ਹੱਸਦਾ ਪੰਜਾਬ ਡੈਲਸ ਦਾ ਵਿਸਾਖੀ ਮੇਲਾ 5 ਮਈ ਨੂੰ
ਡੈਲਸ-ਟੈਕਸਸ/ਹਰਜੀਤ ਢੇਸੀ:
ਸਥਾਨਕ ਪੰਜਾਬੀ ਸਭਿਆਚਾਰਕ ਸੰਸਥਾ ‘ਹੱਸਦਾ ਪੰਜਾਬ’ ਵਲੋਂ ਸਾਲਾਨਾ ਵਿਸਾਖੀ ਮੇਲਾ ਆਉਂਦੀ 5 ਮਈ, ਸ਼ਨਿੱਚਰਵਾਰ ਨੂੰ ਪਲੈਨੋ ਸਿਵਿਕ ਸੈਂਟਰ (2000 ਈਸਟ ਸਪਰਿੰਕ ਕਰੀਕ, ਪਲੈਨੋ) ਵਿਚ ਬਾਅਦ ਦੁਪਹਿਰ 3:00 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾਵੇਗਾ। ਵਿਸਾਖੀ ਮੇਲੇ ਸਬੰਧੀ ਸੰਸਥਾ ਦੀ ਹੋਈ ਇਕ ਮੀਟਿੰਗ ਵਿਚ ਮੇਲੇ ਦੀਆਂ ਤਿਆਰੀਆਂ ਦੀ ਰੂਪ-ਰੇਖਾ ਉਲੀਕੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੇਲੇ ਵਿਚ ਚੋਟੀ ਦੀਆਂ ਗਿੱਧਾ ਅਤੇ ਭੰਗੜਾ ਟੀਮਾਂ ਪਹੁੰਚ ਰਹੀਆਂ ਹਨ। ਪ੍ਰਸਿੱਧ ਲੋਕ ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਗਾਈਕਾ ਜੈਨੀ ਜੌਹਲ ਇਸ ਮੌਕੇ ਪਹੁੰਚ ਰਹੇ ਹਨ। ਮੇਲੇ ਦਾ ਮੰਚ ਸੰਚਾਲਨ ਪੰਜਾਬੀ ਦੀ ਸਟੇਜਾਂ ਦੀ ਉੱਘੀ ਕਲਾਕਾਰ ਬੀਬੀ ਆਸ਼ਾ ਸ਼ਰਮਾ ਜੀ ਕਰਨਗੇ।
ਸੰਸਥਾ ਵਲੋਂ ਜਾਰੀ ਬਿਆਨ ਅਨੁਸਾਰ ਮੇਲੇ ਦੇ ਗਰੈਂਡ ਸਪਾਂਸਰ ਹਰਪ੍ਰੀਤਮ ਸਿੰਘ ਅਤੇ ਪਰਿਵਾਰ ਜਦਕਿ ਮੁੱਖ ਮਹਿਮਾਨ ਕਰਨੈਲ ਸਿੰਘ ਅਤੇ ਕਮਲਜੀਤ ਸਿੰਘ ਹੋਣਗੇ। ਪਰਾਊਡ ਸਪਾਂਸਰ ਗੁਰਦੇਵ ਹੇਅਰ, ਪਰਦੀਪ ਗਰਚਾ, ਲਾਲੀ ਸੰਧੂ, ਗੁਰਪ੍ਰੀਤ ਬਢਿਆਲ, ਪਲਾਟੀਨਮ ਸਪਾਂਸਰ ਸੁਰਜੀਤ ਸਿੰਘ, ਕੁਲਜੀਤ ਚੀਮਾ, ਡਾਇਮੰਡ ਸਪਾਂਸਰ ਰਤਨ ਸਿੰਘ ਅਤੇ ਕੁਲਦੀਪ ਮੱਟੂ ਤਹਿਸੀਲ ਧਾਲੀਵਾਲ ਅਤੇ ਰਮਨ ਸੈਣੀ ਸਿਲਵਰ ਸਪਾਂਸਰ ਹੋਣਗੇ।
ਹੋਰ ਜਾਣਕਾਰੀ ਲਈ ਬਿੱਲੂ ਬੈਨੀਪਾਲ ਫੋਨ ਨੰਬਰ 940-391-4517 ਅਤੇ ਹਰਦੀਪ ਗੁਰਨਾ 510-299-4747 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Comments (0)