ਬਜਰੰਗ ਦਲ ਦੀ ਹਮਾਇਤ ਤੋਂ ਕਿਉਂ ਝਿਜਕਿਆ ਸੰਘ ਪਰਿਵਾਰ ਤੇ ਪ੍ਰਧਾਨ ਮੰਤਰੀ ਮੋਦੀ?
ਕਰਨਾਟਕ ਚੋਣਾਂ ਦੌਰਾਨ ਕਾਂਗਰਸ ਨੇ ਬਜਰੰਗ ਦਲ ਨੂੰ ਸੰਘ ਪਰਿਵਾਰ ਦਾ ਪ੍ਰਮੁੱਖ ਹਿੱਸਾ ਐਲਾਨਿਆ ਸੀ..
ਜੋ ਭਗਵੀਆਂ ਹਿੰਸਕ ਗਤੀਵਿਧੀਆਂ ਦੇ ਦੋਸ਼ਾਂ ਲਈ ਜਾਣਿਆ ਜਾਂਦਾ ਹੈ।ਪਰ ਸੰਘ ਪਰਿਵਾਰ ਨੇ ਇਸ ਸੰਸਥਾ ਤੋਂ ਹਮੇਸ਼ਾ ਦੂਰੀ ਬਣਾਈ ਰਖੀ ਸੀ। ਇਸ ਵਾਰ ਵੀ ਸੰਘ ਪਰਿਵਾਰ ਨੇ ਲਗਭਗ ਉਹੀ ਦੂਰੀ ਬਣਾਈ ਰੱਖੀ। ਬਜਰੰਗ ਦਲ ਨਾਲ ਧੋਖਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਨਹੀਂ ਕਿਹਾ ਕਿ ਉਹ ਬਜਰੰਗ ਦਲ ਨੂੰ ਬੈਨ ਨਹੀਂ ਹੋਣ ਦੇਣਗੇ। ਬਸ ਬਜਰੰਗ ਬਲੀ ਦਾ ਨਾਅਰਾ ਲਗਾਕੇ ਚਲੇ ਗਏ।ਕਾਂਗਰਸ ਨੇ ਬਜਰੰਗ ਦਲ ਅਤੇ ਪੀਐਫਆਈ ਅਰਥਾਤ ਪਾਪੂਲਰ ਫਰੰਟ ਆਫ ਇੰਡੀਆ 'ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਕਾਂਗਰਸ ਦਾ ਇਹ ਇੱਕ ਦਲੇਰਾਨਾ ਸਿਆਸੀ ਦਾਅ ਸੀ ਜੋ ਸਫਲ ਰਿਹਾ। ਇਹ ਸਿਆਸੀ ਲੜਾਈ ਬਹੁਤ ਲੰਬੀ ਹੈ। ਚੋਣ ਸਭ ਕੁਝ ਨਹੀਂ ਹੁੰਦੀ।
ਕਾਂਗਰਸ ਨੇ ਬਜਰੰਗ ਦਲ ਪਾਬੰਦੀ ਦੀ ਗੱਲ ਕਰਕੇ ਸੰਘ ਪਰਿਵਾਰ ਦੇ ਅੰਤਰ ਵਿਰੋਧਾਂ ਤੇ ਦੋਗਲੇਪਣ ਦਾ ਪਰਦਾਫਾਸ਼ ਕਰ ਦਿਤਾ ਹੈ। ਕਾਂਗਰਸ ਨੇ ਪਹਿਲਾਂ ਤਾਂ ਸੰਘ ਪਰਿਵਾਰ ਦੇ ਗੁਪਤ ਸਮਰਥਕਾਂ ਬਜਰੰਗ ਦਲ ਨੂੰ ਸਾਹਮਣੇ ਆਉਣ ਦਾ ਮੌਕਾ ਦਿੱਤਾ ਅਤੇ ਦੂਜਾ ਇਹ ਵੀ ਜਨਤਾ ਨੂੰ ਦਿਖਾ ਦਿਤਾ ਕਿ ਸੰਘ ਜਾਂ ਭਾਜਪਾ ਬਜਰੰਗ ਦਲ ਦੀ ਖੁੱਲ੍ਹ ਕੇ ਹਮਾਇਤ ਨਹੀਂ ਕਰ ਸਕਦੇ। ਇਹ ਕਾਂਗਰਸ ਦੀ ਵੱਡੀ ਰਣਨੀਤਕ ਜਿੱਤ ਸੀ। ਉਮੀਦ ਹੈ ਬਜਰੰਗ ਦਲ ਇਸ ਬੀਤੀ ਘਟਨਾ ਦਾ ਵਿਸ਼ਲੇਸ਼ਣ ਕਰ ਸਕੇਗਾ।