ਭਾਰਤੀ ਹਾਕੀ ਨੂੰ ਹਰਮਨ ਪਿਆਰਾ ਬਣਾਉਣ ਲਈ ਭਾਰਤ-ਪਾਕਿ ਵਿਚਾਲੇ ਮੈਚ ਜ਼ਰੂਰੀ

ਭਾਰਤੀ ਹਾਕੀ  ਨੂੰ ਹਰਮਨ ਪਿਆਰਾ ਬਣਾਉਣ ਲਈ ਭਾਰਤ-ਪਾਕਿ ਵਿਚਾਲੇ ਮੈਚ ਜ਼ਰੂਰੀ

ਪਾਕਿਸਤਾਨ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਪਾਕਿਸਤਾਨੀ ਹਾਕੀ ਦੀ ਜਿੰਦਜਾਨ ਰਹਿ ਚੁੱਕੇ..

ਤਾਹਿਰ ਜ਼ਮਾਨ ਨੇ ਇਕ ਵਾਰ ਕਿਹਾ ਸੀ ਕਿ ਸਾਡੇ ਖਿਡਾਰੀਆਂ ਦਾ ਉਤਸ਼ਾਹ ਤੇ ਮਨੋਬਲ ਜਿੰਨਾ ਭਾਰਤ ਨੂੰ ਹਰਾ ਕੇ ਬੁਲੰਦ ਹੁੰਦਾ ਹੈ, ਸ਼ਾਇਦ ਕਿਸੇ ਹੋਰ ਦੇਸ਼ ਨੂੰ ਹਰਾ ਕੇ ਨਹੀਂ ਹੁੰਦਾ। ਇਸ ਪੱਖ ਤੋਂ ਜੇ ਅਸੀਂ ਭਾਰਤੀ ਖਿਡਾਰੀਆਂ ਦੇ ਵਿਚਾਰ ਜਾਣੀਏ ਤਾਂ ਉਨ੍ਹਾਂ ਦੀ ਰਾਏ ਵੀ ਬਿਲਕੁਲ ਇਹੋ ਹੀ ਹੈ। ਭਾਰਤੀ ਪਾਕਿਸਤਾਨ ਨੂੰ ਹਰਾ ਕੇ ਸਾਰਾ ਸੰਸਾਰ ਹਰਾਉਣ ਦੇ ਤੁੱਲ ਸਮਝਦੇ ਹਨ। ਸੱਚ ਤਾਂ ਇਹ ਹੈ ਕਿ ਹਾਕੀ ਦੇ ਖੇਤਰ ਵਿਚ ਭਾਰਤ ਤੇ ਪਾਕਿਸਤਾਨ ਦੀ ਟੱਕਰ ਕਾਫੀ ਪੁਰਾਣੀ ਹੈ। ਤੁਹਾਨੂੰ ਯਾਦ ਰਹੇ ਕਿ 1960 ਦੀਆਂ ਰੋਮ ਉਲੰਪਿਕ ਖੇਡਾਂ ਵਿਚ ਪਾਕਿਸਤਾਨ ਨੇ ਹੀ ਅਬਦੁੱਲ ਹਮੀਦ ਦੀ ਕਪਤਾਨੀ ਵਿਚ ਭਾਰਤ ਤੋਂ ਪਹਿਲੀ ਵਾਰ ਸੋਨੇ ਦਾ ਤਗ਼ਮਾ ਖੋਹਿਆ ਸੀ। ਭਾਰਤ ਜਿਹੜਾ ਇਸ ਤੋਂ ਪਹਿਲਾਂ ਲਗਾਤਾਰ ਉਲੰਪਿਕ ਜੇਤੂ ਬਣਦਾ ਰਿਹਾ ਸੀ। ਨਾਸਿਰ ਬੁੰਦਾ ਦੇ ਗੋਲ ਨੇ ਭਾਰਤੀ ਕਪਤਾਨ ਐਲ. ਕਲੌਡੀਅਸ ਦੀ ਟੀਮ ਨੂੰ ਹਿਲਾ ਕੇ ਰੱਖ ਦਿੱਤਾ। ਇਸੇ ਤਰ੍ਹਾਂ ਹੁਣ ਤੱਕ ਇਹ ਪਰੰਪਰਾਗਤ ਵਿਰੋਧ ਪੂਰੀ ਸ਼ਿੱਦਤ ਨਾਲ ਉਸੇ ਤਰ੍ਹਾਂ ਹੀ ਤੁਰਿਆ ਆ ਰਿਹਾ ਹੈ। ਅੱਜ ਵੀ ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਹੱਦਾਂ ਦੀ ਤਰ੍ਹਾਂ ਜਦੋਂ ਹਾਕੀ ਦੇ ਮੈਦਾਨ ਵਿਚ ਵੀ ਗੇਂਦ ਵਿਰੋਧੀ ਦਲ ਦਾ ਖਿਡਾਰੀ ਦੂਸਰੇ ਦੀ ਹੱਦ ਤੋਂ ਪਾਰ ਲੈ ਜਾਂਦਾ ਹੈ ਅਤੇ ਗੋਲ ਪੋਸਟ ਵਲ ਵਧਣ ਲਗਦਾ ਹੈ ਤਾਂ ਵੇਖ ਰਹੀਆਂ ਹਜ਼ਾਰਾਂ ਅੱਖਾਂ ਵਿਚ ਉਤਸੁਕਤਾ ਵੱਧ ਜਾਂਦੀ ਹੈ। ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ। ਭਾਰਤੀ ਹਾਕੀ ਪ੍ਰੇਮੀ ਨੀਲੀ ਕਮੀਜ਼ ਵਾਲਿਆਂ ਲਈ ਅਤੇ ਪਾਕਿਸਤਾਨੀ ਹਾਕੀ ਪ੍ਰੇਮੀ ਹਰੀਆਂ ਕਮੀਜ਼ਾਂ ਵਾਲਿਆਂ ਲਈ ਰੌਲਾ ਪਾਉਣ ਲੱਗ ਜਾਂਦੇ ਹਨ। ਹਾਕੀ ਦੇ ਇਹ ਘੁਸਪੈਠੀਏ ਜਦ ਵਿਰੋਧੀ ਟੀਮ ਦੀ ਹੱਦ ਤੋਂ ਪਾਰ ਜਾ ਹਮਲੇ ਕਰਦੇ ਹਨ ਤਾਂ ਮੈਚ ਵਿਚ ਰੁਮਾਂਚ ਵਧ ਜਾਂਦਾ ਹੈ। ਫਿਰ 'ਪਾਕਿਸਤਾਨ ਜਿੰਦਾਬਾਦ', 'ਅੱਲ੍ਹਾ ਹੂ ਅਕਬਰ', 'ਜੀਤੇ ਜੀਤੇ ਪਾਕਿਸਤਾਨ' ਅਤੇ ਏਧਰ 'ਭਾਰਤ ਮਾਤਾ ਦੀ ਜੈ', 'ਭਾਰਤ ਜ਼ਿੰਦਾਬਾਦ' ਗੂੰਜਣ ਲੱਗਦਾ ਹੈ।

