ਅਲਾਬਾਮਾ ਸੂਬੇ ਦੇ ਸ਼ਹਿਰ ਸਿਲਾਕਾਗਾ ਵਿੱਚ 21 ਸਾਲਾ ਭਾਰਤੀ ਸਟੋਰ ਕਲਰਕ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ

ਅਲਾਬਾਮਾ ਸੂਬੇ ਦੇ ਸ਼ਹਿਰ ਸਿਲਾਕਾਗਾ ਵਿੱਚ 21 ਸਾਲਾ ਭਾਰਤੀ ਸਟੋਰ ਕਲਰਕ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ, 23 ਅਗਸਤ (ਰਾਜ ਗੋਗਨਾ )-ਬੀਤੇਂ ਦਿਨ ਅਮਰੀਕਾ ਦੇ ਸੂਬੇ ਅਲਾਬਾਮਾ ਦੇ ਸ਼ਹਿਰ ਸਿਲਾਕਾਗਾ ਵਿੱਚ ਇਕ ਭਾਰਤੀ ਮੂਲ ਦੇ ਸਟੋਰ ਕਲਰਕ ਦੀ ਗਲਤੀ ਦੇ ਨਾਲ ਖੁਦ ਤੇ ਗੋਲੀ ਚੱਲਣ ਕਾਰਨ ਮੌਤ ਹੋ ਗਈ।ਜਦੋ ਉਹ ਆਪਣੀ ਹਿਫਾਜਤ ਲਈ ਸਟੋਰ ਤੇ ਮਾਲਿਕ ਦੇ ਲਾਇਸੰਸੀ ਰਿਵਾਲਵਰ ਦੀ ਜਾਂਚ ਕਰਦੇ ਸਮੇਂ ਗਲਤੀ ਨਾਲ ਉਸ ਤੇ ਆਪਣੇ ਆਪਣੇ ਸਿਰ ਵਿੱਚ ਗੋਲੀ ਲੱਗੀ ਅਤੇ ਉਹ ਮੋਕੇ ਤੇ ਹੀ ਸਟੋਰ ਅੰਦਰ ਮਾਰਿਆ ਗਿਆ। ਹੋਪ ਇਨ ਕਨਵੀਨੈਂਸ ਸਟੋਰ ਨਾਂ ਦੇ ਸਟੋਰ ਤੇ ਕਲਰਕ ਦੇ ਵਜੋਂ ਕੰਮ ਕਰਦੇ ਮ੍ਰਿਤਕ ਦਾ ਨਾਂ ਪੰਕਜ ਰਾਣਾ ਦੱਸਿਆ ਜਾਂਦਾ ਹੈ ਜਿਸ ਨੂੰ ਕਾਊਂਟਰ ਦੇ ਪਿੱਛੇ ਖੂਨ ਨਾਲ ਲੱਥਪੱਥ ਮ੍ਰਿਤਕ ਪਾਇਆ ਗਿਆ।ਸਿਲਾਕਾਗਾ ਪੁਲਿਸ ਵਿਭਾਗ ਦੇ ਅਧਿਕਾਰੀ ਜਦੋ ਦੁਪਹਿਰ 12:45 ਵਜੇ ਜਦੋ ਸਟੋਰ ਤੇ ਪੁੱਜੀ 'ਤੇ ਸਟੋਰ 'ਤੇ ਖੂਨ ਨਾਲ ਲੱਥਪੱਥ ਮ੍ਰਿਤਕ ਪਾਇਆ ਗਿਆ। ਜਿਸ ਦੀ ਪਹਿਚਾਣ 21 ਸਾਲਾ ਪੰਕਜ ਰਾਣਾ ਦੇ ਵਜੋਂ ਹੋਈ ਅਤੇ ਉਸ ਦੀ ਲਾਸ਼ ਦੇ ਕੋਲ ਹੈਂਡਗਨ ਫਰਸ਼ 'ਤੇ ਪਈ ਮਿਲੀ।

ਸਿਲਾਕਾਗਾ ਦੇ ਜਾਂਚ ਅਧਿਕਾਰੀ ਲੈਫਟੀਨੈਂਟ ਵਿਲਿਸ ਵੌਟਲੇ ਨੇ ਮੌਕੇ 'ਤੇ ਪਹੁੰਚ ਕੇ ਪੰਕਜ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੇ ਦੌਰਾਨ, ਸਟੋਰ ਦੀ ਵੀਡੀਓ ਦੀ ਸਮੀਖਿਆ ਕੀਤੀ ਗਈ, ਅਤੇ ਇਹ ਨਿਰਧਾਰਿਤ ਕੀਤਾ ਗਿਆ ਕਿ ਪੰਕਜ ਰਾਣਾ ਨੇ ਅਸਲੇ ਨੂੰ ਦੇਖਦੇ ਹੋਏ ਗਲਤੀ ਨਾਲ ਉਸ ਕੋਲੋ ਟਰਿੱਗਰ ਦੱਬਿਆ ਗਿਆ, ਅਤੇ ਗੋਲੀ ਉਸ ਦੇ ਆਪਣੇ ਸਿਰ ਵਿੱਚ ਲੱਗੀ ਤੇ ਮਾਰਿਆ ਗਿਆ, ਇਹ ਰਿਵਾਲਵਰ ਜੋ ਕਿ ਸਟੋਰ ਮਾਲਕ ਦੀ ਜਾਇਦਾਦ ਸੀ।ਅਤੇ ਮਾਲਕ ਨੇ ਆਤਮ ਸੁਰੱਖਿਆ ਲਈ ਰਿਵਾਲਵਰ ਕਾਊਂਟਰ ਦੇ ਪਿੱਛੇ ਰੱਖਿਆ ਹੋਇਆ ਸੀ।ਮਾਰੇ ਗਏ ਨੋਜਵਾਨ ਦਾ ਪਿਛੋਕੜ ਭਾਰਤ ਤੋ ਹਰਿਆਣਾ ਰਾਜ ਦੇ ਜ਼ਿਲ੍ਹਾ ਕਰਨਾਲ ਦਾ ਪਿੰਡ ਰਾਹੜਾ ਸੀ। ਜੋ ਛੇ ਕੁ ਮਹੀਨੇ ਪਹਿਲੇ 40 ਲੱਖ ਰੁਪਿਆ ਦੇ ਕੇ ਜੰਗਲਾ ਰਾਹੀਂਅਮਰੀਕਾ ਪੁੱਜਾ ਸੀ।