ਬਜਰੰਗ ਦਲ ਨੂੰ ਅਜੇ ਵੀ ਸੰਘ ਤੇ ਭਾਜਪਾ ਨੂੰ ਪੂਰੀ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਜਥੇਬੰਦੀ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਵਾਰਾ ਜਾਂ ਬਦਮਾਸ਼ ਮੰਨਿਆ ਗਿਆ ਹੈ। ਕੋਈ ਵੀ ਮਾਣ ਨਾਲ ਨਹੀਂ ਕਹਿੰਦਾ ਕਿ ਉਹ ਬਜਰੰਗ ਦਲ ਤੋਂ ਭਾਜਪਾ ਵਿਚ ਆਇਆ ਹੈ। ਮੈਨੂੰ ਨਹੀਂ ਪਤਾ ਕਿ ਇਸ ਸਮੇਂ ਭਾਜਪਾ ਦੇ ਕਿੰਨੇ ਵੱਡੇ ਅਹੁਦੇਦਾਰ ਅਤੇ ਵਿਧਾਇਕ ਤੋਂ ਲੈ ਕੇ ਸੰਸਦ ਮੈਂਬਰ ਬਜਰੰਗ ਦਲ ਦੇ ਪਿਛੋਕੜ ਵਾਲੇ ਹਨ। ਸਗੋਂ ਬਜਰੰਗ ਦਲ ਨੂੰ ਖੁਦ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ ਕਿ ਹਿੰਦੂਤਵ ਦੀਆਂ ਸ਼ਾਖਾਵਾਂ ਵਿੱਚ ਇਸ ਦੀ ਸਿਆਸੀ ਮਹੱਤਤਾ ਕੀ ਹੈ?
ਬਜਰੰਗ ਦਲ ਇਹ ਕੰਮ ਆਸਾਨੀ ਨਾਲ ਕਰ ਸਕਦਾ ਹੈ ਕਿ ਹਿੰਦੂਤਵੀ ਸੰਗਠਨ ਪਰਿਵਾਰ ਨੂੰ ਦੱਸ ਸਕੇ ਕਿ ਭਾਜਪਾ ਵਿਚ ਉਸ ਦੇ ਕਿੰਨੇ ਨੇਤਾ ਹਨ। ਫਿਰ ਵੀ ਉਹ ਬਜਰੰਗ ਦਲ 'ਤੇ ਪਾਬੰਦੀ ਦੇ ਖਿਲਾਫ ਅੱਗੇ ਨਹੀਂ ਆਏ। ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਬਜਰੰਗ ਦਲ ਨਾਲ ਬੇਇਨਸਾਫ਼ੀ ਹੈ। ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਸੂਟ-ਬੂਟ ਸਰਕਾਰ ਦਾ ਨਾਅਰਾ ਦੇ ਕੇ ਨਰਿੰਦਰ ਮੋਦੀ ਦਾ ਮਹਿੰਗਾ ਸੂਟ ਇਕ ਝਟਕੇ ਵਿਚ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਬਜਰੰਗ ਦਲ 'ਤੇ ਪਾਬੰਦੀ ਦੀ ਗੱਲ ਕਰਕੇ ਰਾਹੁਲ ਨੇ ਨਰਿੰਦਰ ਮੋਦੀ ਨੂੰ ਅਜਿਹਾ ਝਟਕਾ ਦਿਤਾ ਕਿ ਉਹ ਬਜਰੰਗ ਦਲ ਦਾ ਸਮਰਥਨ ਨਾ ਕਰ ਸਕੇ। ਮੋਦੀ ਨੇ ਬਜਰੰਗ ਦਲ ਦੀ ਹਮਾਇਤ ਕਰਨ ਦੀ ਥਾਂ ਬਜਰੰਗ ਬਲੀ ਦਾ ਨਾਅਰਾ ਲਗਾ ਕੇ ਬਜਰੰਗ ਦਲ ਨਾਲ ਬੇਇਨਸਾਫ਼ੀ ਕੀਤੀ। ਮੋਦੀ ਨੇ ਨਾ ਬਜਰੰਗ ਦਲ ਦੀਆਂ ਖੂਬੀਆਂ ਬਾਰੇ ਪ੍ਰਗਟਾਵਾ ਕੀਤਾ, ਨਾ ਬਜਰੰਗ ਉਪਰ ਪਾਬੰਦੀ ਲਗਾਉਣ ਦਾ ਵਿਰੋਧ ਕੀਤਾ।
