ਇਹ ਲੋਕ ਵੀ ਤੇਰੇ ਨਹੀਂ ਰਹੇ  

ਇਹ ਲੋਕ ਵੀ ਤੇਰੇ ਨਹੀਂ ਰਹੇ  

ਗੁਰੂ ਨਾਨਕ ਦੀ ਧਰਤੀ ਦੇ ਲੋਕਾਂ ਦੀ ਨਿਮਰਤਾ ਸਹਿਜਤਾ ਅਤੇ ਸਿਆਣਪ

ਗੁਰੂ ਨਾਨਕ ਦੀ ਧਰਤੀ ਦੇ ਲੋਕਾਂ ਦੀ ਨਿਮਰਤਾ ਸਹਿਜਤਾ ਅਤੇ ਸਿਆਣਪ ਅੱਜ ਬੱਸ ਦੇ ਸਫ਼ਰ ਵਿੱਚ ਦੇਖਣ ਨੂੰ ਮਿਲੀ। ਝਾੜ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤਕ ਦੇ ਸੱਤਰ ਕਿਲੋਮੀਟਰ ਦੇ ਸਫ਼ਰ ਵਿੱਚ ਲੋਕਾਂ ਦੇ ਮਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਇੰਜ ਜਾਪਦਾ ਸੀ ਕਿ ਇਹ ਕਿਸੇ ਹੋਰ ਧਰਤੀ ਦੇ ਜੀਵ ਨੇ। ਸਰੀਰਾਂ ਤੇ ਛਿੜਕੇ ਮਹਿੰਗੇ ਇਤਰਾਂ ਦੀ ਖੁਸ਼ਬੋ ਥੱਲੇ ਹੰਕਾਰ ਦੀ ਬੋਅ ਛੁਪੀ ਸੀ । ਸਵੇਰ ਦਾ ਟਾਈਮ ਹੋਣ ਕਰ ਕੇ ਕਾਲਜ ਦੇ ਮੁੰਡੇ ਕੁੜੀਆਂ ਤੋਂ ਇਲਾਵਾ ਮੁਲਾਜ਼ਮ ਵਰਗ ਤੋਂ ਔਰਤਾਂ ਅਤੇ ਮਰਦ ਸਨ। ਸੀਟ ਨਾ ਮਿਲਣ ਕਰ ਕੇ ਇੱਕ ਤੀਹ ਕੁ ਸਾਲ ਦੀ ਔਰਤ ਆਪਣੇ ਸਾਲ ਦੇ ਬੱਚੇ ਨੂੰ ਕੁੱਛੜ ਚੁੱਕੀ ਖੜ੍ਹੀ ਸੀ । ਆਪਣੇ ਆਪਣੇ ਫੋਨਾਂ ਤੇ ਲੱਗੇ ਸਾਰੇ ਪੜ੍ਹੇ ਲਿਖੇ ਕਲਯੁਗੀ ਜੀਵ ਉਸ ਖਡ਼੍ਹੀ ਔਰਤ ਤੋਂ ਬੇਖ਼ਬਰ ਸੀ ।  ਜੇ ਕਿਸੇ ਨੇ ਦੇਖਿਆ ਵੀ ਸੀ ਤਾਂ ਦੇਖ ਕੇ ਅਣਡਿੱਠ ਕਰ ਦਿੱਤਾ ਸੀ । ਮੈਂ ਉਸ ਨੂੰ ਆਪਣੀ ਸੀਟ ਤੇ ਬੈਠਣ ਲਈ ਕਿਹਾ ਤੇ ਆਪ ਖੜ੍ਹਾ ਹੋ ਗਿਆ। ਛੋਟੇ ਬੱਚੇ ਦੀ ਮੁਸਕਰਾਹਟ ਤੇ ਉਸ ਮਾਂ ਦੀਆਂ ਦੁਆਵਾਂ ਮੇਰੇ ਤੇ ਅਸਰ ਕਰ ਰਹੀਆਂ ਸੀ। ਕੰਡਕਟਰ ਨੇ ਮੈਨੂੰ ਵੀਰ ਜੀ ਕਹਿ ਕੇ ਅਗਲੇ ਅੱਡੇ ਤੇ ਖਾਲੀ ਹੋਈ ਸੀਟ ਤੇ ਬੈਠਣ ਲਈ ਕਿਹਾ ਸੀ ਕਿ ਕੋਈ ਹੋਰ ਔਰਤ  ਅਗਲੇ

