ਮਿਸ਼ੀਗਨ ਸਟੇਟ ਦੇ ਕੈਂਟਨ ਸ਼ਹਿਰ ‘ਚ ਕੰਪਿਊਟਰ ਕਲਾਸਾਂ 10 ਅਪ੍ਰੈਲ ਤੋਂ
ਡੈਟਰੋਇਟ (ਮਿਸ਼ੀਗਨ)/ਕਿਰਪਾਲ ਸਿੰਘ ਪੰਨੂੰ
ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਕੈਂਟਨ ਸ਼ਹਿਰ ਸਾਲ 2017 ਲਈ ਕੰਪਿਊਟਰ ਦੀਆਂ ਕਲਾਸਾਂ 2017 10 ਅਪ੍ਰੈਲ 10, 2017 ਤੋਂ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਵਰਨਣਯੋਗ ਹੈ ਕਿ ਸਾਲ 2016 ਵਿੱਚ ਵੀ ਕੈਂਟਨ (ਮਿਸੀਗਨ) ਵਿਖੇ ਸੀਨੀਅਰਾਂ ਲਈ ਕੰਪਿਊਟਰ ਕਲਾਸਾਂ ਚਲਾਈਆਂ ਗਈਆਂ ਸਨ। ਇਨ੍ਹਾਂ ਵਿੱਚ ਸੀਨੀਅਰਾਂ (50 ਸਾਲ ਤੋਂ ਉੱਪਰ ਦੀ ਉਮਰ ਵਾਲ਼ੀਆਂ ਬੀਬੀਆਂ ਅਤੇ ਵੀਰਾਂ) ਦਾ ਉਤਸ਼ਾਹ ਦੇਖ ਕੇ ਇਸ ਸਾਲ ਵੀ ਉਸੇ ਥਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਕਲਾਸਾਂ ਸਵੇਰ ਅਤੇ ਸ਼ਾਮ ਦੋ ਗਰੁਪਾਂ ਵਿੱਚ ਚਲਾਈਆਂ ਜਾਣਗੀਆਂ। ਚਾਹਵਾਨ ਹੇਠਾਂ ਅੱਗੇ ਲਿਖੇ ਫੋਨ ਨੰਬਰਾਂ ਵਿੱਚੋਂ ਕਿਸੇ ਇੱਕ ਉੱਤੇ ਆਪਣਾ ਨਾਂ ਤੇ ਫੋਨ ਨੰਬਰ ਲਿਖਵਾ ਦੇਣ। ਜਿਸ ਕੋਲ਼ ਆਪਣਾ ਕੰਪਿਊਟਰ ਨਾ ਹੋਵੇ, ਉਸ ਲਈ ਪ੍ਰਬੰਧ ਕਰ ਦਿੱਤਾ ਜਾਵੇਗਾ। 50 ਸਾਲ ਤੋਂ ਘੱਟ ਉਮਰ ਵਾਲ਼ੇ ਵੀ ਆਪਣਾ ਨਾਂ ਲਿਖਵਾ ਸਕਦੇ ਹਨ। ਥਾਂ ਖਾਲ੍ਹੀ ਹੋਣ ਉੱਤੇ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਕਿਰਪਾਲ ਸਿੰਘ ਪੰਨੂੰ 905-796-0531, ਹਰਵੰਤ ਪਾਲ ਪੰਨੂੰ 1-734-635-8332, ਸੁਰਜੀਤ ਸਿੰਘ ਗਿੱਲ 1-734-276-8280 ਅਤੇ ਦਿਲਬਾਗ ਸਿੰਘ 1-248-854-0003.
ਬਰੈਂਪਟਨ (ਟੋਰਾਂਟੋ) ਵਿੱਚ ਕਲਾਸਾਂ ਉਸ ਤੋਂ ਪਿੱਛੋਂ ਮਈ-ਜੂਨ ਵਿੱਚ ਚਲਾਈਆਂ ਜਾਣਗੀਆਂ। ਉਨ੍ਹਾਂ ਲਈ ਨਾਂ ਮਈ ਵਿੱਚ ਲਿਖਵਾਏ ਜਾ ਸਕਦੇ ਹਨ।
Comments (0)