ਮੈਂ ਮੋਦੀ ਸਾਹਿਬ ਦਾ ਭਾਸ਼ਣ ਵਿਸਥਾਰ ਨਾਲ ਨਹੀਂ ਸੁਣਿਆ ਸੀ, ਪਰ ਜੋ ਕੁਝ ਛਪਿਆ ਹੈ ਅਤੇ ਜਿੰਨ੍ਹਾਂ ਮੈਂ ਦੇਖਿਆ ਹੈ, ਉਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਬਜਰੰਗ ਬਲੀ ਦੀ ਪੂਜਾ 'ਤੇ ਪਾਬੰਦੀ ਦਾ ਮੁੱਦਾ ਬਣਾਇਆ ਹੈ। ਜੋ ਕਿ ਮੁੱਦਾ ਹੀ ਨਹੀਂ ਸੀ। ਅਜਿਹਾ ਕਰਕੇ ਮੋਦੀ ਨੇ ਖੁਦ ਬਜਰੰਗ ਦਲ ਦਾ ਅਪਮਾਨ ਕੀਤਾ ਹੈ। ਜੇਕਰ ਉਹ ਇਸ ਨੂੰ ਇੱਕ ਮਹੱਤਵਪੂਰਨ ਸੰਗਠਨ ਮੰਨਦੇ ਸਨ, ਤੇ ਬਜਰੰਗ ਦਲ ਨੂੰ ਹਿੰਦੂਤਵ ਰਾਜਨੀਤੀ ਦਾ ਇੱਕ ਹੁੱਲੜਬਾਜੀ ਦੀ ਤਾਕਤ ਵਜੋਂ ਨਹੀਂ, ਸਗੋਂ ਇੱਕ ਆਦਰਸ਼ ਸ਼ਕਤੀ ਵਜੋਂ ਮੰਨਦੇ ਸਨ, ਤਾਂ ਬਜਰੰਗ ਦਲ ਦੀ ਹਮਾਇਤ ਕਰਨੀ ਚਾਹੀਦੀ ਸੀ। ਪਰ ਮੋਦੀ ਨੇ ਬਜਰੰਗ ਬਲੀ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ।
ਸਾਰੇ ਜਾਣਦੇ ਹਨ ਕਿ ਬਜਰੰਗ ਬਲੀ ਦੀ ਪੂਜਾ ਉਪਰ ਕੋਈ ਵੀ ਰੋਕ ਨਹੀਂ ਲਗਾ ਸਕਦਾ। ਕੋਈ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦਾ। ਪਵਨ ਦੇ ਪੁੱਤਰ ਨੂੰ ਕੌਣ ਬੰਨ੍ਹ ਸਕਦਾ ਹੈ ਜਾਂ ਰੋਕ ਸਕਦਾ ਹੈ। ਪਰ ਪ੍ਰਧਾਨ ਮੰਤਰੀ ਨੇ ਇਸ ਗੰਭੀਰ ਮੁੱਦੇ ਨੂੰ ਡਰਾਮੇ ਵਿੱਚ ਬਦਲ ਦਿੱਤਾ। ਪੱਤਰਕਾਰਾਂ ਵਿੱਚ ਪ੍ਰਧਾਨ ਮੰਤਰੀ ਦੀ ਇਸ ਬੇਈਮਾਨੀ ਦਾ ਪਰਦਾਫਾਸ਼ ਕਰਨ ਦੀ ਹਿੰਮਤ ਨਹੀਂ ਹੈ ਕਿ ਉਹ ਪੁੱਛਣ ਕਿ ਬਜਰੰਗ ਦਲ ਦੀਆਂ ਉਹ ਦਸ ਖੂਬੀਆਂ ਕਿਉਂ ਨਹੀਂ ਦੱਸ ਰਹੇ। ਸਾਫ਼-ਸਾਫ਼ ਕਿਉਂ ਨਹੀਂ ਕਹਿ ਰਹੇ ਕਿ ਬਜਰੰਗ ਦਲ 'ਤੇ ਪਾਬੰਦੀ ਨਹੀਂ ਲੱਗਣ ਦਿਆਂਗੇ।