ਸੋਸ਼ਲ ਨੈੱਟਵਰਕਿੰਗ : ਟਰੰਪ ਦੀ ਚੋਣ ਤਾਂ ਮਹਿਜ਼ ਉਦਾਹਰਣ

ਸੋਸ਼ਲ ਨੈੱਟਵਰਕਿੰਗ : ਟਰੰਪ ਦੀ ਚੋਣ ਤਾਂ ਮਹਿਜ਼ ਉਦਾਹਰਣ

ਅਮਰੀਕੀ ਚੋਣਾਂ ਦੇ ਨਤੀਜਿਆਂ ਨੇ ਦੁਨੀਆ ਨੂੰ ਸੋਸ਼ਲ ਨੈੱਟਵਰਕਿੰਗ ‘ਤੇ ਮੁੜ ਵਿਚਾਰ ਕਰਨ ‘ਤੇ ਮਜਬੂਰ ਕਰ ਦਿੱਤਾ ਹੈ। ਸਾਰੇ ਵਿਸ਼ਲੇਸ਼ਣਾਂ ਨੂੰ ਝੂਠਾ ਦੱਸਣ ਵਾਲੇ ਨਤੀਜਿਆਂ ਪਿਛੇ ਵਾਕਿਆ ਹੀ ਸੋਸ਼ਲ ਮੀਡੀਆ ਦੀ ਭੂਮਿਕਾ ਰਹੀ, ਇਸ ‘ਤੇ ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ। ਇਕ ਵੱਡਾ ਕਾਰਨ ਝੂਠੀਆਂ ਖ਼ਬਰਾਂ ਦਾ ਸਾਹਮਣੇ ਆਉਣਾ ਹੈ, ਜੋ ਸੋਸ਼ਲ ਮੀਡੀਆ ‘ਤੇ ਆਮ ਗੱਲ ਹੈ। ਮੁੱਖ ਕੰਪਨੀਆਂ ਨੇ ਉਨ੍ਹਾਂ ਨਾਲ ਸਿੱਝਣ ਦੀ ਰਣਨੀਤੀ ਬਣਾ ਲਈ ਹੈ ਪਰ ਉਸ ਦਾ ਜ਼ੋਰਦਾਰ ਅਸਰ ਦੁਨੀਆ ਭਰ ਵਿਚ ਦਿਖਾਈ ਦੇ ਰਿਹਾ ਹੈ। ਉਸ ਕਾਰਨ ਵੱਡੇ ਫ਼ੈਸਲੇ ਬਦਲ ਰਹੇ ਹਨ। ਇਹ ਸਥਿਤੀ ਖ਼ਤਰਨਾਕ ਹੈ। ਜਾਣੋ ਕਿਉਂ?
ਫਰਹਾਦ ਮੰਜੂ
ਅਮਰੀਕੀ ਰਾਸ਼ਟਰਪਤੀ ਦੀ ਚੋਣ ਨਤੀਜਿਆਂ ਨੂੰ ਲੈ ਕੇ ਸਿਲੀਕਾਨ ਵੈਲੀ ਦੀਆਂ ਟੈਕਨਾਲੋਜੀ ਕੰਪਨੀਆਂ ਨਿਸ਼ਾਨੇ ‘ਤੇ ਹਨ। ਦੋਸ਼ ਹੈ ਕਿ ਉਨ੍ਹਾਂ ਕਾਰਨ ਚੋਣ ਨਤੀਜਿਆਂ ‘ਤੇ ਅਸਰ ਪਿਆ। ਸਿਲੀਕਾਨ ਵੈਲੀ ਵਿਚ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਆਨ ਲਾਈਨ ਵਰਲਡ ਵਿਚ ਵੱਡੇ ਪੱਧਰ ‘ਤੇ ‘ਫੇਕ ਖ਼ਬਰਾਂ’ ਦਾ ਪ੍ਰਸਾਰਣ ਹੋਇਆ ਤੇ ਉਸੇ ਕਾਰਨ ਚੋਣਾਂ ਦੇ ਇਹ ਨਤੀਜੇ ਆਏ। ਸਿੱਟੇ ਵਜੋਂ ਗੂਗਲ ਅਤੇ ਫੇਸਬੁੱਕ ਨੇ ਆਨ ਲਾਈਨ ਇਸ਼ਤਿਹਾਰੀ ਨੀਤੀਆਂ ਵਿਚ ਬਦਲਾਅ ਕੀਤਾ ਹੈ। ਉਸ ਤਹਿਤ ਅਜਿਹੀਆਂ ਸਾਈਟਾਂ ਨੂੰ ਹਟਾ ਦਿੱਤਾ ਜਾਵੇਗਾ, ਜੋ ਜਾਅਲੀ ਖ਼ਬਰਾਂ ਨਾਲ ਝੂਠ ਦਾ ਪ੍ਰਚਾਰ ਕਰਕੇ ਕਮਾਈ ਕਰਦੀਆਂ ਹਨ।   ਇਹ ਬਹੁਤ ਸਾਰਥਕ ਕਦਮ ਹੈ, ਭਾਵੇਂ ਹੀ ਦੇਰ ਨਾਲ ਉਠਾਇਆ ਗਿਆ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇੰਟਰਨੈੱਟ ਕਾਰਨ ਸਚਾਈ ਨੂੰ ਲੈ ਕੇ ਸਾਡੀ ਸਮੂਹਕ ਸਮਝ ਕਮਜ਼ੋਰ ਪੈ ਗਈ ਹੈ। ਨਿਸਚਤ ਹੀ ਇਸ ਤਰ੍ਹਾਂ ਦਾ ਰੁਝਾਨ ਰੋਕਣ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ।
ਫੇਕ ਨਿਊਜ਼ ਖ਼ਿਲਾਫ਼ ਜਾਂਚ ਜੇਕਰ ਬੰਦ ਕਰ ਦਿੱਤੀ ਗਈ, ਤਾਂ ਇਹ ਬਹੁਤ ਵੱਡੀ ਗ਼ਲਤੀ ਹੋਵੇਗੀ। ਸੱਚ ਤਾਂ ਇਹ ਹੈ ਕਿ ਫੇਕ ਨਿਊਜ਼ ਦੇ ਖ਼ਤਰੇ ਉਨੇ ਘੱਟ ਨਹੀਂ ਹਨ, ਜੋ ਦਿਖਾਈ ਦੇ ਰਹੇ ਹਨ। ਇਹ ਤਾਂ ਅੰਸ਼ ਮਾਤਰ ਹੈ। ਫੇਕ ਨਿਊਜ਼ ਦਾ ਬੁਰਾ ਅਸਰ ਪੂਰੀ ਦੁਨੀਆ ‘ਤੇ ਦਿਖਾਈ ਦੇਣ ਲੱਗਾ ਹੈ। ਲੱਖਾਂ-ਕਰੋੜਾਂ-ਅਰਬਾਂ ਲੋਕ ਫੇਸਬੁੱਕ, ਵਾਟਸਐਪ, ਟਵਿੱਟਰ, ਵੀਚੈਟ, ਇੰਸਟਾਗਰਾਮ ਅਤੇ ਵੀਬੋ ਵਰਗੀਆਂ ਸੇਵਾਵਾਂ ਨਾਲ ਚਿਪਕੇ ਹੋਏ ਹਨ। ਇਸ ਦੌਰ ਵਿਚ ਸੋਸ਼ਲ ਮੀਡੀਆ ਤੇਜ਼ੀ ਨਾਲ ਵਧਦਾ ਹੋਇਆ ਸਭ ਤੋਂ ਸ਼ਕਤੀਸ਼ਾਲੀ ਸਭਿਆਚਾਰਕ ਤੇ ਸਿਆਸੀ ਤਾਕਤ ਬਣ ਕੇ ਉਭਰਿਆ ਹੈ।
ਦੁਨੀਆ ਭਰ ਵਿਚ ਡੋਨਾਲਡ ਟਰੰਪ ਦੀ ਚੋਣ ਦਾ ਉਦਾਹਰਣ ਸ਼ਾਇਦ ਹੁਣ ਤਕ ਦਾ ਸਭ ਤੋਂ ਸਖ਼ਤ ਉਦਾਹਰਣ ਹੈ। ਸੋਸ਼ਲ ਨੈੱਟਵਰਕਿੰਗ ਕਾਰਨ ਸਮਾਜ ਦੇ ਮੌਲਿਕ ਬਦਲਾਅ ਵਿਚ ਮਦਦ ਮਿਲ ਰਹੀ ਹੈ। ਉਸ ਕਾਰਨ ਸਿਆਸਤ ਨਾਲ ਜੁੜੇ ਫੰਡ-ਰੇਜ਼ਿੰਗ ਅਤੇ ਇਸ਼ਤਿਹਾਰ ਵਰਗੇ ਰਵਾਇਤੀ ਕੰਮ ਵਿਗੜਨ ਲੱਗੇ ਹਨ ਕਿਉਂਕਿ ਲੋਕਾਂ ‘ਤੇ ਉਸ ਦਾ ਸਿੱਧਾ ਅਸਰ ਹੁੰਦਾ ਹੈ। ਮਹੱਤਵਪੂਰਨ ਇਹ ਹੈ ਕਿ ਇਹ ਸੇਵਾ ਲੋਕਾਂ ਨੂੰ ਇਕ-ਦੂਸਰੇ ਨਾਲੋਂ ਬਹੁਤ ਵੱਧ ਆਸਾਨੀ ਨਾਲ ਗੱਲ ਕਰਨ ਦੀ ਛੋਟ ਪ੍ਰਦਾਨ ਕਰਦੀ ਹੈ। ਇਸ ਕਾਰਨ ਹਾਸ਼ੀਏ ‘ਤੇ ਪਏ ਸਮੂਹ ਜਾਂ ਵਿਅਕਤੀ ਵੀ ਹੈਰਾਨੀਜਨਕ ਢੰਗ ਨਾਲ ਪ੍ਰਭਾਵਸ਼ਾਲੀ ਨਜ਼ਰ ਆਉਂਦੇ ਹਨ। ਇਹ ਇਕ ਤਰ੍ਹਾਂ ਦਾ ਸਮਾਜਕ ਬਦਲਾਅ ਵਿਆਪਕ ਖੇਤਰ ਵਿਚ ਫੈਲ ਚੁੱਕਾ ਹੈ। ਅਮਰੀਕਾ ਤੋਂ ਲੈ ਕੇ ਬਰਤਾਨੀਆ, ਬਰਤਾਨੀਆ ਤੋਂ ਆਈ.