ਯੂਬਾਸਿਟੀ, ਕੈਲੀਫੋਰਨੀਆ ਦਾ 37ਵਾਂ ਸਾਲਾਨਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ 6 ਨਵੰਬਰ ਨੂੰ

ਯੂਬਾਸਿਟੀ, ਕੈਲੀਫੋਰਨੀਆ ਦਾ 37ਵਾਂ ਸਾਲਾਨਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ 6 ਨਵੰਬਰ ਨੂੰ

ਯੂਬਾਸਿਟੀ/ਹੁਸਨ ਲੜੋਆ ਬੰਗਾ:
ਯੂਬਾਸਿਟੀ ਵਿਖੇ ਹਰ ਸਾਲ ਪੂਰੀ ਸ਼ਾਨੋ ਸ਼ੌਕਤ ਨਾਲ ਕੱਢਿਆ ਜਾਣ ਵਾਲਾ ਵਿਸ਼ਵ ਪ੍ਰਸਿੱਧ ਨਗਰ ਕੀਰਤਨ ਅਤੇ ਸ਼ਾਨਦਾਰ 36 ਸਾਲਾਂ ਦਾ ਸਫ਼ਰ ਪੂਰਾ ਕਰਕੇ 37ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ। ਇਸ ਸਾਲ ਇਹ ਮਹਾਨ ਨਗਰ ਕੀਰਤਨ ਐਤਵਾਰ 6 ਨਵੰਬਰ 2016 ਨੂੰ ਯੂਬਾਸਿਟੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਯੂਬਾਸਿਟੀ ਦੇ ਗੁਰੂਘਰ ਟਾਇਰਾ ਬਿਊਨਾ ਦੀ ਨਵੀਂ ਪ੍ਰਬੰਧਕ ਕਮੇਟੀ ਨਗਰ ਕੀਰਤਨ ਦਾ ਪ੍ਰਬੰਧ ਕਰ ਰਹੀ ਹੈ। ਇਸੇ ਕਮੇਟੀ ਦੀ ਅਗਵਾਈ ਵਿਚ ਇਹ ਵਿਸ਼ਾਲ ਨਗਰ ਕੀਰਤਨ  ਇਤਿਹਾਸਕ ਨਗਰ ਕੀਰਤਨ ਵਿਚ ਬਦਲ ਗਿਆ ਹੈ। ਐਤਕਾਂ ਨਗਰ ਕੀਰਤਨ ਦੇ ਬਾਨੀ ਦੀਦਾਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਹਿਯੋਗੀ ਸਰਬਜੀਤ ਥਿਆੜਾ, ਜਸਵੰਤ ਸਿੰਘ ਬੈਂਸ ਅਤੇ ਪਰਮਿੰਦਰ ਗਰੇਵਾਲ ਇਸ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੁਰਜ਼ੋਰ ਮਿਹਨਤ ਕਰ ਰਹੇ ਹਨ।
ਗੁਰੂ ਘਰ ਦੀ ਕਮੇਟੀ ਵੱਲੋਂ ਕਈ ਦਿਨਾਂ ਤੋਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸੰਗਤਾਂ ਜੇਕਰ ਚਾਹੇ ਤਾਂ ਸਮੁੱਚੇ ਨਗਰ ਕੀਰਤਨ ਵਿਚ ਕਿਸੇ ਵੀ ਕਿਸਮ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾ ਸਕਦੀਆਂ ਹਨ। ਪ੍ਰਬੰਧਕਾਂ ਨੇ ਦਸਿਆ ਕਿ ਨਗਰ ਕੀਰਤਨ ਮੌਕੇ ਮੁੱਖ ਤੌਰ ਉੱਤੇ ਭਾਈ ਤਾਰਾ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾਸਿਟੀ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਭਾਈ ਉਂਕਾਰ ਸਿੰਘ ਜੀ ਊਨਾ ਵਾਲੇ, ਭਾਈ ਗੁਰਨਿਮਿਤ ਸਿੰਘ ਜੀ ਰਾਜ ਰੰਗੀਲਾ, ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਗੁਰਪ੍ਰੀਤ ਸਿੰਘ ਜੀ ਲਖਵਿੰਦਰ ਸਿੰਘ ਸੋਹਲ ਦੇ ਢਾਡੀ ਜਥਾ ਅਤੇ ਗਿਆਨੀ ਸੁਖਵਿੰਦਰ ਸਿੰਘ ਗਰੇਵਾਲ ਦੇ ਢਾਡੀ ਜਥੇ ਤੋਂ ਇਲਾਵਾ ਸਿੱਖ ਪੰਥ ਦੇ ਉਚ ਕੋਟੀ ਦੇ ਰਾਗੀ ਜਥੇ, ਕਥਾਵਾਚਕ ਅਤੇ ਪ੍ਰਚਾਰਕ ਹਾਜ਼ਰੀ ਭਰਨਗੇ।
ਇਸ ਵਾਰ ਦੀ ਨਗਰ ਕੀਰਤਨ ਪਿਛਲੇ ਸਾਲ ਵਾਲੇ ਰੂਟ ਤੇ ਹੀ ਕੱਢਿਆ ਜਾਵੇਗਾ ਅਤੇ ਪਾਰਕ ਕੀਤੀਆਂ ਗੱਡੀਆਂ ਤੋਂ ਸੰਗਤ ਨੂੰ ਨਗਰ ਕੀਰਤਨ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਹੈੱਡ ਗ੍ਰੰਥੀ ਭਾਈ ਸਾਹਿਬ ਸਿੰਘ 530-673-9918, ਜਸਵੰਤ ਸਿੰਘ ਬੈਂਸ 530-701-3971, ਸਰਬਜੀਤ ਸਿੰਘ ਥਿਆੜਾ 530-682-5861 ਜਾਂ ਪਰਮਿੰਦਰ ਸਿੰਘ ਗਰੇਵਾਲ 530-682-5850 ਨਾਲ ਸੰਪਰਕ ਕੀਤਾ ਜਾ ਸਕਦਾ ਹੈ।