ਅਕਾਲੀ ਅਤੇ ਅਕਾਲ ਤਖਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿਖ ਦਾ ਅਮਲ“ ਦੇ ਵਿਸ਼ੇ 'ਤੇ ਵੀਚਾਰ ਗੋਸ਼ਟੀ

ਅਕਾਲੀ ਅਤੇ ਅਕਾਲ ਤਖਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿਖ ਦਾ ਅਮਲ“ ਦੇ ਵਿਸ਼ੇ 'ਤੇ ਵੀਚਾਰ ਗੋਸ਼ਟੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਗੁਰੂ ਖਾਲਸਾ ਪੰਥ ਦੀ ਬੰਦੀ-ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਆਪਸੀ ਵਿਚਾਰ-ਵਟਾਂਦਰੇ ਦੀ ਰਿਵਾਇਤ ਨੂੰ ਮੁਖ ਰੱਖਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਚਾਰ-ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਦਾ ਵਿਸ਼ਾ “ਅਕਾਲੀ ਅਤੇ ਅਕਾਲ ਤਖਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿਖ ਦਾ ਅਮਲ“ ਹੈ। ਇਹ ਗੋਸ਼ਟੀ ੨੧ ਅਕਤੂਬਰ (ਦਿਨ ਸ਼ੁੱਕਰਵਾਰ) ਨੂੰ ਸਵੇਰੇ ੧੦:੩੦ ਵਜੇ ਤੋਂ ਦੁਪਹਿਰ ੨:੦੦ ਵਜੇ ਤੱਕ ਗੁਰਦੁਆਰਾ ਸ਼ਹੀਦ ਗੰਜ, ਬੀ-ਬਲਾਕ, ਰੇਲਵੇ ਕਲੋਨੀ, ਸ੍ਰੀ ਅੰਮ੍ਰਿਤਸਰ ਵਿਖੇ ਹੋਵੇਗੀ।  ਭਾਈ ਦਲਜੀਤ ਸਿੰਘ ਵਲੋਂ ਇਸ ਸੰਬੰਧੀ ਕਾਰਸੇਵਾ ਫਤਿਹਗੜ੍ਹ ਸਭਰਾਅ ਦੇ ਮੁਖੀ ਬਾਬਾ ਛਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾ ਨੂੰ ਵਿਚਾਰ-ਗੋਸ਼ਟੀ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ। ਸਿੱਖ ਪੰਥ ਵਿੱਚ ਆਪਸੀ ਵੱਧ ਰਹੇ ਖਲਾਅ ਨੂੰ ਭਰਨ ਲਈ    ਸੰਘਰਸ਼ੀ ਯੋਧਿਆਂ ਵਲੋਂ ਇਹ ਇਕ ਸਾਕਾਰਾਤਮਕ ਪਹਿਲ ਕਦਮੀ ਹੈ। 


 

ਇਸ ਤੋਂ ਪਹਿਲਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਪਰਦਇ ਦਲ ਬਾਬਾ ਬਿਧੀ ਚੰਦ ਜੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾ ਨੂੰ ੨੧ ਅਕਤੂਬਰ ਨੂੰ ਹੋਣ ਵਾਲੀ ਇਸ ਵਿਚਾਰ-ਗੋਸ਼ਟੀ ਦਾ ਸੱਦਾ ਦਿੱਤਾ  ਅਤੇ ਉਹਨਾ ਨਾਲ ਸਿੱਖ ਪੰਥ ਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।