ਐਸ. ਅਤੇ ਆਈ.ਐਸ. ਤੋਂ ਰੂਸ ਤੇ ਪੂਰਬੀ ਯੂਰਪ ਦੇ ਹੈਕਰਾਂ ਤੱਕ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਆਪਣੇ ਆਪਣੇ ਤਰੀਕੇ ਨਾਲ ਇਸ ਦੀ ਵਰਤੋਂ ਹੋ ਰਹੀ ਹੈ, ਜਿਸ ਦੇ ਸਿੱਟੇ ਬਿਲਕੁਲ ਸਾਹਮਣੇ ਹਨ।
ਵਿਸ਼ਵੀ ਖ਼ਤਰਿਆਂ ‘ਤੇ ਖੋਜ ਕਰਨ ਵਾਲੀ ਫਰਮ ‘ਯੂਰੇਸ਼ੀਆ ਗਰੁੱਪ’ ਦੇ ਮੁਖੀ ਇਆਨ ਬਰੇਮਰ ਕਹਿੰਦੇ ਹਨ-ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਕਰੋੜਾਂ-ਅਰਬਾਂ ਲੋਕ ਸਰਗਰਮ ਹਨ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਯਥਾਸਥਿਤੀਆਂ ਤੋਂ ਖ਼ੁਸ਼ ਨਹੀਂ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦੀ ਸਰਕਾਰ ਸੱਤਾਵਾਦੀ ਹੋ ਗਈ ਹੈ।
ਡੋਨਾਲਡ ਟਰੰਪ ਦੀ ਜਿੱਤ ਪਿਛੇ ਕਈ ਕਾਰਨ ਹਨ-ਉਦਯੋਗਾਂ ਦੀ ਮੌਜੂਦਾ ਹਾਲਤ ਅਤੇ ਅਰਥ ਵਿਵਸਥਾ ਨੂੰ ਲੈ ਕੇ ਮੱਧ ਵਰਗ ਦੀ ਚਿੰਤਾ, ਦੇਸ਼ ਨੂੰ ਲੈ ਕੇ ਲੋਕਾਂ ਦੀ ਭਾਵਨਾ ਵਿਚ ਬਦਲਾਅ, ਨਸਲਵਾਦ ਦੇ ਨਾਅਰੇ, ਅਪਰਵਾਸੀਆਂ ਖ਼ਿਲਾਫ਼ ਨਫ਼ਰਤ ਦਾ ਵਾਤਾਵਰਣ ਅਤੇ ਲਿੰਗਕ ਭੇਦਭਾਵ ਪੂਰੀਆਂ ਚੋਣਾਂ ਦੇ ਵਾਤਾਵਰਣ ਵਿਚ ਛਾਇਆ ਰਿਹਾ। ਟਰੰਪ ਨੇ ਖ਼ੁਦ ’60 ਮਿੰਟ’ ਦੀ ਇੰਟਰਵਿਊ ਵਿਚ ਸਵੀਕਾਰਿਆ ਕਿ ਇਸ ਦੌੜ ਵਿਚ ਸੋਸ਼ਲ ਮੀਡੀਆ ਭੂਮਿਕਾ ਨਿਰਧਾਰਤ ਕਰ ਰਿਹਾ ਹੈ। ਆਖ਼ਰਕਾਰ ਟਰੰਪ ਨੇ ਦੁਨੀਆ ਭਰ ਦੇ ਸਿਆਸੀ ਪੰਡਤਾਂ ਨੂੰ ਝੂਠਾ ਸਿੱਧ ਕਰ ਦਿੱਤਾ। ਇਸ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਆਨ ਲਾਈਨ ਟੀਮ ਨੂੰ ਛੱਡ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਿਆਸੀ ਵਿਵਸਥਾ ਤੋਂ ਅਲੱਗ ਥਲੱਗ ਕਰ ਦਿੱਤਾ ਗਿਆ ਸੀ। ਨਵੀਂ ਟੈਕਨਾਲੋਜੀ ਵਿਚ ਲੋਕ ਏਨੇ ਸਮਰਥ ਹਨ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਕਰਨ ਦਾ ਅਧਿਕਾਰ ਹੈ। ਬਰੇਮਰ ਹੁਣ ਕਹਿੰਦੇ ਹਨ-ਜੇਕਰ ਸੋਸ਼ਲ ਮੀਡੀਆ ਅਜਿਹਾ ਨਹੀਂ ਹੁੰਦਾ, ਤਾਂ ਟਰੰਪ ਜਿੱਤ ਨਹੀਂ ਸਨ ਸਕਦੇ। ਫੇਸਬੁੱਕ ਦੀ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਲੋਕ ਉਮੀਦ ਮੁਤਬਕ ਦੁਨੀਆ ਦੇਖਣਾ ਪਸੰਦ ਕਰਦੇ ਹਨ। ਇਹ ਸਮਾਂ ਹੈ ਉਨ੍ਹਾਂ ਸੋਸ਼ਲ ਨੈੱਟਵਰਕਾਂ ਦੀ ਪਛਾਣ ਕਰਨ ਦਾ, ਜੋ ਦੁਨੀਆ ਅੱਡ ਕਰਨ ਵਾਲੀ ਤਾਕਤ ਬਣ ਕੇ ਉਭਰ ਰਹੇ ਹਨ। ਇਸ ਵਿਚ ਹੈਰਾਨੀ ਨਹੀਂ ਕਿ ਅਸੀਂ ਕਲਪਨਾਵਾਂ ਨਾਲ ਭਰੀ ਦੁਨੀਆ ਵਿਚ ਜਿਉ ਰਹੇ ਹਾਂ ਤੇ ਉਸ ਕਲਪਨਾ ਨੂੰ ਸੋਸ਼ਲ ਮੀਡੀਆ ਰਾਹੀਂ ਫ਼ੈਲਾਇਆ ਜਾ ਰਿਹਾ ਹੈ। ਸੋਸ਼ਲ ਨੈੱਟਵਰਕਿੰਗ ‘ਤੇ ਅਧਿਐਨ ਕਰਨ ਵਾਲੇ ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਕਲੇ ਸ਼ਿਰਕੀ ਕਹਿੰਦੇ ਹਨ-ਸੋਸ਼ਲ ਨੈੱਟਵਰਕ ਲੋਕਾਂ ਵਿਚਾਲੇ ਹਰ ਤਰ੍ਹਾਂ ਦੇ ਸੰਵਾਦ ਸਾਹਮਣੇ ਰੱਖਦਾ ਹੈ। ਇਸ ਤਰ੍ਹਾਂ ਉਹ ਵੱਧ ਸਮਰੱਥਾਵਾਨ ਬਣਦੇ ਹਨ। ‘ਜਦ ਟੈਕਨਾਲੋਜੀ ਉਕਾਊ ਹੋ ਜਾਂਦੀ ਹੈ, ਉਦੋਂ ਸਮਾਜਿਕ ਪ੍ਰਭਾਵ ਰੋਚਕ ਹੋ ਜਾਂਦੇ ਹਨ।’ ਆਉਣ ਵਾਲੇ ਦੌਰ ਵਿਚ ਸੰਭਵ ਹੈ ਕਿ ਸਾਨੂੰ ਹੋਰ ਵਧੇਰੇ ਨਾਪਸੰਦ ਉਮੀਦਵਾਰ ਅਤੇ ਨੀਤੀ ਨਿਰਧਾਰਕ ਦੇਖਣ ਨੂੰ ਮਿਲਣ, ਜੋ ਪਹਿਲਾਂ ਕਦੇ ਨਹੀਂ ਹੋਏ। ਦੇਖਣਾ ਹੋਵੇਗਾ ਕਿ ਹੋਣ ਵਾਲੀਆਂ ਅਣਕਿਆਸੀਆਂ ਘਟਨਾਵਾਂ ਤੇ ਉਨ੍ਹਾਂ ਦੇ ਨਤੀਜੇ ਕਿਵੇਂ ਦੇ ਹੋਣਗੇ। ਜ਼ਾਹਰਾ ਤੌਰ ‘ਤੇ ਅਸੀਂ ਅਜਿਹੇ ਉਮੀਦਵਾਰ ਹੋਰ ਮਿਲਣ ਵਾਲੇ ਹਨ ਤੇ ਉਨ੍ਹਾਂ ਦੇ ਰੋਚਕ ਸਮਾਜਿਕ ਪ੍ਰਭਾਵ ਵੀ। ਡੋਨਾਲਡ ਟਰੰਪ ਤਾਂ ਆਈਸਬਰਗ ਦਾ ਇਕ ਸਿਰਾ ਮਾਤਰ ਹੈ, ਅੱਗੇ ਦੇ ਰੋਚਕ ਸਮੇਂ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।

ਵੱਡੇ ਫ਼ੈਸਲਿਆਂ ਵਿਚ ਸੋਸ਼ਲ ਮੀਡੀਆ ਦੀ ਤੈਅਸ਼ੁਦਾ ਭੂਮਿਕਾ
ਪਿਛਲੇ ਦਹਾਕੇ ਵਿਚ ਅਸੀਂ ਅਰਬ ਮੁਲਕਾਂ ਵਿਚ ਸੋਸ਼ਲ ਮੀਡੀਆ ਤੋਂ ਪੈਦਾ ਅੰਦੋਲਨ ਦੇਖ ਚੁੱਕੇ ਹਾਂ। ਅਮਰੀਕਾ ਵਿਚ ਵੀ ਉਸੇ ਜ਼ਰੀਏ ਆਕੀਉਪਾਈਡ ਵਾੱਲ ਸਟਰੀਟ ਮੂਵਮੈਂਟ ਅਤੇ ਸਿਆਹਫਾਮਾਂ ਖ਼ਿਲਾਫ਼ ਅਤੇ ਸਮਰਥਨ ਵਿਚ ਪ੍ਰਦਰਸ਼ਨ ਹੋ ਚੁੱਕੇ ਹਨ।
ਸੋਸ਼ਲ ਨੈੱਟਵਰਕਿੰਗ ਚੁਣ ਰਣਨੀਤੀ ਵਿਚ ਵੀ ਆਪਣੀ ਡੂੰਘੀ ਪੈਠ ਜਮਾ ਚੁੱਕਾ ਹੈ। ਸਾਲ 2003 ਵਿਚ ਹਾਵਰਡ ਡੀਨ ਦੀ ਅਸਫਲ ਉਮੀਦਵਾਰੀ ਅਤੇ ਫਿਰ 2008 ਵਿਚ ਅਮਰੀਕਾ ਦੇ ਪਹਿਲੇ ਅਫ਼ਰੀਕੀ-ਅਮਰੀਕੀ ਰਾਸ਼ਟਰਪਤੀ ਦੀ ਜਿੱਤ।
ਇਸੇ ਸਾਲ ਬਰਤਾਨੀਆ ਵਿਚ ਫੇਸਬੁੱਕ ‘ਤੇ ਚੱਲੀ ਤੈਅਸ਼ੁਦਾ ਮੁਹਿੰਮ ਨੇ ਵੱਡੀ ਭੂਮਿਕਾ ਅਦਾ ਕੀਤੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਬਰਤਾਨੀਆ ਕਦੇ ਯੂਰਪੀ ਸੰਘ ਨਾਲੋਂ ਵੱਖ ਹੋਵੇਗਾ।
ਫਿਲਪਾਈਨਜ਼ ਵਿਚ ਰੋਡ੍ਰਿਗੋ ਦੁਤੇਰਤੇ ਤੇਜ਼ ਤਰਾਰ ਮੇਅਰ ਮੰਨੇ ਜਾਂਦੇ ਸਨ, ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੁੰਦੇ ਹਨ। ਆਨ ਲਾਈਨ ਸਮਰਥਕਾਂ ਦੀ ਭੀੜ ਇਕੱਠੀ ਕਰਨ ਵਿਚ ਉਹ ਕਾਮਯਾਬ ਰਹੇ ਤੇ ਇਸੇ ਤੋਂ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਪਹੁੰਚਣ ਵਿਚ ਮਦਦ ਮਿਲੀ।
ਅਮਰੀਕਾ ਵਿਚ ਕੁਝ ਹੀ ਮਹੀਨੇ ਪਹਿਲਾਂ ਪਾਰਟੀ ਨੇਤਾਵਾਂ ਨੇ ਡੋਨਾਲਡ ਟਰੰਪ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਅੱਜ ਟਰੰਪ ਉਸੇ ਪਾਰਟੀ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਨੇ ਆਨ ਲਾਈਨ ਮੁਹਿੰਮ ‘ਤੇ ਭਰੋਸਾ ਪ੍ਰਗਟਾਇਆ ਤੇ ਅਮਰੀਕੀ ਸਿਆਸਤ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ।
ਨਿਊ ਯਾਰਕ ਟਾਈਮਜ਼ ਤੋਂ ਧੰਨਵਾਦ ਸਹਿਤ

ਬਚਪਨ ‘ਚ ਆਏ ਸੀ ਅਮਰੀਕਾ, ਹੁਣ ‘ਜਲਾਵਤਨੀ’ ਦਾ ਡਰ
ਜੁਲੀਆ ਪ੍ਰੇਸਟਨ ਅਤੇ ਜੈਨੀਫਰ ਮੇਡੀਨਾ
ਅਮਰੀਕਾ ਵਿਚ ਡੋਨਾਲਡ ਟਰੰਪ ਦੇ ਜਿੱਤਣ ਮਗਰੋਂ ਉਨ੍ਹਾਂ ਨੌਜਵਾਨਾਂ ਵਿਚ ਜ਼ਿਆਦਾ ਡਰ ਹੈ, ਜੋ ਕਾਫ਼ੀ ਸਮਾਂ ਪਹਿਲਾਂ ਅਮਰੀਕਾ ਆ ਗਏ ਸਨ। ਉਨ੍ਹਾਂ ਨੂੰ ਹਾਲੇ ਪਤਾ ਨਹੀਂ ਹੈ ਕਿ ਅੱਗੇ ਕੀ ਹੋਵੇਗਾ, ਪਰ ਕੱਢੇ ਜਾਣ ਦਾ ਡਰ ਜ਼ਰੂਰ ਹੈ।
ਵੈਨਜੁਏਲਾ ਦੇ ਕਾਰਲੋਸ ਰੋਆ (29) ਬਚਪਨ ਵਿਚ ਅਮਰੀਕਾ ਲਿਆਂਦੇ ਗਏ ਸਨ। ਉਹ ਪਹਿਲੇ ਅਜਿਹੇ ਗੈਰ ਕਾਨੂੰਨੀ ਨੌਜਵਾਨ ਪਰਵਾਸੀ ਸਨ, ਜਿਨ੍ਹਾਂ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਦੇ 2012 ਵਿਚ ਸ਼ੁਰੂ ਵਿਸ਼ੇਸ਼ ਪ੍ਰੋਗਰਾਮ ‘ਡੇਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼’ (ਡੀ.ਏ.ਸੀ.ਏ.) ਦੇ ਤਹਿਤ ਅਮਰੀਕਾ ਵਿਚ ਰਹਿਣ ਦੀ ਆਗਿਆ ਮਿਲੀ ਸੀ। ਇਹ ਪ੍ਰੋਗਰਾਮ ਬਹੁਤ ਮਸ਼ਹੂਰ ਹੈ। ਉਦੋਂ ਤੋਂ ਕਾਰਲੋਸ ਕਾਲਜ ਵਿਚ ਪੜ੍ਹਦੇ ਰਹੇ ਅਤੇ ਹੁਣ ਸ਼ਿਕਾਗੋ ਵਿਚ ਆਰਕੀਟੈਕਟ ਦੀ ਸਿਖਲਾਈ ਲੈ ਰਹੇ ਹਨ।