ਬਜਰੰਗ ਦਲ ਨੂੰ ਇਕ ਵਾਰ ਫਿਰ ਇਕੱਲੇ ਛੱਡ ਦਿੱਤਾ , ਜਿੱਥੇ ਇਸ ਦੇ ਆਲੋਚਕ ਇਸ ਨੂੰ ਇਕ ਨਾਜਾਇਜ਼ ਅਤੇ ਅਵਾਰਾ ਸੰਗਠਨ ਕਰਾਰ ਦਿੰਦੇ ਰਹਿੰਦੇ ਹਨ। ਕੀ ਸੰਘ ਮੁਖੀ ਨੇ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਵਿਰੁਧ ਕੋਈ ਵੱਡਾ ਬਿਆਨ ਦਿੱਤਾ?ਇਹ ਇਕ ਬਹੁਤ ਵਧੀਆ ਮੌਕਾ ਸੀ ਕਿ ਬਜਰੰਗ ਦਲ ਦੇ ਚੰਗੇ ਕੰਮਾਂ ਨੂੰ ਸੰਘ ਪਰਿਵਾਰ ਦੇ ਮੂੰਹੋਂ ਸੁਣਨ ਦਾ , ਪਰ ਬੁਲਾਰਿਆਂ ਨੇ ਬੇਈਮਾਨੀ ਕੀਤੀ, ਇਸ ਵਿੱਚ ਕਾਂਗਰਸ ਦਾ ਕੀ ਕਸੂਰ ਹੈ?
ਕੀ ਭਾਜਪਾ ਨੇ ਕਦੇ ਕਿਹਾ ਹੈ ਕਿ ਬਜਰੰਗ ਦਲ ਸਾਡਾ ਹੈ? ਕੀ ਭਾਜਪਾ ਆਪਣੀ ਅਗਲੀ ਕੌਮੀ ਕਾਰਜਕਾਰਨੀ ਵਿੱਚ ਇਹ ਮਤਾ ਪਾਸ ਕਰੇਗੀ ਕਿ ਬਜਰੰਗ ਦਲ ਸਾਡਾ ਸੰਗਠਨ ਹੈ? ਇਹ ਇੱਕ ਰਾਸ਼ਟਰੀ ਤੇ ਦੇਸਭਗਤ ਸੰਸਥਾ ਹੈ। ਕੀ ਇਸ ਦਾ ਸਾਰਾ ਕੰਮ ਉੱਚ ਆਦਰਸ਼ਾਂ ਤੋਂ ਪ੍ਰੇਰਿਤ ਹੈ?
ਕਰਨਾਟਕ ਚੋਣਾਂ ਵਿਚ ਕਾਂਗਰਸ ਨੇ ਕਿਹਾ ਸੀ ਕਿ ਉਹ ਬਜਰੰਗ ਦਲ ਅਤੇ ਪੀਐੱਫਆਈ 'ਤੇ ਪਾਬੰਦੀ ਲਗਾਏਗੀ ਪਰ ਪ੍ਰਧਾਨ ਮੰਤਰੀ ਵਲੋਂ ਬਜਰੰਗ ਦਲ ਦੀ ਨਹੀਂ, ਬਜਰੰਗ ਬਲੀ ਦੀ ਚਰਚਾ ਕੀਤੀ ਸੀ। ਬਜਰੰਗ ਬਲੀ ਸਿਰਫ ਬਜਰੰਗ ਦਲ ਦਾ ਹੀ ਨਹੀਂ ਹੈ। ਸਭ ਹਿੰਦੂਆਂ ਦਾ ਸਾਂਝਾ ਹੈ।ਪੀਐੱਫਆਈ 'ਤੇ ਪਾਬੰਦੀ ਲਗਾਉਣ 'ਤੇ ਕਿਸੇ ਨੇ ਕੋਈ ਧਾਰਮਿਕ ਨਾਅਰਾ ਨਹੀਂ ਦਿੱਤਾ, ਜੇ ਦਿੱਤਾ ਹੁੰਦਾ ਤਾਂ ਭਗਵਿਆਂ ਨੇ ਵੱਡਾ ਵਿਵਾਦ ਖੜਾ ਕਰਨਾ ਸੀ।