ਅੱਡੇ ਤੇ ਬੱਚੇ ਸਮੇਤ ਚੜ੍ਹੀ

ਤੇ ਮੈਂ ਫੇਰ ਉਸ ਨੂੰ ਆਪਣੀ ਸੀਟ ਤੇ ਬੈਠਣ ਲਈ ਕਹਿ ਦਿੱਤਾ ।

ਲੋਕਾਂ ਦੇ ਢੀਠ ਪੁਣੇ ਨੂੰ ਕੋਸਦੇ ਨੇ ਮੈਂ ਸੱਤਰ ਕਿਲੋਮੀਟਰ ਦਾ ਸਫਰ ਖੜ੍ਹੇ ਨੇ ਤੈਅ ਕੀਤਾ । ਕਿਹੜੀਆਂ ਪੜ੍ਹਾਈਆਂ ਦਾ ਭਾਰ ਚੁੱਕੀ ਬੈਠੇ ਇਹ ਲੋਕ ਬਾਬੇ ਨਾਨਕ ਦੀ ਧਰਤੀ ਦੇ ਨਹੀਂ ਹੋ ਸਕਦੇ।

ਜਿਹੜੇ ਲੋਕ ਇਕ ਅਬਲਾ ਅਤੇ ਫੁੱਲ ਵਰਗੇ ਬੱਚੇ ਨੂੰ ਆਪਣੀ ਸੀਟ ਤਕ ਨਹੀਂ ਦੇ ਸਕਦੇ।

ਤਾਂ ਉਹ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਵੀ ਮੁਕਤ ਨਹੀਂ ਹੋ ਸਕਦੇ।

ਕੰਡਕਟਰ ਮੈਨੂੰ ਪੁੱਛ ਰਿਹਾ ਸੀ ਕਿ ਭਾਈ ਸਾਹਿਬ ਤੁਸੀਂ ਕੀ ਕਰਦੇ ਹੋ ? ਮੈਂ ਦੱਸਿਆ ਕਿ ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ 

ਮੁੱਖ ਸੇਵਾਦਾਰ (ਮੈਨੇਜਰ)ਹਾਂ।

ਸੰਗਤਾਂ ਦੀ ਸੇਵਾ ਵਿਚ ਲੱਗੇ ਰਹਿਣਾ ਸਾਡਾ (ਸ਼੍ਰ੍ਰੋਮਣੀ ਕਮੇਟੀ ਮੁਲਾਜ਼ਮਾਂ) ਦਾ ਸੁਭਾਅ ਬਣ ਜਾਂਦਾ ਹੈ।ਬੱਸ ਵਿਚ ਅੱਜ ਮੈਂ ਇਕੱਲਾ ਸਫਰ ਨਹੀਂ ਸੀ ਕਰ ਰਿਹਾ, ਮੇਰੇ ਨਾਲ ਮੇਰੀ ਸੰਸਥਾ ਦਾ ਵਿਹਾਰ ਸਫ਼ਰ ਕਰ ਰਿਹਾ ਸੀ  

ਮੈਂ ਗੁਰੂ ਦੀ ਨਗਰੀ ਝਾੜ ਸਾਹਿਬ ਤੋਂ ਚਡ਼੍ਹਿਆ ਹਾਂ ਅਤੇ ਗੁਰੂ ਦੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਆਇਆ ਹਾਂ। ਜਿਨ੍ਹਾਂ ਕਲਯੁਗੀ ਜੀਵਾਂ ਨਾਲ ਅੱਜ ਸਫ਼ਰ ਕੀਤਾ ਹੈ, ਮੈਂ ਤਾਂ ਸੱਚੀ ਕਹਿੰਦਾ ਕਿ ਹੇ ਬਾਬਾ ਨਾਨਕ ਇਹ ਲੋਕ ਵੀ ਤੇਰੇ ਨਹੀਂ ਰਹੇ।

 

ਗੁਰਦੀਪ ਸਿੰਘ ਕੰਗ

ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ (ਪੰਜਾਬ)