ਕਾਰਲੋਸ ਵਰਗੇ 7 ਲੱਖ 50 ਹਜ਼ਾਰ ਪਰਵਾਸੀਆਂ ਨੂੰ ਡੀ.ਏ.ਸੀ.ਏ. ਪ੍ਰੋਗਰਾਮ ਦਾ ਲਾਭ ਮਿਲਦਾ ਹੈ, ਉਹ ਚੋਣਾਂ ਵਿਚ ਟਰੰਪ ਦੇ ਜਿੱਤਣ ਮਗਰੋਂ ਨਿਰਾਸ਼ ਹਨ। ਉਨ੍ਹਾਂ ਨੂੰ ਤਰੱਕੀ ਵਿਚ ਪਛਾੜਨ, ਜੇਲ੍ਹ ਵਿਚ ਸੁੱਟਣ ਜਾਂ ਅਮਰੀਕਾ ਤੋਂ ਕੱਢੇ ਜਾਣ ਦਾ ਡਰ ਸਤਾ ਰਿਹਾ ਹੈ। ਚੋਣ ਰੈਲੀਆਂ ਵਿਚ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਡੀ.ਏ.ਸੀ.ਏ. ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨਗੇ, ਜਿਸ ਵਿਚ ਨੌਜਵਾਨ ਪੇਸ਼ੇਵਰ ਵੀ ਸ਼ਾਮਲ ਹਨ।
ਜ਼ਿਆਦਾਤਰ ਅਮਰੀਕੀ ਯੂਨੀਵਰਸਿਟੀਆਂ ਅਤੇ ਸ਼ਹਿਰੀ ਪ੍ਰਸ਼ਾਸਨ ਨੂੰ ਮਨੁੱਖੀ ਅਧਿਕਾਰ ਸੰਗਠਨਾਂ ਦਾ ਸਮਰਥਨ ਹੈ। ਉਨ੍ਹਾਂ ਦੀ ਕੋਸ਼ਿਸ਼ ਲੱਖਾਂ ਪਰਵਾਸੀਆਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਨੂੰ ਅਮਰੀਕਾ ਵਿਚ ਬਣਾਏ ਰੱਖਣ ਦੀ ਹੈ। ਉਨ੍ਹਾਂ ਵਿਚ ਹਜ਼ਾਰਾਂ ਅਜਿਹੇ ਹਨ, ਜੋ ਬਚਪਨ ਵਿਚ ਕਿਸੇ ਦੇ ਨਾਲ ਅਮਰੀਕਾ ਆ ਗਏ ਸਨ। ਹੁਣ ਉਨ੍ਹਾਂ ਨੇ ਇਕਜੁਟ ਹੋ ਕੇ ਡੀ.ਏ.ਸੀ.ਏ.  ਪ੍ਰੋਗਰਾਮ ਰੱਦ ਹੋਣ ਤੋਂ ਬਚਾਉਣ ਅਤੇ ਕੱਢੇ ਜਾਣ ਨੂੰ ਟਾਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ਿਕਾਗੋ ਵਿਚ ਪਰਵਾਸੀਆਂ ਦੀ ‘ਰਣਨੀਤੀ ਸਭਾ’ ਵਿਚ ਕਾਰਲੋਸ ਨੇ ਕਿਹਾ-”ਮੈਂ ਇਥੇ ਪਿਛਲੇ 27 ਵਰ੍ਹਿਆਂ ਤੋਂ ਹਾਂ ਤੇ ਹੁਣ ਕਿਤੇ ਨਹੀਂ ਜਾਵਾਂਗਾ।’ ਖੁਦ ਨੂੰ ‘ਡਰੀਮਰਜ਼’ ਕਹਿਣ ਵਾਲੇ ਹੋਰ ਨੌਜਵਾਨ ਪਰਵਾਸੀ ਵੱਖ ਵੱਖ ਕਾਲਜਾਂ ਵਿਚ ਪ੍ਰਦਰਸ਼ਨ ਮਾਰਚ ਕਰ ਚੁੱਕੇ ਹਨ। ਨਿਊਯਾਰਕ ਤੋਂ ਵਾਸ਼ਿੰਗਟਨ ਤਕ ਮਾਰਚ ਕਰ ਚੁੱਕੇ ਹਨ। ਉਨ੍ਹਾਂ ਨੇ ਯੂਨੀਵਰਸਿਟੀਆਂ, ਕੰਪਨੀਆਂ ਅਤੇ ਹੋਰ ਮਾਲਕਾਂ ਤੋਂ ਮੰਗ ਕੀਤੀ ਹੈ ਕਿ ਉਹ ਪਰਵਾਸੀ ਪ੍ਰੋਗਰਾਮ ਡੀ.ਏ.ਸੀ.ਏ. ਰੱਦ ਹੋਣ ਤੋਂ ਬਚਾਉਣ। ਡੀ.ਏ.ਸੀ.ਏ. ਪ੍ਰੋਗਰਾਮ ਰੱਦ ਕਰਕੇ ਟਰੰਪ ਆਪਣੇ ਸਮਰਥਕਾਂ ਨੂੰ ਖ਼ੁਸ਼ ਕਰ ਸਕਦੇ ਹਨ, ਜੋ ਪਰਵਾਸੀਆਂ ਨੂੰ ਬਣਾਏ ਰੱਖਣ ਲਈ ਓਬਾਮਾ ਦੇ ਉਠਾਏ ਕਦਮਾਂ ਨੂੰ ‘ਧੋਖਾ’ ਕਹਿੰਦੇ ਹਨ। ਅਮਰੀਕੀ ਸੁਪਰੀਮ ਕੋਰਟ ਇਸ ਸਾਲ ਉਸ ਪ੍ਰੋਗਰਾਮ ‘ਤੇ ਰੋਕ ਲਾ ਚੁੱਕਾ ਹੈ, ਜਿਸ ਵਿਚ ਅਮਰੀਕੀ ਨਾਗਰਿਕ ਕਹਾਉਣ ਵਾਲੇ ਬੱਚਿਆਂ ਦੇ ਪਰਵਾਸੀ ਮਾਤਾ-ਪਿਤਾ ਨੂੰ ਅਮਰੀਕਾ ਵਿਚ ਠਹਿਰਣ ਦੀ ਆਗਿਆ ਸੀ। ਇਸ ਵਿਚ ਉਹ ਮਾਤਾ-ਪਿਤਾ ਵੀ ਸ਼ਾਮਲ ਹਨ, ਜਿਨ੍ਹਾਂ ਦੇ ਬੱਚੇ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿਣ ਲਈ ਪਾਬੰਦ ਹਨ। ਪਰਵਾਸੀਆਂ ਨੂੰ ਲੈ ਕੇ ਟਰੰਪ ਨੇ ਆਪਣਾ ਐਕਸ਼ਨ ਪਲਾਨ ਨਹੀਂ ਦੱਸਿਆ ਹੈ। ਉਨ੍ਹਾਂ ਦੀ ਟੀਮ ਨੇ ਵੀ ਇਸ ਬਾਰੇ ਈ-ਮੇਲ ਦਾ ਜਵਾਬ ਨਹੀਂ ਦਿੱਤਾ। 2012 ਵਿਚ ਓਬਾਮਾ ਲਈ ‘ਡੀ.ਏ.ਸੀ.ਏ.’ ਪ੍ਰੋਗਰਾਮ ਗ੍ਰਹਿ ਸਕੱਤਰ ਜੇਨੇਟ ਨੇਪੋਲੀਤਾਨੋ ਨੇ ਤਿਆਰ ਕੀਤਾ ਸੀ। ਇਹ ਰਾਸ਼ਟਰਪਤੀ ਦਾ ਅਧਿਕਾਰਤ ਹੁਕਮ ਨਹੀਂ ਹੈ, ਇਸ ਲਈ ਕਿਸੇ ਵੀ ਨਵੇਂ ਸਕੱਤਰ ਦੇ ਪੈੱਨ ਨਾਲ ਸਾਧਾਰਨ ਕਾਗਜ਼ ‘ਤੇ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ।
ਨਿਊ ਯਾਰਕ ਟਾਈਮਜ਼ ਤੋਂ ਧੰਨਵਾਦ ਸਹਿਤ

ਗੁਪਤ ਖ਼ੁਲਾਸੇ ਕਰਨ ਵਾਲੀ ਕੰਪਨੀ ਦਾ ਸੰਸਾਰ ਨੂੰ ਖੁੱਲ੍ਹਾ ਖ਼ਤ
ਕੀ ਦੁਨੀਆ ਨੂੰ ਵਾਕਿਆ ਹੀ ਹੈ ਵਿਕੀਲੀਕਜ਼ ਦੀ ਜ਼ਰੂਰਤ?
