ਮਾਸਟਰ ਖੇਡਾਂ ਵਿਚ 91 ਸਾਲਾ ਦਲਬੀਰ ਸਿੰਘ ਦਿਓਲ ਨੇ ਜਿੱਤਿਆ ਸੋਨ ਤਗਮਾ
ਲੰਡਨ/ਬਿਊਰੋ ਨਿਊਜ਼ :
ਉਮਰ ਕਦੇ ਵੀ ਜ਼ਿੰਦਗੀ ਦੇ ਹੌਸਲੇ ਅੱਗੇ ਰੁਕਾਵਟ ਨਹੀਂ ਬਣ ਸਕਦੀ। ਇਸ ਨੂੰ 1926 ਵਿਚ ਜਨਮੇ ਦਲਬੀਰ ਸਿੰਘ ਦਿਓਲ ਨੇ ਡੈਨਮਾਰਕ ਵਿਖੇ ਹੋਈਆਂ ਅੰਤਰਰਾਸ਼ਟਰੀ ਮਾਸਟਰ ਖੇਡਾਂ ਵਿਚ 100 ਮੀਟਰ ਦੌੜ ਵਿਚੋਂ ਸੋਨ ਤਗਮਾ ਜਿੱਤ ਕੇ ਸਾਬਿਤ ਕੀਤਾ ਹੈ। 91 ਸਾਲਾ ਦਲਬੀਰ ਸਿੰਘ ਨੇ ਇਨ੍ਹਾਂ ਖੇਡਾਂ ਵਿਚ ਯੂ.ਕੇ. ਦੀ ਨੁਮਾਇੰਦਗੀ ਕੀਤੀ। ਸਿਰ ‘ਤੇ ਚਿੱਟਾ ਰੁਮਾਲ ਬੰਨ੍ਹ ਕੇ, ਬੰਨ੍ਹੀ ਦਾੜ੍ਹੀ ਨਾਲ ਯੂ.ਕੇ. ਦੇ ਝੰਡੇ ਰੰਗ ਵਾਲੀ ਵਰਦੀ (ਕੈਟ) ਵਿਚ ਖ਼ਾਸ ਖਿੱਚ ਦਾ ਕੇਂਦਰ ਰਹੇ।
Comments (0)