਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਬਹੁਤ ਹੀ ਮਜ਼ਬੂਤ ਭਾਈਵਾਲੀ ਪੈਦਾ ਹੋ ਰਹੀ ਹੈ।
ਅਮਰੀਕੀ ਸਦਰ ਡੋਲਨਡ ਟਰੰਪ ਨਾਲ ਆਪਣੀ ਪਲੇਠੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਲਿਖਿਆ ਕਿ ਇਕ ਬੇਯਕੀਨੀ ਵਾਲੇ ਆਰਥਿਕ ਵਰਤਾਰੇ ਦੌਰਾਨ ਭਾਰਤ ਅਤੇ ਅਮਰੀਕਾ ਆਪਸ ਵਿੱਚ ਮਿਲ ਕੇ ਚੱਲਣ ਵਾਲੇ ਵਿਕਾਸ ਤੇ ਨਵੀਆਂ ਕਾਢਾਂ ਦੇ ਵਾਹਕ ਹਨ। ਉਨ੍ਹਾਂ ਵਾਸ਼ਿੰਗਟਨ ਦੀ ਆਪਣੀ ਪਿਛਲੀ ਫੇਰੀ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਉਸ ਵਕਤ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਨੇ ‘ਇਤਿਹਾਸ ਦੀ ਝਿਜਕ’ ਨੂੰ ਪਾਰ ਪਾ ਲਿਆ ਹੈ।

ਅਮਰੀਕੀ ਮੰਤਰੀਆਂ ਨਾਲ ਮੋਦੀ ਦੀਆਂ ਮੀਟਿੰਗਾਂ
ਵਾਸ਼ਿੰਗਟਨ: ਅਮਰੀਕਾ ਵੱਲੋਂ ਭਾਰਤ ਨੂੰ 22 ਗਾਰਡੀਅਨ ਡਰੋਨ ਵੇਚੇ ਜਾਣ ਦੀ ਚਰਚਾ ਦੌਰਾਨ ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ। ੲਿਸ ਮੌਕੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਹਾਜ਼ਰ ਸਨ। ਗ਼ੌਰਤਲਬ ਹੈ ਕਿ ਡਰੋਨਾਂ ਦੇ ਦੋ ਤੋਂ ਤਿੰਨ ਅਰਬ ਡਾਲਰ ਦੇ ਇਸ ਸੌਦੇ ਦਾ ਹਾਲੇ ਰਸਮੀ ਐਲਾਨ ਨਹੀਂ ਕੀਤਾ ਗਿਆ। ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਪਰਵਾਸੀ ਭਾਰਤੀਆਂ ਨਾਲ ਮਿਲਣੀ
ਇਸੇ ਦੌਰਾਨ ਵਾਸ਼ਿੰਗਟਨ ਦੇ ਉਪਨਗਰੀ ਖੇਤਰ ਵਰਜੀਨੀਆ ਵਿੱਚ ਆਪਣੇ ਸਵਾਗਤ ਲਈ ਇਕੱਠੇ ਹੋਏ ਕਰੀਬ 600 ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ‘ਦਹਿਸ਼ਤਗਰਦੀ ਦੇ ਖ਼ਤਰੇ’ ਬਾਰੇ ਭਾਰਤ ਸਾਰੀ ਦੁਨੀਆਂ ਨੂੰ ਸਮਝਾਉਣ ਵਿੱਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਭਾਰਤ ਵੱਲੋਂ  ਦਹਿਸ਼ਤਗਰਦਾਂ ਖ਼ਿਲਾਫ਼ ਪਾਕਿਸਤਾਨ ਵਿੱਚ ਕੀਤੀ ਗਈ ਸਰਜੀਕਲ ਸਟਰਾਈਕ ਉਤੇ ਕਿਸੇ ਵੀ ਮੁਲਕ ਨੇ ਇਤਰਾਜ਼ ਨਹੀਂ ਕੀਤਾ।
ਉਨ੍ਹਾਂ ਇਸ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ‘ਚ ਆਪਣੀ ਸਰਕਾਰ ਦੀ ਕਾਮਯਾਬੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਬੀਤੇ ਤਿੰਨ ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ‘ਤੇ ‘ਇਕ ਵੀ ਦਾਗ਼’ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਿਛਲੀਆਂ ਸਰਕਾਰਾਂ ਦੇ ਸੱਤਾ ਤੋਂ ਬਾਹਰ ਹੋਣ ਲਈ ਭ੍ਰਿਸ਼ਟਾਚਾਰ ਇਕ ਵੱਡਾ ਕਾਰਨ ਸੀ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਵੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਮੰਤਰਾਲੇ ਨੇ ਦੁਨੀਆਂ ਭਰ ਵਿੱਚ ਕਿਤੇ ਵੀ ਮੁਸੀਬਤ ਵਿੱਚ ਫਸੇ ਭਾਰਤੀਆਂ ਦੀ ਮੱਦਦ ਵਾਸਤੇ ਸੋਸ਼ਲ ਮੀਡੀਆ ਦੀ ਅਸਰਦਾਰ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ, ”ਸੋਸ਼ਲ ਮੀਡੀਆ ਬਹੁਤ ਤਾਕਤਵਰ ਬਣ ਗਿਆ ਹੈ।੩ ਵਿਦੇਸ਼ ਮੰਤਰਾਲੇ ਅਤੇ ਸੁਸ਼ਮਾ ਸਵਰਾਜ ਨੇ ਇਸ ਗੱਲ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ ਕਿ ਕਿਵੇਂ ਕੋਈ ਵਿਭਾਗ ਇਸ ਦੀ ਵਰਤੋਂ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ।” ਉਨ੍ਹਾਂਂ ਅਮਰੀਕਾ ਵਿਚਲੇ ਭਾਰਤੀਆਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਸਮਾਗਮ ਵਿੱਚ ਜੁੜੇ ਭਾਰਤੀਆਂ ਨੇ ਵੀ ਇਸ ਮੌਕੇ ਸ੍ਰੀ ਮੋਦੀ ਤੇ ਸ੍ਰੀ ਟਰੰਪ ਦੀ ਅਗਵਾਈ ਹੇਠ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਹੋਰ ਮਜ਼ਬੂਤ ਹੋਣ ਦਾ ਭਰੋਸਾ ਜ਼ਾਹਰ ਕੀਤਾ। ਰਵਾਇਤੀ ਪੁਸ਼ਾਕਾਂ ਵਿੱਚ ਸਜੇ ਭਾਰਤੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਮੌਜੂਦ ਕਰੀਬ 10 ਲੱਖ ਭਾਰਤੀ ਭਾਈਚਾਰਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਅਹਿਮ ਰੋਲ ਨਿਭਾ ਸਕਦਾ ਹੈ। ਸਮਾਗਮ ਵਿੱਚ  ਭਾਵੇਂ 600 ਦੇ ਕਰੀਬ ਭਾਰਤੀਆਂ ਨੇ ਸ਼ਿਰਕਤ ਕੀਤੀ ਪਰ ਇਹ ਗਿਣਤੀ ਸ੍ਰੀ ਮੋਦੀ ਦੇ ਸਵਾਗਤ ਲਈ 2014 ਵਿੱਚ ਮੈਡੀਸਨ ਸਕੁਏਅਰ ਗਾਰਡਨ ਵਿੱਚ ਹੋਈ ਕਰੀਬ 18 ਹਜ਼ਾਰ ਦੀ ਇਕੱਤਰਤਾ ਦੇ ਮੁਕਾਬਲੇ ਕਿਤੇ ਘੱਟ ਸੀ।