ਸਾਰਾ ਹੈਰੀਸਨ, ਵਿਕੀਲੀਕਜ਼ ਦੀ ਸੰਪਾਦਕ
ਮੈਂ ਇਸ ਵਕਤ ਬਰਲਿਨ ਵਿਚ ਹਾਂ ਤੇ ਆਪਣੀ ਗੱਲ ਦੁਨੀਆ ਸਾਹਮਣੇ ਰੱਖ ਰਹੀ ਹਾਂ। ਮੈਂ ਇਹ ਜਾਣਨ ਦੀ ਕੋਸ਼ਿਸ ਕਰ ਰਹੀ ਹਾਂ ਕਿ ਕੀ ਦੁਨੀਆ ਨੂੰ ਵਾਕਿਆ ਹੀ ਵਿਕੀਲੀਕਸ ਦੀ ਜ਼ਰੂਰਤ ਹੈ? ਮੇਰੀ ਸੰਸਥਾ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਸਾਡੇ ‘ਤੇ ਦੋਸ਼ ਲੱਗੇ ਹਨ ਕਿ ਡੋਨਾਲਡ ਟਰੰਪ ਦੀ ਉਮੀਦਵਾਰੀ ਨੂੰ ਅਸੀਂ ਵਧਾ-ਚੜ੍ਹਾ ਕੇ ਪੇਸ਼ ਕੀਤਾ। ਅਸੀਂ ਜਾਣ-ਬੁਝ ਕੇ ਹਿਲੇਰੀ ਕਲਿੰਟਨ ਦੇ ਪ੍ਰਚਾਰ ਨਾਲ ਜੁੜੀਆਂ ਤਥਾਤਮਕ ਜਾਣਕਾਰੀਆਂ ਜਨਤਕ ਕੀਤੀਆਂ।
ਓਬਾਮਾ ਦਾ ਜਸਟਿਸ ਵਿਭਾਗ 6 ਸਾਲ ਤੋਂ ਵਿਕੀਲੀਕਸ ਖ਼ਿਲਾਫ਼ ਅਪਰਾਧਿਕ ਜਾਂਚ ਵਿਚ ਲੱਗਾ ਹੈ। ਦੋਸ਼ ਹਨ ਕਿ ਅਸੀਂ ਇਰਾਕ-ਅਫ਼ਗਾਨਿਸਤਾਨ ਯੁੱਧ, ਗੁਏਂਤੇਨਾਮੋ ਜੇਲ੍ਹ ਅਤੇ ਹਿਲੇਰੀ ਕਲਿੰਟਨ ਦੇ ਵਿਦੇਸ਼ ਮੰਤਰੀ ਕਾਰਜਕਾਲ ਨਾਲ ਜੁੜੇ ਗੁਪਤ ਦਸਤਾਵੇਜ਼ ਅਤੇ ਜਾਣਕਾਰੀਆਂ ਜਨਤਕ ਕੀਤੀਆਂ। ਐਫ.ਬੀ.ਆਈ. ਏਜੰਟ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਦਾਇਰੇ ਵਿਚ ਵਿਕੀਲੀਕਸ ਦੇ ਕਈ ਸੰਸਥਾਪਕ, ਸੰਚਾਲਕ ਤੇ ਪ੍ਰਬੰਧਕ ਸ਼ਾਮਲ ਹਨ। ਪਿਛਲੇ ਮਹੀਨੇ ਮੁੱਖ ਸੰਪਾਦਕ ਜੂਲੀਅਨ ਅਸਾਂਜੇ (ਲੰਬੇ ਸਮੇਂ ਤੋਂ ਲੰਡਨ ਸਥਿਤ ਇਕਵਾਡੋਰ ਦੇ ਦੂਤਵਾਸ ਵਿਚ ਸ਼ਰਨ ਲੈ ਕੇ ਰਹਿ ਰਹੇ ਹਨ) ਦਾ ਇੰਟਰਨੈੱਟ ਕਨੈਕਸ਼ਨ ਕੱਟ ਦਿੱਤਾ ਗਿਆ। ਹਿਲੇਰੀ ਕਲਿੰਟਨ ‘ਤੇ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਵਿਕੀਲੀਕਸ ਦਾ ਸਟਾਫ਼ ਆਪਣੇ ਮੁੱਖ ਸੰਪਾਦਕ ਅਸਾਂਜੇ ਦੇ ਆਦੇਸ਼ਾਂ ਦਾ ਪਾਲਣ ਕਰਦਾ ਹੈ ਤੇ ਕਰਦਾ ਰਹੇਗਾ।
ਵਾਸ਼ਿੰਗਟਨ ਤੋਂ ਦਬਾਅ ਵਧਣ ਦੇ ਬਾਵਜੂਦ ਅਸੀਂ ਲਗਾਤਾਰ ਆਮ ਲੋਕਾਂ ਦੇ ਹਿਤਾਂ ਨਾਲ ਜੁੜੀਆਂ ਜਾਣਕਾਰੀਆਂ ਪ੍ਰਕਾਸ਼ਤ ਕਰਦੇ ਰਹਾਂਗੇ। ਇਹ ਸਾਡੇ ਕੰਮ ਦਾ ਹਿੱਸਾ ਹੈ। ਮੌਜੂਦਾ ਇਹ ਦੁਨੀਆ ਕਈ ਸ਼ਕਤੀਆਂ ਨਾਲ ਘਿਰੀ ਹੈ। ਉਸ ਵਿਚ ਦੇਸ਼, ਉਦਯੋਗ, ਸਿਆਸੀ ਦਲ, ਕਾਰਪੋਰੇਟਸ ਤੇ ਕਈ ਤਰ੍ਹਾਂ ਦੀਆਂ ਸੰਸਥਾਵਾਂ ਹਨ। ਇਨ੍ਹਾਂ ਸਾਰਿਆਂ ਵਿਚਾਲੇ ਵਿਕੀਲੀਕਸ ਰੌਸ਼ਨੀ ਵਾਂਗ ਹੈ, ਜੋ ਨਾ ਸਿਰਫ਼ ਵਿਅਕਤੀਗਤ ਘਟਨਾ ਜਾਂ ਵਿਅਕਤੀ ਨੂੰ ਸਾਹਮਣੇ ਲਿਆਉਂਦਾ ਹੈ, ਸਗੋਂ ਸੱਤਾ ਦੇ ਸਮੁੱਚੇ ਤੰਤਰ ਦੀਆਂ ਸੂਚਨਾਵਾਂ ਪੇਸ਼ ਕਰਦਾ ਹੈ ਅਸੀਂ ਜਾਣਕਾਰੀਆਂ ਦੇ ਸਰੋਤ ਦੀ ਅਖੰਡਤਾ ਵਿਚ ਵਿਸ਼ਵਾਸ ਰੱਖਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਤਿਹਾਸਕ ਰਿਕਾਰਡ ਆਮ ਲੋਕਾਂ ਤੱਕ ਪਹੁੰਚਣ। ਅਸੀਂ ਅਸਲ ਕੰਟੈਂਟ ਲੋਕਾਂ ਸਾਹਮਣੇ ਰੱਖਦੇ ਹਨ, ਪਰ ਉਨ੍ਹਾਂ ਦਾ ਅਧਿਐਨ, ਪ੍ਰਮਾਣਿਕਤਾ, ਜਾਇਜ਼ਤਾ ਤੇ ਪ੍ਰਸੰਗਕਿਤਾ ਜ਼ਰੂਰ ਦੇਖਦੇ ਹਾਂ। ਪਿਛਲੇ ਇਕ ਦਹਾਕੇ ਵਿਚ ਅਸੀਂ ਜੋ ਦਸਤਾਵੇਜ਼, ਗੁਪਤ ਜਾਣਕਾਰੀਆਂ ਪ੍ਰਕਾਸ਼ਤ ਕੀਤੀਆਂ ਹਨ, ਉਨ੍ਹਾਂ ਦਾ ਔਸਤ ਕੱਢੀਏ ਤਾਂ ਕਰੀਬ 3000 ਦਸਤਾਵੇਜ਼ ਪ੍ਰਤੀ ਦਿਨ ਹੁੰਦੇ ਹਨ। ਉਨ੍ਹਾਂ ਵਿਚ ਤਿੰਨ ਲੱਖ ਦਸਤਾਵੇਜ਼ ਤਾਂ ਇਰਾਕ, ਅਫ਼ਗਾਨਿਸਤਾਨ ਯੁੱਧ ਨਾਲ ਜੁੜੇ ਸਨ। 30 ਲੱਖ ਦਸਤਾਵੇਜ਼ਾਂ ਵਾਲੀ ਅਮਰੀਕੀ ਕੂਟਨੀਤੀ ਦੀ ਜਨਤਕ ਲਾਇਬਰੇਰੀ (ਕੂਟਨੀਤਕ ਦਸਤਾਵੇਜ਼ਾਂ ਦਾ ਸਭ ਤੋਂ ਵੱਡਾ ਜ਼ਖੀਰਾ) ਦਾ ਅਸੀਂ ਹਮੇਸ਼ਾ ਖ਼ਿਆਲ ਰੱਖਦੇ ਹਾਂ। ਇਸ ਤਰ੍ਹਾਂ ਸਾਡੀ ਵੈੱਬਸਾਈਟ ਦੁਨੀਆ ਵਿਚ ਖੁਲਾਸੇ ਕਰਨ ਵਾਲੀ ਸਭ ਤੋਂ ਵੱਡੀ ਵੈੱਬਸਾਈਟ ਬਣੀ ਹੈ।