ਇਸ ਤੱਥ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਰਾਜਨੀਤੀ ਦੇ ਖੇਤਰ ਵਿਚ ਵੀ ਖੇਡਾਂ ਦੇ ਮੈਦਾਨ ਵਾਂਗ ਭਾਰਤ ਪਾਕਿਸਤਾਨ ਦੀ ਟੱਕਰ ਬਹੁਤ ਚਿਰ ਤੋਂ ਚਲੀ ਆ ਰਹੀ ਹੈ। ਮਸਲਾ ਕਸ਼ਮੀਰ ਦਾ ਹੋਵੇ ਜਾਂ ਹੁਣ ਫਿਰ ਅਮਰੀਕਾ 'ਤੇ ਹੋਏ ਅੱਤਵਾਦੀ ਹਮਲੇ ਦੇ ਮਸਲੇ ਵਰਗਾ। ਦੋਵੇਂ ਦੇਸ਼ ਅੰਦਰੋਂ ਅੰਦਰ ਧੁਖਦੇ ਹੀ ਰਹਿੰਦੇ ਹਨ। ਫਰਕ ਸਿਰਫ਼ ਏਨਾ ਹੈ ਕਿ ਇਹ ਰਾਜਨੀਤੀ ਦੀ ਖੇਡ ਹੈ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਦੋਵਾਂ ਦੇਸ਼ਾਂ ਦੇ ਵਿਚਲਾ ਤਣਾਓ ਖੇਡ ਮੈਦਾਨ ਵਿਚ ਵੀ ਜੱਗ ਜ਼ਾਹਰ ਹੁੰਦਾ ਹੈ। ਇਹੀ ਭਾਵਨਾ ਮੁਕਾਬਲੇ ਨੂੰ ਹੋਰ ਤਿੱਖਾ ਕਰਦੀਆਂ ਹਨ ਅਤੇ ਦਰਸ਼ਕਾਂ ਲਈ ਰੁਮਾਂਚ ਦਾ ਕਾਰਨ ਬਣਦੀਆਂ ਹਨ।

ਭਾਰਤ ਤੇ ਪਾਕਿਸਤਾਨ ਵਿਚਕਾਰ ਹਾਕੀ ਜੰਗ ਉਦੋਂ ਯਕੀਨਨ ਹੋਰ ਵੀ ਰੁਮਾਂਚਿਕ ਤੇ ਸਨਸਨੀਖੇਜ਼ ਹੋ ਜਾਂਦੀ ਹੈ, ਜਦੋਂ ਇਹ ਇਨ੍ਹੰ ਦੋਵਾਂ ਰਵਾਇਤੀ ਵਿਰੋਧੀਆਂ ਦੇ ਘਰੇਲੂ ਮੈਦਾਨ ਵਿਚ ਹੋਵੇ। ਏਧਰ ਚੰਡੀਗੜ੍ਹ ਤੇ ਜਲੰਧਰ ਓਵਰ ਰਾਵਲਪਿੰਡੀ, ਫੈਸਲਾਬਾਦ ਤੇ ਲਾਹੌਰ 'ਚ ਹੁੰਦਾ ਹੈ। ਜਦੋਂ ਹਾਕੀ ਦਾ ਘਮਸਾਨ ਕਿਉਂਕਿ ਆਪਣੇ ਦੇਸ਼ ਦੀ ਹੀ ਧਰਤੀ ਉਤੇ ਆਪਣੇ ਹੀ ਦੇਸ਼ ਵਾਸੀਆਂ ਦੇ ਇਕ ਵੱਡੇ ਹਜ਼ੂਮ ਦੇ ਸਾਹਮਣੇ ਵੱਜਦੀਆਂ ਤਾੜੀਆਂ ਦੀ ਗੂੰਜ 'ਚ ਉਤਸ਼ਾਹਿਤ ਤੇ ਪ੍ਰੇਰਿਤ ਕਰਦੇ, ਉੱਚੇ-ਉੱਚੇ ਨਾਅਰਿਆਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫ਼ਿਜ਼ਾ ਵਿਚ ਕੌਣ ਵਿਰੋਧੀ ਦੇਸ਼ ਚਾਹੇਗਾ ਕਿ ਉਹ ਚੈਂਪੀਅਨਾਂ ਵਾਂਗ ਨਾ ਖੇਡੇ, ਕੌਣ ਚਾਹੇਗਾ ਕਿ ਉਹ ਜੇਤੂ ਕਰਾਰ ਨਾ ਦਿੱਤਾ ਜਾਵੇ। ਉਹ ਤਾਂ ਆਪਣਾ ਪੂਰਾ ਦਮ-ਖ਼ਮ ਲਗਾ ਦੇਵੇਗਾ, ਇਹੋ ਜਿਹੇ ਮਾਣਮੱਤੇ ਪਲਾਂ ਦੀ ਪ੍ਰਾਪਤੀ ਵਾਸਤੇ।

