ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਅਹੁੱਦਾ ਛੱਡਿਆ

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਅਹੁੱਦਾ ਛੱਡਿਆ
ਕੈਪਸ਼ਨ : ਪ੍ਰੈਸ ਸਕੱਤਰ ਜੇਨ ਪਸਾਕੀ ਵਾਈਟ ਹਾਊਸ ਵਿਖੇ ਆਪਣੀ ਆਖਰੀ ਪ੍ਰੈਸ ਕਾਨਫਰੰਸ ਉਪਰੰਤ ਅਲਵਿਦਾ ਕਹਿੰਦੀ ਹੋਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 14 ਮਈ (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਸ਼ੁੱਕਰਵਾਰ ਨੂੰ ਆਪਣੀ ਆਖਰੀ ਪ੍ਰੈਸ ਕਾਨਫਰੰਸ ਕਰਨ ਉਪੰਰਤ ਆਪਣਾ ਅਹੁੱਦਾ ਛੱਡ ਦਿੱਤਾ। ਉਹ ਪਹਿਲੀ ਸੀਨੀਅਰ ਅਧਿਕਾਰੀ ਹੈ ਜਿਨਾਂ ਨੇ ਬਾਈਡਨ ਪ੍ਰਸ਼ਾਸਨ ਨੂੰ ਅਲਵਿਦਾ ਕਿਹਾ ਹੈ। ਪਸਾਕੀ ਨੇ ਆਪਣੇ ਸਟਾਫ,ਪ੍ਰੈਸ, ਰਾਸ਼ਟਰਪਤੀ ਜੋਇ ਬਾਈਡਨ, ਫਸਟ ਲੇਡੀ ਜਿਲ ਬਾਈਡਨ ਦਾ ਧੰਨਵਾਦ ਕੀਤਾ ਤੇ ਉਸ ਸਮੇ ਨੂੰ ਯਾਦ ਕੀਤਾ ਜਦੋਂ ਉਹ ਵਾਈਟ ਹਾਊਸ ਵਿਚ ਆਈ ਸੀ। ਉਨਾਂ ਦੀ ਜਗਾ ਪਹਿਲੀ ਸਿਆਹ ਫਿਆਮ ਔਰਤ ਕੈਰੀਨ ਜੀਨ-ਪੀਰੇ ਲਵੇਗੀ। ਉਹ ਇਸ ਸਮੇ ਵਾਈਟ ਹਾਊਸ ਦੀ ਪ੍ਰਮੁੱਖ ਡਿਪਟੀ ਪ੍ਰੈਸ ਸਕੱਤਰ ਹੈ। ਪਸਾਕੀ ਨੇ ਉਸ ਵੇਲੇ ਰਾਸ਼ਟਰਪਤੀ ਬਾਈਡਨ ਦਾ ਸਾਥ ਛੱਡਿਆ ਹੈ ਜਦੋਂ  ਵਧ ਰਹੀ ਮਹਿੰਗਾਈ ਤੇ ਹੋਰ ਕਈ ਕਾਰਨਾਂ ਕਰਕੇ ਉਨਾਂ ਦੀ ਲੋਕਪ੍ਰਿਯਤਾ ਦਾ ਗਰਾਫ ਘਟਿਆ ਹੈ ਤੇ ਮੱਧਕਾਲੀ ਚੋਣਾਂ ਸਿਰ 'ਤੇ ਹਨ।