ਬਜਰੰਗ ਦਲ 'ਤੇ ਪਾਬੰਦੀ ਦੇ ਮਾਮਲੇ 'ਤੇ ਪ੍ਰਧਾਨ ਮੰਤਰੀ ਨੇ ਚੋਣ ਪਰੰਪਰਾਵਾਂ ਨੂੰ ਤੋੜਦਿਆਂ ਬਜਰੰਗ ਬਲੀ ਕੀ ਜੈ ਦਾ ਨਾਅਰਾ ਲਗਾਇਆ ਜਦ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਜਰੰਗ ਦਲ ਦੇ ਗੁਣਾਂ ਬਾਰੇ ਦੱਸਣਾ ਚਾਹੀਦਾ ਸੀ, ਪਰ ਲੱਗਦਾ ਹੈ ਕਿ ਉਹ ਖੁਦ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਨ ਕਿ ਇਹ ਪਾਰਟੀ ਕੋਈ ਗੁਣ ਵੀ ਰਖਦੀ ਹੈ। ਸਪਸ਼ਟ ਤੌਰ ਉਪਰ ਬਜਰੰਗ ਦਲ ਦੇ ਵਿਰੋਧੀ ਇਸ ਨੂੰ ਬੁਰਾ ਕਹਿੰਦੇ ਹਨ, ਪਰ ਮੋਦੀ ਅਤੇ ਭਾਗਵਤ ਇਸ ਨੂੰ ਚੰਗਾ ਕਿਉਂ ਨਹੀਂ ਕਹਿ ਸਕੇ?
ਬਜਰੰਗ ਦਲ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੇ ਸੰਗਠਨ ਦਾ ਕੰਮ ਇੰਨਾ ਮਾੜਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸਦੇ ਕੰਮ ਨੂੰ ਗਿਣਾਉਂਦੇ ਹੋਏ ਇਸ ਦਾ ਬਚਾਅ ਨਹੀਂ ਕਰ ਸਕੇ ? ਬਜਰੰਗ ਬਲੀ ਦੀ ਥਾਂ ਮੋਦੀ ਇਹ ਕਹਿ ਦਿੰਦੇ ਕਿ ਅਸੀਂ ਸਾਰੇ ਬਜਰੰਗ ਦਲੀ ਹਾਂ, ਤਾਂ ਮੰਨਿਆ ਜਾਂਦਾ ਕਿ ਕਾਂਗਰਸ ਦੀ ਬਾਜ਼ੀ ਗਲਤ ਸੀ। ਕਾਂਗਰਸ ਨੇ ਇਹਨਾਂ ਕਰਨਾਟਕਾ ਦੀਆਂ ਚੋਣਾਂ ਦੌਰਾਨ ਦਿਖਾ ਦਿੱਤਾ ਸੀ ਕਿ ਮੋਦੀ ਭਾਵੇਂ ਜਿੰਨਾ ਮਰਜ਼ੀ ਧਾਰਮਿਕ ਮੁੱਦਾ ਬਣਾ ਲੈਣ, ਉਹ ਬਜਰੰਗ ਦਲ ਨੂੰ ਸਿਆਸੀ ਸਮਰਥਨ ਨਹੀਂ ਦੇ ਸਕਦੇ।
2016 ਵਿਚ ਮੋਦੀ ਨੇ ਇਹਨਾਂ ਭਗਵਿਆਂ ਬਾਰੇ ਕਿਹਾ ਸੀ ਕਿ ਜੇਕਰ ਜਾਂਚ ਕੀਤੀ ਜਾਵੇ ਤਾਂ ਇਨ੍ਹਾਂ ਵਿਚੋਂ 80 ਫੀਸਦੀ ਲੋਕਾਂ ਨੇ ਗਊ ਰੱਖਿਆ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਮੈਨੂੰ ਅਜਿਹੇ ਲੋਕਾਂ ਤੋਂ ਬਹੁਤ ਗੁੱਸਾ ਆਉਂਦਾ ਹੈ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਅਜਿਹੇ ਲੋਕਾਂ ਦਾ ਡੋਜ਼ੀਅਰ ਤਿਆਰ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਉਸ ਸਮੇਂ ਹਿੰਦੂ ਮਹਾਸਭਾ ਗੁੱਸੇ ਵਿਚ ਆ ਗਈ ਸੀ।