ਜ਼ਿਕਰਯੋਗ ਹੈ ਕਿ ਰਾਜਨੀਤੀ ਦੇ ਮੈਦਾਨ ਵਿਚ ਭਾਰਤ ਪਾਕਿਸਤਾਨ ਟੱਕਰ ਦੇ ਭਾਵੇਂ ਚੰਗੇ ਨਤੀਜੇ ਨਾ ਨਿਕਲਣ ਪਰ ਦੋਵਾਂ ਦੇਸ਼ਾਂ ਦੀ ਹਾਕੀ ਦੀ ਬੁਲੰਦੀ ਲਈ ਹਾਕੀ ਦੇ ਮੈਦਾਨ 'ਚ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਮੁਕਾਬਲੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚਚ ਤੇ ਸਮੇਂ-ਸਮੇਂ ਦੌਰਾਨ ਹਾਕੀ ਲੜੀਆਂ ਦੇ ਰੂਪ ਵਿਚ ਜ਼ਰੂਰੀ ਹੈ। ਜਲਦੀ ਹੀ ਦੋਵਾਂ ਦੇਸ਼ਾਂ ਵਿਚ ਹਾਕੀ ਲੜੀ ਸ਼ੁਰੂ ਹੋਵੇ। ਕਿਉਂਕਿ ਆਪਸੀ ਕਾਂਟੇਦਾਰ ਟੱਕਰਾਂ, ਰੁਮਾਂਚਿਕ ਤੇ ਸਨਸਨੀ ਖੇਡ ਮੁਕਾਬਲਿਆਂ ਕਾਰਨ ਹਾਕੀ ਜਗਤ ਵਿਚ ਭਾਰਤ ਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਤਹਿਲਕਾ ਮਚਾਈ ਰੱਖਿਆ ਤੇ ਜਿਸ ਕਦਰ ਆਪਣੇ-ਆਪ ਨੂੰ ਬੁਲੰਦ ਰੱਖਿਆ, ਦੁਨੀਆ ਦਾ ਹਰ ਇਕ ਹਾਕੀ ਪ੍ਰੇਮੀ ਦਾਦ ਦੇਵੇਗਾ। ਸੱਚ ਤਾਂ ਇਹ ਹੈ ਕਿ ਏਸ਼ੀਆ ਹਾਕੀ ਵਿਚ ਭਾਰਤ ਤੇ ਪਾਕਿਸਤਾਨ ਅੱਜ ਵੀ ਤਾਕਤਵਰ ਟੀਮਾਂ ਹਨ। ਪਰ ਜੇਕਰ ਦੋਵਾਂ ਦੇਸ਼ਾਂ ਨੇ ਏਸ਼ੀਆ ਦੀ ਪ੍ਰਤੀਨਿਧਤਾ ਕਰਦੇ ਹੋਏ ਯੂਰਪੀਨ ਹਾਕੀ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਹੈ। ਹਾਲੈਂਡ, ਜਰਮਨੀ, ਸਪੇਨ, ਇੰਗਲੈਂਡ ਤੋਂ ਬੁਲੰਦ ਹੋਣਾ ਹੈ ਤਾਂ ਭਾਰਤ ਤੇ ਪਾਕਿਸਤਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਸ ਵਿਚ ਖੇਡਣਾ ਹੋਵੇਗਾ। ਯੂਰਪੀਨ ਹਾਕੀ ਟੀਮਾਂ ਨੂੰ ਇਕ-ਦੂਜੇ ਨਾਲ ਖੇਡਣ ਦੇ ਬਹੁਤ ਸਾਰੇ ਮਿਲ ਜਾਂਦੇ ਹਨ ਅਤੇ ਉਹ ਇਨ੍ਹਾਂ ਦਾ ਪੂਰਾ ਫ਼ਾਇਦਾ ਉਠਾਉਂਦੀਆਂ ਹਨ।

 

ਪਰਮਜੀਤ ਸਿੰਘ