ਕੁਝ ਲੋਕ ਸਾਨੂੰ ਰੂਸ ਦਾ ‘ਪਿਆਦਾ’ ਕਹਿੰਦੇ ਹਨ ਪਰ ਇਹ ਸਾਡੇ ਸਿਧਾਂਤਾਂ ਨੂੰ ਸਹੀ ਰੂਪ ਵਿਚ ਪੇਸ਼ ਨਹੀਂ ਕਰਦਾ। ਅਸੀਂ ਸਰੋਤ ਗੁਪਤ ਰੱਖਣ ਦੇ ਆਪਣੇ ਸੰਪਾਦਕਾਂ ਦੀ ਖੋਜ ਦਾ ਸਨਮਾਨ ਕਰਦੇ ਹਾਂ। ਇਹ ਤਰੀਕਾ ਕਈ ਮੀਡੀਆ ਸੰਸਥਾਵਾਂ ਲਈ ਸਟੈਂਡਰਡ ਹੈ। ਫਿਰ ਉਹ ਭਾਵੇਂ ਜਾਰਜ ਡਬਲਯੂ ਬੁੱਸ਼ ਦੇ ਪ੍ਰਸ਼ਾਸਨ ਵਿਚ ਯੁੱਧ ਨਾਲ ਜੁੜੀਆਂ ਜਾਣਕਾਰੀਆਂ ਹੋਣ ਜਾਂ ਡੈਮੋਕਰੈਟਿਕ ਪਾਰਟੀ ਦੇ ਭ੍ਰਿਸ਼ਟਾਚਾਰ ਦੀਆਂ। ਕੁਝ ਸਥਾਪਤ ਮੀਡੀਆ ਸੰਸਥਾਵਾਂ ਪਹਿਲੇ ਸਾਡੇ ਨਾਲ ਸਨ, ਬਾਅਦ ਵਿਚ ਕੁਝ ਸਾਡੇ ਖ਼ਿਲਾਫ਼ ਹੋ ਗਈਆਂ। ਸੀ.ਐਨ.ਐਨ. ਨੇ ਤਾਂ ਇਹ ਤਕ ਕਿਹਾ ਕਿ ਜੇਕਰ ਲੋਕਾਂ ਨੇ ਸਾਡੀ ਵੈੱਬਸਾਈਟ ਤੋਂ ਦਸਤਾਵੇਜ਼ ਡਾਊਨਲੋਡ ਕੀਤੇ, ਤਾਂ ਉਹ ਕਾਨੂੰਨੀ ਪ੍ਰੇਸ਼ਾਨੀਆ ਵਿਚ ਉਲਝਾ ਸਕਦੇ ਹਨ। ਹਾਲਾਂਕਿ ਸਾਡਾ ਅਜਿਹਾ ਕੋਈ ਇਰਾਦਾ ਨਹੀਂ ਹੈ, ਅਸੀਂ ਉਹੀ ਪ੍ਰਕਾਸ਼ਤ ਕਰਦੇ ਹਾਂ, ਜੋ ਪ੍ਰਾਪਤ ਕਰਦੇ ਹਾਂ। ਜਿਥੋਂ ਤਕ ਅਮਰੀਕੀ ਚੋਣਾਂ ਦੀ ਗੱਲ ਹੈ, ਤਾਂ ਅਸੀਂ ਅਜਿਹੇ ਕਿਸੇ ਵੀ ਰਾਸ਼ਟਰਪਤੀ ਚੋਣਾਂ ਬਾਰੇ ਜਾਣਕਾਰੀਆਂ ਪ੍ਰਕਾਸ਼ਤ ਕਰਕੇ ਖ਼ੁਸ਼ ਹਾਂ, ਜੋ ਵਿਸ਼ਵ ਪੱਧਰ ‘ਤੇ ਮਹੱਤਵਪੂਰਨ ਹੋਵੇ।
ਅਸੀਂ ਸੱਚ ਤੋਂ ਬਿਨਾਂ ਕਿਸੇ ਹੋਰ ਦਾ ਪੱਖ ਨਾ ਲੈਣ ਵਿਚ ਵਿਸ਼ਵਾਸ ਰੱਖਦੇ ਹਾਂ। ਸਾਡਾ ਮੰਨਣਾ ਹੈ ਕਿ ਸੂਚਨਾਵਾਂ ਦਾ ਜਮਹੂਰੀਕਰਨ ਹੋਣਾ ਚਾਹੀਦਾ ਹੈ ਤੇ ਇਹ ਜਾਣਕਾਰੀਆਂ, ਜਿਨ੍ਹਾਂ ਨਾਲ ਲੋਕਾਂ ਨੂੰ ਸ਼ਾਂਤੀ ਮਿਲੇ, ਉਹ ਜਵਾਬਦੇਹ ਬਣਨ ਅਤੇ ਖ਼ੁਦ ਫ਼ੈਸਲੇ ਕਰ ਸਕਣ। ਵਿਕੀਲੀਕਸ ਗੁਪਤ ਜਾਣਕਾਰੀਆਂ ਪ੍ਰਕਾਸ਼ਤ ਕਰਦਾ ਰਹੇਗਾ। ਜਿੱਥੇ ਗੁਪਤਤਾ ਹੈ, ਉਥੇ ਪਾਰਦਰਸ਼ਤਾ ਲਿਆਂਦੀ ਜਾਵੇਗੀ।
ਨਿਊ ਯਾਰਕ ਟਾਈਮਜ਼

ਟਰੰਪ ਦਾ ਜਿੱਤਣਾ ਬਹੁਤ ਕੁਝ ਬ੍ਰੇਗਜ਼ਿਟ ਜਿਹਾ 
ਟਰੰਪ ਹਿਟਲਰ ਵਾਂਗ ਹਨ। ਇਸੇ ਵਰਣਵਾਦ ਨੇ ਹਿਟਲਰ ਨੂੰ ਸੱਤਾ ਦਿੱਤੀ ਸੀ। ਹਿਟਲਰ ਦੀ ਤਰ੍ਹਾਂ ਟਰੰਪ ਵੀ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਹਿਟਲਰ ਜਰਮਨੀ ਦੀਆਂ ਸਮੱਸਿਆਵਾਂ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਦੱਸਦੇ ਸਨ। ਇਵੇਂ ਹੀ ਟਰੰਪ ਅਮਰੀਕਾ ਦੀ ਸਮੱਸਿਆਵਾਂ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਦੱਸਦੇ ਹਨ। ਹਿਟਲਰ ਯਹੂਦੀ-ਵਿਰੋਧੀ ਸਨ, ਤਾਂ ਟਰੰਪ ਮੁਸਲਿਮ ਵਿਰੋਧੀ ਹਨ। ਹਿਟਲਰ ਜਰਮਨੀ ਨੂੰ ਨਸਲਵਾਦੀ ਆਕਾਰ ਦੇਣਾ ਚਾਹੁੰਦੇ ਸਨ, ਟਰੰਪ ਵੀ ਇਕ ਅਜਿਹਾ ਅਮਰੀਕਾ ਬਣਾਉਣਾ ਚਾਹੁੰਦੇ ਹਨ, ਜਿਸ ‘ਚ ਸਿਰਫ ਗੋਰੇ ਰਹਿਣ।

ਤਸਲੀਮਾ ਨਸਰੀਨ
ਅਮਰੀਕਾ ਚੋਣਾਂ ‘ਚ ਮੈਂ ਬਰਨੀ ਸੈਂਡਰਸ ਦਾ ਸਮਰੱਥਨ ਕੀਤਾ ਸੀ। ਪਰ ਬਰਨੀ ਦੇ ਚੋਣ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਹਿਲੇਰੀ ਕਲਿੰਟਨ ਜਿੱਤਣ। ਇਸ ਦਾ ਕਾਰਨ ਇਹ ਨਹੀਂ ਹੈ ਕਿ ਮੈਂ ਹਿਲੇਰੀ ਦੀ ਸਮਰਥੱਕ ਸੀ। ਅਸਲ ‘ਚ ਡੋਨਾਲਡ ਟਰੰਪ ਨੂੰ ਕਿਸੇ ਵੀ ਕੀਮਤ ‘ਤੇ ਜਿੱਤਦਿਆਂ ਨਹੀਂ ਵੇਖਣਾ ਚਾਹੁੰਦੀ ਸੀ। ਪਰ ਮੇਰੇ ਜਿਹੇ ਕਈ ਲੋਕਾਂ ਨੂੰ ਹੈਰਾਨ ਕਰਦਿਆਂ ਟਰੰਪ ਜਿੱਤ ਗਏ। ਟਰੰਪ ਦਾ ਜਿੱਤਣਾ ਬਹੁਤ ਕੁੱਝ ਬ੍ਰੇਗਜ਼ਿਟ ਜਿਹਾ ਹੈ। ਵੋਟਰ ਸਮਝ ਨਹੀਂ ਸਕੇ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਦਿੱਤਾ ਹੈ ਅਤੇ ਜਦੋਂ ਤਕ ਨਤੀਜਾ ਆਇਆ ਉਦੋਂ ਤਕ ਬਹੁਤ ਕੁੱਝ ਬਦਲ ਚੁੱਕਾ ਸੀ।