ਗਊ ਰੱਖਿਆ ਨਾਲ ਜੁੜੇ ਮਾਮਲੇ ਵਿਚ ਬਜਰੰਗ ਦਲ ਦੇ ਲੋਕਾਂ ਦਾ ਨਾਂ ਵੀ ਆਉਂਦਾ ਹੈ। ਪਤਾ ਨਹੀਂ ਪ੍ਰਧਾਨ ਮੰਤਰੀ ਦਾ ਇਹ ਬਿਆਨ ਬਜਰੰਗ ਦਲ ਨੂੰ ਕਿਵੇਂ ਦਾ ਲੱਗਾ ਹੋਵੇਗਾ। ਕੀ ਪ੍ਰਧਾਨ ਮੰਤਰੀ ਕਰਨਾਟਕ ਵਿਚ ਇਹ ਨਹੀਂ ਕਹਿ ਸਕਦੇ ਸਨ ਕਿ ਜੇਕਰ ਬਜਰੰਗ ਦਲ 'ਤੇ ਪਾਬੰਦੀ ਹੈ ਤਾਂ ਗਊ ਰੱਖਿਆ ਦਾ ਕੰਮ ਕੌਣ ਕਰੇਗਾ, ਜਬਲਪੁਰ ਵਿਚ ਕਾਂਗਰਸ ਦੇ ਦਫ਼ਤਰ ਵਿਚ ਭੰਨਤੋੜ ਕੌਣ ਕਰੇਗਾ? ਹੋ ਸਕਦਾ ਹੈ ਕਿ ਮੋਦੀ ਅਜੇ ਵੀ ਮੰਨਦੇ ਹੋਣ ਕਿ ਗਊ ਰੱਖਿਆ ਦੇ ਕੰਮ ਵਿਚ ਲੱਗੇ 80 ਫੀਸਦੀ ਲੋਕ ਗਊ ਰੱਖਿਆ ਦੀਆਂ ਦੁਕਾਨਾਂ ਚਲਾਉਂਦੇ ਹਨ।
ਜੇਕਰ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਰੰਗ ਦਲ ਦੀ ਥਾਂ ਬਜਰੰਗ ਬਲੀ ਦਾ ਨਾਂ ਲੈ ਕੇ ਆਪਣਾ ਅਕਸ ਬਚਾ ਲਿਆ। ਮੇਰਾ ਸਵਾਲ ਹੈ ਕਿ ਨਰਿੰਦਰ ਮੋਦੀ ਬਜਰੰਗ ਦਲ ਦੀ ਤਾਰੀਫ ਕਿਉਂ ਨਹੀਂ ਕਰ ਸਕੇ? ਬਜਰੰਗ ਦਲ ਦੇ ਕੰਮਾਂ ਦੀ ਤਾਰੀਫ਼ ਕਿਉਂ ਨਹੀਂ ਹੋ ਸਕੀ? ਕਾਂਗਰਸ ਨੇ ਬਜਰੰਗ ਦਲ ਨਾਲ ਬੇਇਨਸਾਫੀ ਨਹੀਂ ਕੀਤੀ, ਭਾਜਪਾ ਨੇ ਕੀਤੀ ਹੈ। ਜੇਕਰ ਬਜਰੰਗ ਦਲ ਬਜਰੰਗ ਬਲੀ ਦੇ ਸ਼ਰਧਾਲੂ ਹਨ ਤਾਂ ਮੋਦੀ ਨੂੰ ਹੋਰ ਖੁੱਲ੍ਹ ਕੇ ਬਚਾਅ ਕਰਨਾ ਚਾਹੀਦਾ ਸੀ। ਪਰ ਮੋਦੀ ਨੇ ਨਹੀਂ ਕੀਤਾ। ਜੇਕਰ ਰਾਹੁਲ ਖੁੱਲ੍ਹ ਕੇ ਇਸ ਮੁੱਦੇ ਨੂੰ ਉਠਾਉਂਦੇ ਤਾਂ ਮੋਦੀ ਨੂੰ ਅਗਲੀ ਚੋਣ ਬਜਰੰਗ ਦਲ ਦੀ ਟਿਕਟ 'ਤੇ ਲੜਨ ਲਈ ਮਜਬੂਰ ਹੋਣਾ ਪਵੇਗਾ। ਬਜਰੰਗ ਦਲ ਨੂੰ ਸਨਮਾਨਿਤ ਕਰਨ ਦਾ ਹੋਰ ਕਿਹੜਾ ਇਤਿਹਾਸਕ ਮੌਕਾ ਹੋਵੇਗਾ।
ਰਵੀਸ਼ ਕੁਮਾਰ
Comments (0)