ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਯਾਸਿਨ ਮਲਿਕ 'ਤੇ ਪਬਲਿਕ ਸੇਫਟੀ ਐਕਟ ਲਾ ਕੇ ਜੰਮੂ ਦੀ ਜੇਲ੍ਹ ਭੇਜਿਆ

ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂ ਯਾਸਿਨ ਮਲਿਕ 'ਤੇ ਪਬਲਿਕ ਸੇਫਟੀ ਐਕਟ ਲਾ ਕੇ ਜੰਮੂ ਦੀ ਜੇਲ੍ਹ ਭੇਜਿਆ
ਯਾਸਿਨ ਮਲਿਕ

ਸ਼੍ਰੀਨਗਰ: ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸਿਨ ਮਲਿਕ ਨੂੰ ਪਬਲਿਕ ਸੇਫਟੀ ਐਕਟ ਅਧੀਨ ਨਾਮਜ਼ਦ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਨੇ ਕੀਤੀ ਹੈ। 

ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਮਲਿਕ ਸਾਹਿਬ ਨੂੰ ਭਾਰਤ ਨੇ ਕਾਲੇ ਕਾਨੂੰਨ ਪਬਲਿਕ ਸੇਫਟੀ ਐਕਟ ਅਧੀਨ ਨਾਮਜ਼ਦ ਕੀਤਾ ਹੈ। ਉਹਨਾਂ ਨੂੰ ਜੰਮੂ ਦੀ ਕੋਟ ਬਲਵਾਲ ਜੇਲ੍ਹ ਵਿਚ ਭੇਜਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਮਲਿਕ ਨੂੰ 22 ਫਰਵਰੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤੇ ਕੋਠੀਬਾਗ ਪੁਲਿਸ ਥਾਣੇ ਵਿਚ ਰੱਖਿਆ ਗਿਆ ਸੀ। 

ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਪੀਐਸਏ ਅਧੀਨ ਨਾਮਜ਼ਦ ਕਰਕੇ ਕੋਟਬਲਵਾਲ ਜੇਲ੍ਹ ਭੇਜਿਆ ਜਾ ਰਿਹਾ ਹੈ। 

ਜੇਕੇਐਲਐਫ ਨੇ ਮਲਿਕ ਦੀ ਬੇਅਧਾਰ ਗ੍ਰਿਫਤਾਰੀ ਅਤੇ ਹੁਣ ਪੀਐਸਏ ਲਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਭਾਰਤ ਦੀ ਕਸ਼ਮੀਰ ਵਿਚ ਹੋ ਰਹੀ ਹਾਰ ਦੀ ਬੁਖਲਾਹਟ ਦਾ ਨਤੀਜਾ ਦੱਸਿਆ ਹੈ।