ਟਰੰਪ ਦੀ ਜਿੱਤ ਤੋਂ ਬਾਅਦ ਕਈ ਅਮਰੀਕੀ ਸ਼ਹਿਰਾਂ ‘ਚ ਵਿਰੋਧ ਦੇ ਜੁਲੂਸ ਕੱਢੇ ਅਤੇ ਲੋਕਾਂ ਨੇ ਕਿਹਾ ਕਿ ਟਰੰਪ ਉਨ੍ਹਾਂ ਦੇ ਰਾਸ਼ਟਰਪਤੀ ਨਹੀਂ ਹਨ। ਬੇਸ਼ੱਕ ਚੋਣ ਨਤੀਜਿਆਂ ‘ਚ ਡੈਮੋਕ੍ਰੇਟਿਕ ਪਾਰਟੀ ਦੀਆਂ ਕੁਝ ਕਮਜ਼ੋਰੀਆਂ ਵੀ ਸਾਹਮਣੇ ਆਈਆਂ ਹਨ, ਨਹੀਂ ਤਾਂ ਜਿਨ੍ਹਾਂ ਇਲਾਕਿਆਂ ‘ਚ ਉਹ ਮਜ਼ਬੂਤ ਸਨ, ਉਥੋਂ ਕਿਵੇਂ ਹਾਰ ਮਿਲੀ। ਹਿਲੇਰੀ ਦੀ ਜਿੱਤ ਅਮਰੀਕਾ ਲਈ ਬੇਸ਼ੱਕ ਇਤਿਹਾਸਕ ਘਟਨਾ ਵਜੋਂ ਸਾਹਮਣੇ ਆਉਂਦੀ, ਪਰ ਚੋਣ ‘ਚ ਖੁਦ ਹਿਲੇਰੀ ਦੀਆਂ ਕਮੀਆਂ ਵੀ ਸਾਹਮਣੇ ਆਈਆਂ। ਇਸ ਤੋਂ ਇਲਾਵਾ ਵੀ ਕੁੱਝ ਘਟਨਾਵਾਂ ਨੇ ਟਰੰਪ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਜਿਵੇਂ, ਬਰਨੀ ਦੇ ਕਈ ਸਮਰਥਕਾਂ ਨੇ ਇਹ ਸੋਚ ਕੇ ਵੋਟ ਨਹੀਂ ਦਿੱਤੇ ਕਿ ਹਿਲੇਰੀ ਤਾਂ ਜਿੱਤ ਹੀ ਰਹੀ ਹੈ। ਇਸੇ ਤਰ੍ਹਾਂ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਸਮਰਥਕਾਂ ਨੇ, ਜਿਨ੍ਹਾਂ ਨੂੰ ਹਿਲੇਰੀ ਪਸੰਦ ਨਹੀਂ ਸੀ, ਇਹ ਸੋਚ ਕੇ ਗ੍ਰੀਨ ਪਾਰਟੀ ਨੂੰ ਵੋਟਾਂ ਦਿੱਤੀਆਂ ਕਿ ਉਨ੍ਹਾਂ ਦੀ ਪਾਰਟੀ ਤਾਂ ਸੱਤਾ ‘ਚ ਆ ਹੀ ਰਹੀ ਹੈ। ਇਹ ਸਾਰੇ ਲੋਕ ਹੁਣ ਹੈਰਾਨ-ਪ੍ਰੇਸ਼ਾਨ ਹਨ।
ਇੱਧਰ ਕੂ ਕਲੂਕਸ ਕੈਨ ਨਾਂ ਦੇ ਵਰਣਵਾਦੀ ਸੰਗਠਨ ਦੇ ਇਕ ਸਾਬਕਾ ਆਗੂ ਡੇਵਿਡ ਡਿਊਕ ਨੇ ਟਰੰਪ ਦੀ ਜਿੱਤ ਦਾ ਸਿਹਰਾ ਜੂਲੀਅਨ ਅਸਾਂਜੇ ਨੂੰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਅਜਿਹਾ ਸੁਣਨ ‘ਚ ਆਇਆ ਹੈ ਕਿ ਅਸਾਂਜੇ ਨੂੰ ਇਹ ਸੰਦੇਸ਼ ਮਿਲਿਆ ਸੀ ਕਿ ਟਰੰਪ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੁਆਫ਼ੀ ਮਿਲ ਜਾਵੇਗੀ।
ਟਰੰਪ ਹਿਟਲਰ ਵਾਂਗ ਹਨ। ਇਸੇ ਵਰਣਵਾਦ ਨੇ ਹਿਟਲਰ ਨੂੰ ਸੱਤਾ ਦਿੱਤੀ ਸੀ। ਹਿਟਲਰ ਦੀ ਤਰ੍ਹਾਂ ਟਰੰਪ ਵੀ ਹਜ਼ਾਰਾਂ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਹਿਟਲਰ ਜਰਮਨੀ ਦੀਆਂ ਸਮੱਸਿਆਵਾਂ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਦੱਸਦੇ ਸਨ। ਇਵੇਂ ਹੀ ਟਰੰਪ ਅਮਰੀਕਾ ਦੀ ਸਮੱਸਿਆਵਾਂ ਲਈ ਪਰਵਾਸੀਆਂ ਨੂੰ ਜ਼ਿੰਮੇਵਾਰ ਦੱਸਦੇ ਹਨ। ਹਿਟਲਰ ਯਹੂਦੀ-ਵਿਰੋਧੀ ਸਨ, ਤਾਂ ਟਰੰਪ ਮੁਸਲਿਮ ਵਿਰੋਧੀ ਹਨ। ਹਿਟਲਰ ਜਰਮਨੀ ਨੂੰ ਨਸਲਵਾਦੀ ਆਕਾਰ ਦੇਣਾ ਚਾਹੁੰਦੇ ਸਨ, ਟਰੰਪ ਵੀ ਇਕ ਅਜਿਹਾ ਅਮਰੀਕਾ ਬਣਾਉਣਾ ਚਾਹੁੰਦੇ ਹਨ, ਜਿਸ ‘ਚ ਸਿਰਫ ਗੋਰੇ ਰਹਿਣ।
ਕੁੜੀਆਂ ਨੂੰ ਟਰੰਪ ਕਿਹੜੀ ਨਿਗ੍ਹਾ ਨਾਲ ਵੇਖਦੇ ਹਨ, ਇਹ ਬਹੁਤ ਸਾਰੀਆਂ ਕੁੜੀਆਂ ਜਾਣਦੀਆਂ ਹਨ। ਕੁੜੀਆਂ-ਔਰਤਾਂ ਨੂੰ ਟਰੰਪ ਵਲੋਂ ਦਿੱਤੀਆਂ ਗਾਲ੍ਹਾਂ ਬਹੁਤ ਜਣਿਆਂ ਨੂੰ ਯਾਦ ਰਹਿਣਗੀਆਂ। ਔਰਤਾਂ ਦੀ ਜਿਸਮਾਨੀ ਖੂਬਸੂਰਤੀ ਨੂੰ ਹੀ ਟਰੰਪ ਉਨ੍ਹਾਂ ਦਾ ਇਕਮਾਤਰ ਗੁਣ ਮੰਨਦੇ ਹਨ। ਇਹ ਗੱਲ ਉਨ੍ਹਾਂ ਨੇ ਕਈ ਵਾਰ ਕਹੀ ਵੀ ਹੈ। ਆਪਣੀ ਧੀ ਇਵਾਂਕਾ ਦੇ ਸਬੰਧ ‘ਚ ਟਰੰਪ ਨੇ ਕਿਹਾ ਕਿ ਸੀ ਜੇ ਉਹ ਮੇਰੀ ਧੀ ਨਾ ਹੁੰਦੀ ਤਾਂ ਮੈਂ ਉਸ ਦੇ ਨਾਲ ਡੇਟ ‘ਤੇ ਜਾਂਦਾ। ਅਮਰੀਕਾ ਪੱਧਰ ‘ਤੇ ਵੇਖੀਏ, ਤਾਂ ਇਹ ਇਕ ਮਾੜੀ ਟਿੱਪਣੀ ਹੈ, ਕਿਉਂਕਿ ਮਹਿਲਾ ਆਜ਼ਾਦੀ ਦੇ ਬਾਵਜੂਦ ਉੱਥੇ ਪਰਿਵਾਰਕ ਜੀਵਨ ਮੁੱਲਾਂ ਦਾ ਸਨਮਾਨ ਕੀਤਾ ਜਾਂਦਾ ਹੈ।
ਜਿਨ੍ਹਾਂ ਔਰਤਾਂ ਨੇ ਟਰੰਪ ਨੂੰ ਵੋਟ ਦਿੱਤੀ, ਕੀ ਉਹ ਇਹ ਨਹੀਂ ਜਾਣਦੀ ਕਿ ਟਰੰਪ ਔਰਤ-ਵਿਰੋਧੀ ਹਨ? ਇਹ ਇਸ ਲਈ ਵੀ ਹੈਰਾਨੀਜਨਕ ਹੈ, ਕਿਉਂਕਿ ਕੁੱਝ ਔਰਤਾਂ ਨੇ ਨਹੀਂ, ਅੰਕੜਿਆਂ ਅਨੁਸਾਰ 53 ਫ਼ੀਸਦੀ ਔਰਤਾਂ ਨੇ ਟਰੰਪ ਨੂੰ ਵੋਟ ਦਿੱਤੀ ਸੀ। ਅਮਰੀਕੀਆਂ ਨੇ ਕਾਲੇ ਨੂੰ ਰਾਸ਼ਟਰਪਤੀ ਬਣਾਇਆ ਹੈ, ਪਰ ਕਾਬਲੀਅਤ ਦੇ ਬਾਵਜੂਦ ਇਕ ਔਰਤ ਨੂੰ ਉਨ੍ਹਾਂ ਨੇ ਇਸ ਅਹੁਦੇ ਤਕ ਪੁੱਜਣ ਨਹੀਂ ਦਿੱਤਾ।
ਮੈਂ ਇਹ ਵੀ ਸੁਣਿਆ ਸੀ ਕਿ ਅਮਰੀਕਾ ‘ਚ ਅਨਪੜ੍ਹ ਤੇ ਮੂਰਖ ਲੋਕਾਂ ਦੀ ਵੱਡੀ ਆਬਾਦੀ ਰਹਿੰਦੀ ਹੈ, ਪਰ ਉਨ੍ਹਾਂ ਦੀ ਗਿਣਤੀ ਇੰਨੀ ਵੱਧ ਹੈ, ਇਸ ਦਾ ਪਤਾ ਹੁਣ ਲੱਗਾ ਹੈ। ਜਿਨ੍ਹਾਂ ਅਮਰੀਕੀਆਂ ਨੇ ਕਾਲੇ-ਗੋਰੇ ਦਾ ਭੇਦਭਾਵ ਭੁੱਲ ਕੇ ਬਰਾਬਰ ਅਧਿਕਾਰ ‘ਚ ਵਿਸ਼ਵਾਸ ਕਰਨ ਵਾਲੇ ਇਕ ਅਫਰੀਕੀ-ਅਮਰੀਕੀ ਬਰਾਕ ਉਬਾਮਾ ਨੂੰ ਰਾਸ਼ਟਰਪਤੀ ਵਜੋਂ ਚੁਣਿਆ, ਉਨ੍ਹਾਂ ਲੋਕਾਂ ਨੇ 8 ਸਾਲ ਬਾਅਦ ਇਕ ਨਸਲਵਾਦੀ ਤੇ ਔਰਤ ਵਿਰੋਧੀ ਨੂੰ ਰਾਸ਼ਟਰਪਤੀ ਬਣਾਇਆ ਹੈ।
ਟਰੰਪ ਦੀ ਜਿੱਤ ਤੋਂ ਪੂਰੀ ਦੁਨੀਆ ਦੇ ਮੁਸਲਿਮ ਵਿਰੋਧੀ ਵੀ ਖੁਸ਼ੀਆਂ ਮਨਾ ਰਹੇ ਹਨ। ਉਹ ਇਸ ਲਈ ਖੁਸ਼ ਹਨ ਕਿ ਉਨ੍ਹਾਂ ਦੀ ਤਰ੍ਹਾਂ ਟਰੰਪ ਵੀ ਮੁਸਲਮਾਨਾਂ ਦੇ ਵਿਰੋਧੀ ਹਨ। ਹੁਣ ਟਰੰਪ ਆਪਣੀ ਤਾਕਤ ਦੀ ਵਰਤੋਂ ਕਰਦਿਆਂ ਅਮਰੀਕਾ ਤੋਂ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾ ਜੀਉਣਾ ਮੁਸ਼ਕਲ ਕਰ ਦੇਣਗੇ ਅਤੇ ਮੁਸਲਮਾਨਾਂ ਨੂੰ ਅਮਰੀਕਾ ‘ਚ ਦਾਖਲ ਨਹੀਂ ਹੋਣ ਦੇਣਗੇ। ਜਿਹੜੇ ਲੋਕ ਟਰੰਪ ਦੀ ਜਿੱਤ ਤੋਂ ਖੁਸ਼ ਹਨ, ਉਹ ਸ਼ਾਇਦ ਹੀ ਸਮਝ ਪਾ ਰਹੇ ਹਨ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵੱਖ-ਵੱਖ ਮੁੱਦਿਆਂ ‘ਤੇ ਸਖਤ ਰੁਖ ਅਪਣਾ ਕੇ ਲੋਕਾਂ ‘ਚ ਵਿਵਾਦ ਅਤੇ ਹਿੰਸਾ ਪੈਦਾ ਕਰਨਗੇ ਅਤੇ ਆਪਣੇ ਹੀ ਦੇਸ਼ ਵਿਚ ਨਵੇਂ ਤਰੀਕੇ ਦੇ ਅੰਦਰੂਨੀ ਸੰਘਰਸ਼ ਦੀ ਸਥਿਤੀ ਬਣਾ ਦੇਣਗੇ। ਉਂਜ ਵੀ ਉਹ ਆਪਣੇ ਦੇਸ਼ ਵਿਚ ਇਕ-ਦੂਜੇ ਵਿਰੁੱਧ ਨਫ਼ਰਤ ਦਾ ਮਾਹੌਲ ਪੈਦਾ ਕਰਨ ‘ਚ ਸਫਲ ਹੋ ਗਏ ਹਨ। ਗੋਰੇ ਸਮਾਜ ‘ਚ ਦੂਜੇ ਸਮਾਜ ਪ੍ਰਤੀ ਨਫ਼ਰਤ ਤੇ ਅਵਿਸ਼ਵਾਸ ਦੀ ਭਾਵਨਾ ਜੋ ਹੁਣ ਤਕ ਦੱਬੀ ਹੋਈ ਸੀ, ਟਰੰਪ ਉਸ ਨੂੰ ਜਗਾਉਣ ਤੇ ਪ੍ਰੇਰਨ ‘ਚ ਕਾਮਯਾਬ ਹੋਏ ਹਨ।
ਲੋਕਾਂ ਦਾ ਮਜ਼ਾਕ ਉਡਾਉਣ, ਉਨ੍ਹਾਂ ਨੂੰ ਅਪਮਾਨਤ ਕਰਨ, ਉਨ੍ਹਾਂ ਨੂੰ ਮਾੜਾ ਦੱਸਣ ਵਿਚ ਟਰੰਪ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ। ਉਹ ਦੇਸ਼ ਦੀ ਚਿੰਤਾ ਕਰਨ ਜਾਂ ਦੇਸ਼ਵਾਸੀਆਂ ਬਾਰੇ ਸੋਚਣ ਵਾਲੇ ਰਾਜਨੇਤਾ ਨਹੀਂ ਹਨ। ਉਹ ਅਸਲ ਵਿਚ ਰਿਐਲਿਟੀ ਟੀ.ਵੀ. ਨਾਲ ਜੁੜੇ ਵਿਅਕਤੀ ਸਨ, ਉਹ ਰੀਅਲ ਅਸਟੇਟ ਕਾਰੋਬਾਰੀ ਰਹੇ ਹਨ। ਰਾਜਨੀਤੀ ਦਾ ਅਨੁਭਵ ਉਨ੍ਹਾਂ ਨੂੰ ਨਹੀਂ ਹੈ। ਨਾ ਹੀ ਉਹ ਦੂਜੇ ਅਮਰੀਕੀ ਰਾਸ਼ਟਰਪਤੀਆਂ ਵਾਂਗ ਸਿੱਖਿਅਤ, ਸਮਾਜਕ ਤੇ ਚੰਗੀ ਸ਼ਖ਼ਸੀਅਤ ਦੇ ਮਾਲਕ ਹਨ। ਇਸ ਦੇ ਬਾਵਜੂਦ ਚੋਣਾਂ ਵਿਚ ਉਨ੍ਹਾਂ ਦਾ ਜਿੱਤਣਾ ਅਮਰੀਕਾ ਲਈ ਇਕ ਮੁਸੀਬਤ ਹੀ ਹੈ। ਪਤਾ ਲੱਗਾ ਹੈ ਕਿ ਟਰੰਪ ਨੇ ਉਪ-ਰਾਸ਼ਟਰਪਤੀ ਵਜੋਂ ਜਿਨ੍ਹਾਂ ਨੂੰ ਚੁਣਿਆ ਹੈ, ਮਾਈਕ ਪੇਨਸ ਨਾਂ ਦੇ ਉਹ ਸੱਜਣ ਵੀ ਔਰਤ ਵਿਰੋਧੀ, ਵਿਗਿਆਨ ਵਿਰੋਧੀ ਕੱਟੜਵਾਦੀ ਇਸਾਈ ਹਨ। ਅਜਿਹੇ ‘ਚ ਅਮਰੀਕਾ ਹੁਣ ਕਿਹੜੀ ਦਿਸ਼ਾ ‘ਚ ਜਾਵੇਗਾ, ਇਹ ਸ਼ੀਸ਼ੇ ਵਾਂਗ ਸਪਸ਼ਟ ਹੈ।
ਅਮਰੀਕਾ ਵਿਚ ਟਰੰਪ ਦੀ ਜਿੱਤ ਦਾ ਮਤਲਬ ਹੈ ਪੂਰੀ ਦੁਨੀਆ ਵਿਚ ਕੱਟੜ ਦੱਖਣਪੰਥੀ, ਵਰਣਵਾਦੀ, ਜਾਤੀਵਾਦ ਸੰਗਠਨਾਂ ਦੀ ਜਿੱਤ। ਅਜਿਹਾ ਲੱਗਦਾ ਹੈ ਕਿ ਜਿਵੇਂ ਵਿਕਾਸ ਦਾ ਪਹੀਆ ਇਕਦਮ ਸੌ ਸਾਲ ਪਿੱਛੇ ਘੁੰਮ ਗਿਆ ਹੈ।